ਟੋਰਾਂਟੋ/ਬਿਊਰੋ ਨਿਊਜ਼ : ਡਰੱਗ ਅਵੇਅਰਨੈਸ ਸੁਸਾਇਟੀ ਟੋਰਾਂਟੋ ਵਲੋਂ ਨਾਰਥ ਅਮਰੀਕਾ ਵਿਚ ਅਪ੍ਰੈਲ ਨਸ਼ਾ ਮੁਕਤ ਮਹੀਨਾ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨਟਾਰੀਓ ਸਰਕਾਰ ਨੇ ਅਪ੍ਰੈਲ ਨੂੰ ਸਿੱਖ ਹੇਰਿਟੇਜ ਮੰਥ ਕਰਾਰ ਦਿਤਾ ਹੈ। ਇਸੇ ਮਹੀਨੇ ਖਾਲਸਾ ਸਿਰਜਿਆ ਗਿਆ ਅਤੇ ਦਸਵੇਂ ਗੁਰੂ ਜੀ ਨੇ ਸਾਰਾ ਸਰਬੰਸ ਮਨੁੱਖਤਾ ਲਈ ਵਾਰ ਦਿਤਾ ਜਿਹੜੇ ਸੱਜਣ ਨਸ਼ਾ ਕਰਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਘੱਟੋ-ਘੱਟ ਇਸ ਮਹੀਨੇ ਨੂੰ ਨਸ਼ਾ ਮੁਕਤ ਰਖਿਆ ਜਾਵੇ। ਪਿਛਲੇ ਸਾਲ ਵੀ ਅਜਿਹੀ ਅਪੀਲ ਨੂੰ ਬੜਾ ਵਡਾ ਹੁੰਗਾਰਾ ਮਿਲਿਆ ਸੀ ਤੇ ਕਈ ਵੀਰਾਂ ਨੇ ਸ਼ਰਾਬ ਪੱਕੇ ਤੌਰ ‘ਤੇ ਛੱਡ ਦਿਤੀ ਸੀ। ਇਕ ਅਪ੍ਰੈਲ ਨੂੰ ਮਿਸੀਸਾਗਾ ਵਿਚ ਡਿਕਸੀ ਗੁਰੂ ਘਰ ਅਤੇ ਸਰੀ ਦੇ ਕਈ ਗੁਰਦਵਾਰਾ ਸਾਹਿਬਾਨ, ਮੌਂਟ੍ਰੀਆਲ , ਸਿਆਟਲ ਗੁਰੂ ਘਰਾਂ ਵਿਚ ਅਰਦਾਸ ਕੀਤੀ ਜਾਵੇਗੀ। 13 ਅਪ੍ਰੈਲ ਨੂੰ ਰਾਇਲ ਬੇਨਕੁਟ ਹਾਲ, ਸਟੇਟਸਮੈਨ ਡ੍ਰਾਈਵ ਮਿਸੀਸਾਗਾ ਵਿਖੇ ਰਿਪੋਰਟ ਕਾਰਡ ਪੇਸ਼ ਕੀਤਾ ਜਾਵੇਗਾ ਕਿ ਪੀਲ ਰਿਜਨ ਵਿਚ ਨਸ਼ਿਆਂ ਦੀ ਕੀ ਸਥਿਤੀ ਹੈ ਸਮਾਂ ਹੈ ਸ਼ਾਮ 6 ਤੋਂ 9 ਵਜੇ ਜਿਸ ਵਿਚ ਸਭ ਨੂੰ ਖੁਲਾ ਸਦਾ ਹੈ। 30 ਅਪ੍ਰੈਲ ਨੂੰ ਡਾਊਨ ਟਾਊਨ ਟਾਰਾਂਟੋ ਸਜਾਏ ਜਾਣ ਵਾਲੇ ਨਗਰ ਕੀਰਤਨ ਤੇ ਸੁਸਾਇਟੀ ਵਲੋਂ ਸਟਾਲ ਲਾਇਆ ਜਾਵੇਗਾ ਜਿਥੇ ਹਰ ਪ੍ਰਕਾਰ ਕੀ ਜਾਣਕਾਰੀ ਲਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ 647-448-1232 ਜਾਂ 647-272-0450 ‘ਤੇ ਸੰਪਰਕ ਕਰੋ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …