Breaking News
Home / ਕੈਨੇਡਾ / ਆਪਣੇ ਹੀ ਦੇਸ਼ ਵਿੱਚ, ਆਪਣੇ ਧੀਆਂ ਪੁੱਤਰਾਂ ਦੇ ਹੁੰਦਿਆਂ ਵੀ ਕਿਉਂ ਲਾਵਾਰਸ ਹਨ ਲੋਕ : ਸ਼ਮਸ਼ੇਰ ਸਿੰਘ

ਆਪਣੇ ਹੀ ਦੇਸ਼ ਵਿੱਚ, ਆਪਣੇ ਧੀਆਂ ਪੁੱਤਰਾਂ ਦੇ ਹੁੰਦਿਆਂ ਵੀ ਕਿਉਂ ਲਾਵਾਰਸ ਹਨ ਲੋਕ : ਸ਼ਮਸ਼ੇਰ ਸਿੰਘ

ਬਰੈਂਪਟਨ/ ਬਾਜਵਾ : ਪੰਜਾਬ ਵਿੱਚ ਕੁਰਾਲੀ ਸ਼ਹਿਰ ਵਿਖੇ ਬੇਸਹਾਰਾ, ਲਾਵਾਰਿਸ, ਮਾਨਸਿਕ ਰੋਗੀਆਂ, ਅਪਾਹਿਜ, ਅਨਾਥ ਅਤੇ ਗੁੰਮਸ਼ੁਦਾ (ਲੋਕਾਂ) ਪ੍ਰਾਣੀਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪ੍ਰਭ ਆਸਰਾ ਦੇ ਮੁੱਖ ਸੇਵਾਦਾਰ ਸ਼ਮਸ਼ੇਰ ਸਿੰਘ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਆਖਿਆ ਕਿ ਪੰਜਾਬ ਵਿੱਚ ਇਨਸਾਨੀਅਨ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਜਿਹੜੀਆਂ ਘਟਨਾਵਾਂ ਇਸ ਵੇਲੇ ਵਾਪਰ ਰਹੀਆਂ ਹਨ ਉਹਨਾਂ ਨੇ ਮਨੁੱਖੀ ਵਿਕਾਸ ਨੂੰ ਬੌਣਾ ਬਣਾ ਕੇ ਰੱਖ ਦਿੱਤਾ ਹੈ ਅਤੇ ਇਨਸਾਨੀ ਮਾਦਾ ਰੱਖਣ ਵਾਲੇ ਲੋਕ ਇਹ ਸੋਚਣ ‘ਤੇ ਮਜ਼ਬੂਰ ਹਨ ਕਿ ਹੁਣ ਇਨਸਾਨ ਅਤੇ ਜਾਨਵਰਾਂ ਵਿੱਚ ਕੀ ਫਰਕ ਹੈ? ਇਨਸਾਨ ਏਨਾਂ ਖੁਦਗਰਜ਼ ਹੋ ਚੁੱਕਾ ਹੈ ਕਿ ਜੇਕਰ ਇਨਸਾਨ ਸਾਹਮਣੇ ਦੂਜਾ ਇਨਸਾਨ ਮਰ ਰਿਹਾ ਹੈ ਉਸਨੂੰ ਬਚਾਉਣ ਦੀ ਬਜਾਇ ਤੜਫ ਕੇ ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਜਿਹੜੇ ਮਾਂ ਪਿਉ ਆਪਣੇ ਧੀਆਂ, ਪੁੱਤਰਾਂ/ਨੂੰਹਾਂ ਵੱਲੋਂ ਦੁਰਕਾਰੇ ਜਾਂਦੇ ਹਨ ਅਤੇ ਸੜਕਾਂ ਤੇ ਰੁਲ ਰਹੇ ਹਨ ਉਹ ਤਾਂ ਆਮ ਲੋਕਾਂ ਸਾਹਮਣੇ ਆ ਜਾਂਦਾ ਹੈ ਪਰ ਜਿਹੜੇ ਲੋਕ ਆਪਣੇ ਬਜ਼ੁਰਗਾਂ ਨੂੰ ਘਰਾਂ ਚ’ ਰੋਲ ਰਹੇ ਹਨ ਉਹਨਾਂ ਨਾਲ ਮਾੜਾ ਵਰਤਾਵ ਕਰਦੇ ਹਨ ਉਹਨਾਂ ਨੂੰ ਅਜਿਹਾ ਨਹੀ ਕਰਨਾਂ ਚਾਹੀਦਾ। ਸਮਸ਼ੇਰ ਸਿੰਘ ਨੇ ਗੁਰੂ ਸਾਹਿਬਾਨਾਂ ਦੀ ਗੱਲ ਕਰਦਿਆਂ ਆਖਿਆ ਕਿ ਸਾਡੇ ਗੁਰੂਆਂ ਨੇ ਪਰਿਵਾਰਾਂ ਅਤੇ ਸਮਾਜ ਵੱਲੋਂ ਦੁਰਕਾਰੇ ਲੋਕਾਂ ਲਈ ਸਾਂਭ-ਸੰਭਾਲ ਘਰ ਅਤੇ ਦਵਾਖਾਨੇ ਬਣਾਏ ਸਨ ਜਿੱਥੇ ਬੇਸਹਾਰਾ ਅਤੇ ਬਿਮਾਰ ਲੋਕਾਂ ਦੀ ਬੜੇ ਸੁਚੱਜੇ ਢੰਗ ਨਾਲ ਸੇਵਾ ਸੰਭਾਲ ਕੀਤੀ ਜਾਂਦੀ ਜਾਂਦੀ ਸੀ ਪਰ ਅੱਜ ਦੇ ਦੌਰ ਵਿੱਚ ਜਿੱਥੇ ਪਰਿਵਾਰਾਂ, ਸਰਕਾਰਾਂ ਅਤੇ ਸਮਾਜ ਵੱਲੋਂ ਦੁਰਕਾਰੇ ਹੋਏ ਬਜ਼ੁਰਗਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ ਉੱਥੇ ਹੀ ਨੌਜਵਾਨ ਮਾਨਸਿਕ ਰੋਗੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ ‘ਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਲੜਕੀਆਂ ਅਤੇ ਔਰਤਾਂ ਦੀ ਸਾਂਭ-ਸੰਭਾਲ ਲਈ ਵੀ ਕੋਈ ਅੱਗੇ ਨਹੀ ਆਉਂਦਾ, ਉਹਨਾਂ ਭਰੇ ਮਨ ਨਾਲ ਆਖਿਆ ਕਿ ਜਿੰਨਾਂ ਚਿਰ ਸਰਕਾਰਾਂ ਅਤੇ ਧਾਰਮਿਕ ਕੇਂਦਰ ਸਮਾਜਿਕ ਕੰਮਾਂ ਲਈ ਅੱਗੇ ਨਹੀਂ ਆਉਂਦੇ ਓਨਾ ਚਿਰ ਇਹ ਸਭ ਕੁਝ ਅਸੰਭਵ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਅਜਿਹਾ ਕਾਫਲਾ ਬਣਾਉਂਣਾ ਚਾਹੀਦਾ ਹੈ ਜਿਸ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਹਰ ਕੋਈ ਅੱਗੇ ਆਵੇ ਅਤੇ ਸਰਕਾਰਾਂ ਨੂੰ ਵੀ ਕੋਈ ਹੈਲਪ ਲਾਈਨ ਅਤੇ ਸਾਂਭ-ਸੰਭਾਲ ਕੇਂਦਰ ਸਥਾਪਿਤ ਕਰਨੇ ਚਾਹੀਦੇ ਹਨ ਜਿੱਥੇ ਸੜਕਾਂ ‘ਤੇ ਰੁਲਦੇ ਬਜ਼ੁਰਗ, ਔਰਤਾਂ, ਨੌਜਵਾਨ ਲੜਕੀਆਂ ਅਤੇ ਮਾਨਸਿਕ ਤੌਰ ‘ਤੇ ਬਿਮਾਰ ਵਿਅਕਤੀਆਂ ਦੀ ਦੇਖਭਾਲ ਹੋ ਸਕੇ ਅਤੇ ਆਪਣੇ ਹੀ ਦੇਸ਼ ਵਿੱਚ ਲੋਕ ਲਵਾਰਸ ਹੋਣ ਤੋਂ ਬਚ ਸਕਣ। ਉਹਨਾਂ ਹੋਰ ਆਖਿਆ ਕਿ ਸਕੂਲਾਂ ਵਿੱਚ ਪੈਸੇ ਬਣਾਉਂਣ ਦੀਆਂ ਮਸ਼ੀਨਾਂ ਨਹੀ ਤਿਆਰ ਕਰਨੀਆਂ ਚਾਹੀਦੀਆਂ ਸਗੋਂ ਇਨਸਾਨ ਬਣਨ ਦੀ ਸਿੱਖਿਆ ਦੇਣੀ ਚਾਹੀਦੀ ਹੈ ਅਤੇ ਧਾਰਮਿਕ ਕੇਂਦਰਾਂ ਨੂੰ ਆਪਣੀਆਂ ਸਮਾਜਿਕ ਜ਼ੁੰਮੇਵਾਰੀਆਂ ਤੋਂ ਭੱਜਣਾ ਨਹੀ ਚਾਹੀਦਾ।
ਸਮਸ਼ੇਰ ਸਿੰਘ ਦੇ ਦੱਸਣ ਅਨੁਸਾਰ ਇਸ ਮੌਕੇ ਕੁਰਾਲੀ, ਖਰੜ, ਝੰਜੇੜੀ, ਰਾਏਕੋਟ ਥਾਵਾਂ ਤੇ ਸਾਂਭ-ਸੰਭਾਲ ਕੇਂਦਰ ਉਹਨਾਂ ਦੀ ਦੇਖ-ਰੇਖ ਵਿੱਚ ਚਲ ਰਹੇ ਹਨ ਅਤੇ ਜੇਕਰ ਸਰਕਾਰਾਂ ਅਤੇ ਲੋਕ ਸਹਾਇਤਾ ਕਰਨ ਤਾਂ ਚਮਕੌਰ ਸਾਹਿਬ ਸਮੇਤ ਹੋਰ ਵੀ ਕਈ ਥਾਵਾਂ ਤੇ ਇਹ ਕੇਂਦਰ ਖੋਲ੍ਹੇ ਜਾ ਸਕਣ ਉਹਨਾਂ ਅੰਤ ਵਿੱਚ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਲੱਚਰ ਅਤੇ ਹਿੰਸਾ ਫਲਾਉਣ ਵਾਲੀ ਗਾਇਕੀ ਨੇ ਕੁਰਾਹੇ ਪਾਇਆ ਹੋਇਆ ਹੈ ਉਸ ਦੀ ਜਗ੍ਹਾ ਸਮਾਜਿਕ ਕੰਮਾਂ ਲਈ ਉਤਸ਼ਹਤ ਕਰਨ ਦੀ ਲੋੜ ਹੈ। ਇਸ ਮੌਕੇ ਉਹਨਾਂ ਨਾਲ ਸਮਾਜ ਸੇਵੀ ਕਰਮਜੀਤ ਸਿੰਘ ਗਿੱਲ ਅਤੇ ਬ੍ਰਹਮਜੋਤ ਸਿੰਘ ਗਿੱਲ ਵੀ ਮੌਜੂਦ ਸਨ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …