Breaking News
Home / Special Story / ਤੇਗ ਬਹਾਦਰ ਸੀ ਕ੍ਰਿਆਕਰੀ ਨ ਕਿਨਹੂੰ ਆਨ

ਤੇਗ ਬਹਾਦਰ ਸੀ ਕ੍ਰਿਆਕਰੀ ਨ ਕਿਨਹੂੰ ਆਨ

ਤਲਵਿੰਦਰ ਸਿੰਘ ਬੁੱਟਰ
ਪਹਿਲੇ ਪਾਤਸ਼ਾਹਸ੍ਰੀ ਗੁਰੂ ਨਾਨਕਦੇਵਸਾਹਿਬ ਨੇ ਜਦ ਸਿੱਖ ਧਰਮਪ੍ਰਗਟਕੀਤਾ ਤਾਂ ਸਿੱਖੀ ਮਹਿਲਦੀਪਹਿਲੀ ਇੱਟ ਕੁਰਬਾਨੀਦੀ ਹੀ ਰੱਖੀ। ਧਰਮਪ੍ਰਤੀਕੁਰਬਾਨੀ ਤੇ ਸ਼ਹਾਦਤਦਾਸੰਕਲਪਉਨ੍ਹਾਂ ਨੇ ਹੀ ਰੌਸ਼ਨ ਕੀਤਾ। ਸ਼ਹੀਦੀ ਦੇ ਇਤਿਹਾਸਵਿਚ ਸਿੱਖ ਕੌਮ ਦਾਸਥਾਨਬਹੁਤ ਉੱਚਾ ਤੇ ਮਹਾਨ ਹੈ। ਪੰਜਵੇਂ ਤੇ ਨੌਵੇਂ ਜਾਮੇ ਵਿਚਸ੍ਰੀ ਗੁਰੂ ਅਰਜਨਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਵਦਾਦੇ ਤੇ ਪੋਤਰੇ ਨੇ ਆਪਸ਼ਹੀਦੀਆਂ ਦੇ ਕੇ ਸ਼ਹੀਦੀ-ਪਰੰਪਰਾਦਾਆਰੰਭਕਰ ਦਿੱਤਾ। ਉਸ ਸਮੇਂ ਤੋਂ ਹੁਣਤੀਕ ਲੱਖਾਂ ਹੀ ਸਿੱਖ ਤਲੀ’ਤੇ ਸੀਸ ਧਰ ਕੌਮੀ ਅਣਖ ਤੇ ਆਜ਼ਾਦੀ, ਇਨਸਾਫ, ਹੱਕ, ਸੱਚ ਤੇ ਧਰਮਲਈ ਜੂਝੇ ਤੇ ਸ਼ਹੀਦ ਹੋਏ ਹਨ। ਸ਼ਹਾਦਤਦਾਸਿਧਾਂਤ ਤੇ ਪਰੰਪਰਾ ਸਿੱਖ ਇਤਿਹਾਸ ਤੇ ਸੱਭਿਆਚਾਰ ਦੀ ਇਕ ਨਿਵੇਕਲੀਪਹਿਚਾਣ ਹੈ। ਸ਼ਹੀਦੀਅਕਾਲਪੁਰਖ ਦੇ ਨੇੜੇ ਹੋਣਦਾਮੁਕਾਮ ਹੈ। ਸ਼ਹੀਦੀਨਿਡਰਤਾਦੀਨਿਸ਼ਾਨੀ ਹੈ। ਸ਼ਹੀਦ, ਸਬਰ ਤੇ ਸਿਦਕਦਾ ਮੁਜੱਸਮਾ ਹੈ। ਇਹ ਅਣਖਦਾਐਲਾਨਨਾਮਾ ਹੈ। ‘ਸ਼ਹੀਦ’ਲਫਜ਼ ਦਾਆਧਾਰਸ਼ਾਹਦੀ, ਗਵਾਹੀ ਹੈ, ਭਾਵਮਕਸਦ ਤੇ ਨਿਸ਼ਾਨੇ ਵਾਸਤੇ ਦ੍ਰਿੜ੍ਹਤਾਨਾਲਖੜ੍ਹੇ ਹੋ ਕੇ ਮਿਸਾਲਬਣਨਾ ਹੈ। ਜ਼ੁਰਅਤ ਤੇ ਗ਼ੈਰਤਵਾਲੇ ਲੋਕ ਹੀ ਆਪਣੇ ਅਸੂਲ’ਤੇ ਪਹਿਰਾਦਿੰਦੇ ਹਨ :
ਪਹਿਲਾਮਰਣੁ ਕਬੂਲਿਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾਤਉ ਆਉ ਹਮਾਰੈਪਾਸਿ ॥੧॥
(ਸਲੋਕ ਮ. ੫, ਅੰਗ : ੧੧੦੨)
ਸਿੱਖ ਕੌਮ ਦਲੇਰਯੋਧਿਆਂ, ਜੁਝਾਰੂਆਂ, ਮਰਜੀਵੜਿਆਂ, ਸ਼ਹੀਦਾਂ, ਮੁਰੀਦਾਂ, ਹਠੀਆਂ ਤੇ ਤਪੀਆਂ ਦੀ ਕੌਮ ਹੈ। ਸਿੱਖ ਧਰਮ ‘ਚ ਸਿੱਖ ਦਾਦਾਖ਼ਲਾ ਹੀ ਸੀਸ ਭੇਟਨਾਲ ਹੋਇਆ। ਸ੍ਰੀ ਗੁਰੂ ਤੇਗ਼ਬਹਾਦਰ ਜੀ ਦੀਸ਼ਹਾਦਤ ਨੇ ਮਨੁੱਖੀ ਕਦਰਾਂ-ਕੀਮਤਾਂ ਤੇ ਸਿੱਖ ਪੰਥਦੀਮਰਿਯਾਦਾ ਨੂੰ ਜਿਉਂਦਿਆਂ ਰੱਖਣ ਵਾਲੀਵਿਚਾਰਧਾਰਕਭੂਮੀ ਨੂੰ ਬੰਜਰਹੋਣ ਤੋਂ ਬਚਾਇਆ। ਸ਼ਹਾਦਤਨਿਆਂ, ਨੇਕੀ, ਹੱਕ, ਸੱਚ, ਸਹਿਜ, ਪ੍ਰੇਮ, ਸੂਰਮਗਤੀਅਤੇ ਰੌਸ਼ਨੀ ਦੇ ਸੋਮੇ ਧਰਮਲਈ ਹੁੰਦੀ ਹੈ। ਨੌਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅਰਜਨਦੇਵ ਜੀ ਦੀ ਅਦੁੱਤੀ ਸ਼ਹਾਦਤਦੀਵਿਚਾਰਧਾਰਾ ਤੇ ਅਮਲੀਵਰਤਾਰੇ ਨੂੰ ਸਿਖ਼ਰਉਤੇ ਪਹੁੰਚਾਇਆ। ‘ਸਿਰੁ ਦੀਜੇ ਕਾਣਿ ਨ ਕੀਜੈ’ ਦੇ ਵਿਚਾਰ ਨੂੰ ਧੁਰਰੂਹ ਤੱਕ ਅਪਣਾਇਆ। ਸਿੱਖ ਹੱਕ-ਸੱਚ ਨਿਆਂ ਲਈਲੜਨਵਿਚਫ਼ਖਰਸਮਝਦੇ ਸਨ।
ਇਤਿਹਾਸਵਿਚ ਆਉਂਦਾ ਹੈ ਕਿ ਜਦੋਂ ਅਨੰਦਪੁਰਸਾਹਿਬਵਿਖੇ ਕਸ਼ਮੀਰਵਿਚੋਂ ਆਏ ਪੰਡਤਾਂ ਨੇ ਸ੍ਰੀ ਗੁਰੂ ਤੇਗ ਬਹਾਦਰਸਾਹਿਬ ਨੂੰ ਔਰੰਗਜ਼ੇਬ ਦੀਹਕੂਮਤਵਲੋਂ ਜਬਰੀਧਰਮਤਬਦੀਲੀਕਰਾਉਣਅਤੇ ਦੁੱਖਾਂ ਦੀਲੰਬੀਦਾਸਤਾਨਸੁਣਾਈ ਤਾਂ ਉਦੋਂ ਗੁਰੂ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਕਿ ਕਿਸੇ ਮਹਾਂਪੁਰਖ ਦੀਸ਼ਹਾਦਤਨਾਲਹਕੂਮਤ ਦੇ ਅੱਤਿਆਚਾਰ ਰੁਕਜਾਣਗੇ ਤਾਂ ਉਥੇ ਖੜ੍ਹੇ ਨੌਂ ਸਾਲਾਂ ਦੇ ਬਾਲਕਸ੍ਰੀ (ਗੁਰੂ) ਗੋਬਿੰਦਰਾਏ (ਸਿੰਘ) ਜੀ ਨੇ ਸਹਿਜ-ਸੁਭਾਅ ਹੀ ਆਪਣੇ ਗੁਰੂ-ਪਿਤਾ ਜੀ ਨੂੰ ਹੱਥ ਜੋੜ ਕੇ ਬੇਨਤੀਕੀਤੀ ਕਿ ਗੁਰੂ ਪਿਤਾ ਜੀ ਤੁਹਾਡੇ ਨਾਲੋਂ ਸਤਿਪੁਰਖਅਤੇ ਮਹਾਤਮਾਹੋਰ ਕੌਣ ਹੋ ਸਕਦਾ ਹੈ।
ਇਸ ਤਰ੍ਹਾਂ ਦੇ ਭੋਲੇ ਪਰਦੂਰ-ਅੰਦੇਸ਼ੀਵਾਲੇ ਬਚਨਸੁਣ ਕੇ ਹੋਰਸਭਲੋਕ ਹੱਕੇ-ਬੱਕੇ ਰਹਿ ਗਏ ਪਰਸ੍ਰੀ ਗੁਰੂ ਤੇਗ ਬਹਾਦਰਸਾਹਿਬ ਦੇ ਮਨਅੰਦਰਖੁਸ਼ੀਦੀਲਹਿਰ ਦੌੜ ਗਈ ਅਤੇ ਸ੍ਰੀ (ਗੁਰੂ) ਗੋਬਿੰਦਰਾਏ (ਸਿੰਘ) ਜੀ ਨੂੰ ਬੜੇ ਪ੍ਰਤਾਪੀਅਤੇ ਸਮਰੱਥ ਸਮਝ ਕੇ ਛਾਤੀਨਾਲਲਗਾਲਿਆਅਤੇ ਉਸੇ ਸਮੇਂ ਕਸ਼ਮੀਰੀਪੰਡਤਾਂ ਨੂੰ ਕਹਿ ਦਿੱਤਾ ਕਿ ਉਹ ਬਾਦਸ਼ਾਹ ਨੂੰ ਜਾ ਕੇ ਦੱਸ ਦੇਣ ਕਿ ਉੇਨ੍ਹਾਂ ਦੇ ‘ਗੁਰੂ’ ਸ੍ਰੀ ਗੁਰੂ ਤੇਗ ਬਹਾਦਰਸਾਹਿਬ ਨੂੰ ਪਹਿਲਾਂ ਦੀਨਮੁਹੰਮਦੀਬਣਾਓ, ਜੇਕਰ ਉਹ ਮੁਸਲਮਾਨ ਬਣ ਗਏ ਤਾਂ ਫਿਰਆਪੇ ਅਸੀਂ ਸਾਰੇ ਹੀ ਮੁਸਲਮਾਨਬਣਜਾਵਾਂਗੇ। “ਇਹ ਇਕ (ਅਗੰਮੀ) ਬਾਦਸ਼ਾਹਦੀਦੂਜੇ (ਦੁਨਿਆਵੀ) ਬਾਦਸ਼ਾਹ ਨੂੰ ਵੰਗਾਰ ਸੀ।
‘ਪ੍ਰਿੰਸੀਪਲਸਤਿਬੀਰ ਸਿੰਘ’ ਅਨੁਸਾਰਕੁਰਬਾਨੀ ਦੋ ਕੰਮਕਰਦੀ ਹੈ, “ਇਹ ਜ਼ਾਲਮਹਿਰਦਿਆਂ ਨੂੰ ਪੰਘਾਰਦੀ ਹੈ ਅਤੇ ਦੂਜੇ ਮਜ਼ਲੂਮਾਂ ਵਿਚ ਸੁਰੱਖਿਆ ਦਾ ਅਹਿਸਾਸ ਪੈਦਾਕਰਦੀ ਹੈ। ਉਧਰਕਸ਼ਮੀਰੀਪੰਡਤਾਂ ਨੇ ਔਰੰਗਜ਼ੇਬ ਕੋਲਸ੍ਰੀ ਗੁਰੂ ਤੇਗ ਬਹਾਦਰਸਾਹਿਬਦਾਸੁਨੇਹਾ ਘੱਲ ਦਿੱਤਾ। ਔਰੰਗਜ਼ੇਬ ਨੂੰ ਲੱਗਿਆ ਕਿ ਹੁਣ ਤਾਂ ਸਿਰਫ ਇਕੋ ਹੀ ਬੰਦੇ ਨੂੰ ਇਸਲਾਮ ਦੇ ਦਾਇਰੇ ਵਿਚਲਿਆ ਕੇ ਸਾਰੇ ਹਿੰਦੁਸਤਾਨ ਨੂੰ ਦਾਰੁਲਇਸਲਾਮ ਦੇ ਝੰਡੇ ਥੱਲੇ ਲਿਆਉਣਾਬਹੁਤ ਹੀ ਸੌਖਾ ਕੰਮ ਹੋ ਗਿਆ ਹੈ ਪਰ ਉਸ ਨੂੰ ਇਸ ਦੇ ਅੰਦਰਛੁਪੀ ਵੰਗਾਰਨਜ਼ਰਨਹੀਂ ਆਈ। ਬਾਦਸ਼ਾਹਅਤੇ ਤਾਕਤਵਰਆਦਮੀ ਸੱਤਾ ਦੇ ਨਸ਼ੇ ਵਿਚਅੰਨ੍ਹੇ ਹੋ ਜਾਂਦੇ ਹਨ। ਸੋ ਉਸ ਨੇ ਗੁਰੂ ਸਾਹਿਬਦੀਗ੍ਰਿਫ਼ਤਾਰੀਦਾਹੁਕਮਜਾਰੀਕਰਦਿਆਂ ਗੁਰੂ ਸਾਹਿਬਦੀ ਚੁਣੌਤੀ ਪ੍ਰਵਾਨਕਰਲਈ। ਹੁਣ ਮੁਕਾਬਲਾ ਸੱਚੇ ਪਾਤਸ਼ਾਹਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਔਰੰਗਜ਼ੇਬ ਦਰਮਿਆਨ ਸੀ। ਇਤਿਹਾਸਮੁਤਾਬਕਜਦੋਂ ਗੁਰੂ ਸਾਹਿਬਅਤੇ ਉਨ੍ਹਾਂ ਦੇ ਕੁਝ ਸ਼ਰਧਾਲੂਆਂ ਨੂੰ ਕੈਦਕਰਕੇ ਦਿੱਲੀ ਲਿਆਂਦਾ ਗਿਆ, ਉਦੋਂ ਔਰੰਗਜ਼ੇਬ ਹਿੰਦੁਸਤਾਨ ਦੇ ਸੂਬਾਸਰਹਿੰਦਵਲੋਂ ਪਠਾਣਾਂ ਦੀਬਗ਼ਾਵਤਰੋਕਣ ਦੇ ਸਿਲਸਿਲੇ ਵਿਚਕਾਹਲੀ-ਕਾਹਲੀਰਵਾਨਾ ਹੋ ਗਿਆ ਸੀ ਅਤੇ ਜਾਂਦੀਵਾਰੀ ਗੁਰੂ ਸਾਹਿਬਨਾਲ ਕਿਹੋ ਜਿਹਾ ਵਰਤਾਓਕਰਨਾ ਹੈ, ਆਪਣੇ ਤੋਂ ਬਾਅਦ ਉੱਚ-ਅਹਿਲਕਾਰਾਂ ਨੂੰ ਸਮਝਾ ਗਿਆ ਸੀ। ਇਨ੍ਹਾਂ ਵਿਚੋਂ ਸਰਵ-ਉੱਚ ਸੀ, ਸ਼ਾਹਜਾਮਬਾਦਦਾਸੂਬੇਦਾਰ। ਉਸ ਨੇ ਗੁਰੂ ਸਾਹਿਬਨਾਲਗ੍ਰਿਫ਼ਤਾਰਕੀਤੇ ਗਏ ਅਨੇਕਾਂ ਸਿੱਖਾਂ ਵਿਚੋਂ ਤਿੰਨਾਂ , ਭਾਈਦਿਆਲਾ ਜੀ, ਭਾਈਮਤੀਦਾਸ ਜੀ ਅਤੇ ਭਾਈਸਤੀਦਾਸ ਜੀ ਨੂੰ ਕੈਦੀਬਣਾਲਿਆਅਤੇ ਬਾਕੀਸਾਰੇ ਛੱਡ ਦਿੱਤੇ।
ਸ੍ਰੀ ਗੁਰੂ ਤੇਗ ਬਹਾਦਰਸਾਹਿਬਉਤੇ ਹਕੂਮਤੀਵਾਰਸ਼ੁਰੂ ਹੋਏ। ਹਕੂਮਤ ਨੇ ਪਹਿਲਾਂ ਤਾਂ ਜ਼ਬਾਨੀਡਰਾਵੇ ਅਤੇ ਲਾਲਚ ਦਿੱਤੇ ਕਿ ਉਹ ਮੁਸਲਮਾਨਬਣਨਾਮੰਨਜਾਣਪਰਜਦੋਂ ਗੁਰੂ ਸਾਹਿਬਨਹੀਂ ਮੰਨੇ ਤਾਂ ਹਕੂਮਤੀ ਜ਼ੁਲਮ-ਜਬਰਦਾ ਦੌਰ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੇ ਸ਼ਿਕਾਰਭਾਈਦਿਆਲਾ ਜੀ, ਭਾਈਮਤੀਦਾਸ ਜੀ ਅਤੇ ਭਾਈਸਤੀਦਾਸ ਜੀ ਬਣਦੇ ਹਨ। ਗੁਰੂ ਸਾਹਿਬਦੀਆਂ ਅੱਖਾਂ ਸਾਹਮਣੇ ਇਨ੍ਹਾਂ ਸਿੰਘਾਂ ਨੂੰ ਵੱਖ-ਵੱਖ ਤਰੀਕਿਆਂ ਨਾਲਤਸੀਹੇ ਦੇ ਕੇ ਸ਼ਹੀਦਕੀਤਾ ਗਿਆ। ਧੰਨਸਨ ਉਹ ਮਾਵਾਂ ਦੇ ਲਾਲਅਤੇ ਗੁਰੂ ਦੇ ਚੇਲੇ ਜਿਨ੍ਹਾਂ ਮੌਤ ਨੂੰ ਖੁਦਕਲਾਵੇ ਵਿਚਲਿਆ। ਭਾਈਮਤੀਦਾਸ ਜੀ ਨੂੰ ਦੋ ਸ਼ਤੀਰਾਂ ਦੇ ਵਿਚਕਾਰਬੰਨ੍ਹ ਕੇ ਆਰੇ ਨਾਲਚੀਰ ਕੇ ਦੋਫਾੜਕਰ ਦਿੱਤਾ ਗਿਆ। ਗੁਰੂ ਦੇ ਸਿੱਖ ਨੇ ਸੀਅ ਨਹੀਂ ਕੀਤੀਅਤੇ ਵਾਹਿਗੁਰੂ ਦਾਜਾਪਕਰਦਿਆਂ ਸ਼ਹੀਦ ਹੋ ਗਿਆ। ਕਿਤਨਾਭਿਆਨਕਅਤੇ ਡਰਾਵਣਾਸੀਨ ਅੱਖਾਂ ਸਾਹਮਣੇ ਆਉਂਦਾ ਹੈ, ਜਿਸ ਦੀਕਲਪਨਾਕਰਕੇ ਲੂੰਅ ਕੰਢੇ ਖੜ੍ਹੇ ਹੋ ਜਾਂਦੇ ਹਨਪਰਧੰਨ ਗੁਰੂ ਸਾਹਿਬਸਨਅਤੇ ਧੰਨਉਨ੍ਹਾਂ ਦੀ ਸਿੱਖੀ। ਹਕੂਮਤ ਦੇ ਅਹਿਲਕਾਰ ਗੁਰੂ ਸਾਹਿਬਦਾਪ੍ਰਤੀਕਰਮਉਡੀਕਦੇ ਪਰ ਗੁਰੂ ਸਾਹਿਬਅਡੋਲ ਚਿੱਤ ਸਨ।
ਫਿਰਭਾਈਦਿਆਲਾ ਜੀ ਨੂੰ ਦੇਗ ਦੇ ਉਬਲਦੇ ਪਾਣੀਵਿਚ ਸੁੱਟ ਕੇ ਉਬਾਲ ਦਿੱਤਾ ਪਰ ਗੁਰੂ ਦੇ ਸਿੱਖ ਨੇ ਹਾਏ ਤੱਕ ਨਹੀਂ ਕੀਤੀ। ਹਕੂਮਤਹੁਣਸ਼ਰਮਿੰਦਗੀਮਹਿਸੂਸਕਰਨ ਲੱਗੀ। ਕਿਉਂਕਿ ਉਸ ਦੇ ਕਈ ਵਾਰਖਾਲੀ ਹੋ ਗਏ ਸਨਅਤੇ ਇਹ ਦ੍ਰਿਸ਼ਵੇਖ ਕੇ ਆਸ-ਪਾਸ ਦੇ ਲੋਕਾਂ ਦੇ ਦਿਲ ਹਿੱਲ ਗਏ ਸਨਪਰ ਗੁਰੂ ਸਾਹਿਬਅਡੋਲਸਨ। ਭਾਈਦਿਆਲਾ ਜੀ, ਭਾਈਮਨੀ ਸਿੰਘ ਜੀ ਦੇ ਸਕੇ ਭਰਾਸਨ, ਇਨ੍ਹਾਂ ‘ਚੋਂ ਨੌਂ ਗੁਰੂ-ਘਰਲਈਸ਼ਹੀਦ ਹੋਏ ਸਨਅਤੇ ਜੋ ਦਸਵਾਂ ਸੀ ਉਹ ਛੋਟੀ ਉਮਰੇ ਚੜ੍ਹਾਈਕਰ ਗਿਆ ਸੀ। ਧੰਨ ਸੀ ਉਹ ਜਨਨੀਅਤੇ ਧੰਨਸਨ ਉਹ ਰੂਹਾਂ ਜੋ ਗੁਰੂ-ਘਰਲਈਕੁਰਬਾਨ ਹੋ ਗਈਆਂ। ਹਕੂਮਤ ਦੇ ਜੱਲਾਦਾਂ ਨੇ ਭਾਈਸਤੀਦਾਸ ਜੀ ਨੂੰ ਰੂੰਈ ਵਿਚਲਪੇਟ ਕੇ ਅੱਗ ਲਗਾਸ਼ਹੀਦਕਰ ਦਿੱਤਾ। ਇਹ ਕਹਿਰਵੀ ਗੁਰੂ ਸਾਹਿਬ ਨੂੰ ਹਰਾਨਾ ਸਕਿਆ। ਹਕੂਮਤ ਨੇ ਗੁਰੂ ਸਾਹਿਬ ਦੇ ਸਾਹਮਣੇ ਦਹਿਸ਼ਤਗਰਦੀਦੀ ਹੱਦ ਕਰ ਦਿੱਤੀ ਸੀ। ਹਕੂਮਤ ਬੌਖਲਾ ਉਠੀ ਕਿਉਂਕਿ ਹਾਰ ਉਸ ਦੇ ਸਾਹਮਣੇ ਸੀ, ਗੁਰੂ ਸਾਹਿਬ ਜਿੱਤ ਰਹੇ ਸਨ। ਅਖੀਰ ਗੁਰੂ ਜੀ ਨੂੰ ਵੀਚਾਂਦਨੀ ਚੌਂਕ ਵਿਚਸ਼ਹੀਦਕਰ ਦਿੱਤਾ ਗਿਆ। ਗੁਰੂ ਸਾਹਿਬਦਾ ਸੀਸ ਧੜ੍ਹ ਨਾਲੋਂ ਜੁਦਾ ਹੋ ਗਿਆ ਪਰ ਜਿੱਤ ਗੁਰੂ ਜੀ ਦੀ ਹੋਈ।
ਇਤਿਹਾਸਕਹਵਾਲਿਆਂ ਅਨੁਸਾਰ ਪੰਡਤਕਿਰਪਾਰਾਮਦੀਅਗਵਾਈਹੇਠਕਸ਼ਮੀਰੀਪੰਡਤਾਂ ਦਾ ਇਕ ਸਮੂਹ ੨੫ ਮਈ, ੧੬੭੫ ਈਸਵੀ ਨੂੰ ਅਨੰਦਪੁਰ ਸਾਹਿਬਵਿਖੇ ਪਹੁੰਚਿਆ ਸੀ। ਪ੍ਰਿੰਸੀਪਲਸਤਿਬੀਰ ਸਿੰਘ ਲਿਖਦੇ ਹਨ, ਗੁਰੂ ਗੱਦੀ ਦੀ ਜ਼ਿੰਮੇਵਾਰੀਆਪ ਜੀ ਨੇ (ਸ੍ਰੀ ਗੁਰੂ ਗੋਬਿੰਦਰਾਏ ਜੀ ਨੂੰ) ੮ ਜੁਲਾਈ, ੧੬੭੫ ਈਸਵੀ ਨੂੰ ਸੌਂਪਣ ਤੋਂ ਬਾਅਦ ੧੧ ਜੁਲਾਈ ਨੂੰ ਪੰਜ ਸਿੰਘਾਂ ਸਮੇਤ ਦਿੱਲੀ ਵੱਲ ਚਾਲੇ ਪਾ ਦਿੱਤੇ ਸਨ। ਦਿੱਲੀ ਵਿਖੇ ਔਰੰਗਜ਼ੇਬ ਦੇ ਹੁਕਮ ਨਾਲ ਕਈ ਦਿਨਤਸੀਹੇ ਦੇਣ ਪਿੱਛੋਂ ੧੧ ਨਵੰਬਰ, ੧੬੭੫ ਈਸਵੀ ਨੂੰ ਗੁਰੂ ਜੀ ਸ਼ਹੀਦਕੀਤੇ ਗਏ।
ਗੁਰੂ ਸਾਹਿਬਦੀਸ਼ਹਾਦਤਦਾਆਦਰਸ਼ਜਿਥੇ ਮਾਨਵ-ਧਰਮਦੀ ਸੁਰੱਖਿਆ ਸੀ, ਉਥੇ ਸਮੂਹ ਮਨੁੱਖ ਜਾਤੀ ਦੇ ਵਿਚਾਰ-ਵਿਸ਼ਵਾਸਦੀਸੁਤੰਤਰਤਾਅਤੇ ਉਸ ਦੀ ਜ਼ਮੀਰਦੀਆਜ਼ਾਦੀਵਾਲੇ ਬੁਨਿਆਦੀ ਹੱਕਾਂ-ਅਧਿਕਾਰਾਂ ਦੀਬਰਕਰਾਰੀਵੀ ਸੀ। ਇਹ ਸਮੇਂ ਦੇ ਸਭ ਤੋਂ ਵੱਡੇ ਸਾਮਰਾਜ, ਭਾਵਮੁਗ਼ਲਸਲਤਨਤਦੀਬੇਪਨਾਹ ਤੇ ਬੇਲਗਾਮਰਾਜ-ਸ਼ਕਤੀਲਈ ਇਕ ਭਾਰੀ ਚੁਣੌਤੀ ਅਤੇ ਔਰੰਗਜ਼ੇਬ ਵਲੋਂ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਝੰਡੇ ਹੇਠਲਿਆਉਣਲਈਜਬਰੀਧਰਮ-ਬਦਲੀਵਾਸਤੇ ਅਪਣਾਈ ਹੋਈ ਤੁਅੱਸਬੀ ਤੇ ਹਿੰਸਕ ਨੀਤੀ ਨੂੰ ਇਕ ਮਹਾਨ ਵੰਗਾਰਵੀ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਸ ਪਰਉਪਕਾਰੀਭਾਵਨਾ, ਨਿਰਭੈਤਾ ਤੇ ਦ੍ਰਿੜ੍ਹਤਾਨਾਲ ਉਸ ਦੀਰਾਜਧਾਨੀ ਤੇ ਸ਼ਕਤੀ ਦੇ ਗੜ੍ਹ ਦਿੱਲੀ ਜਾ ਕੇ ਇਹ ਇਨਕਲਾਬੀ ਵੰਗਾਰਪਾਈ, ਉਸ ਦੀਧਾਰਮਿਕਨੀਤੀ ਨੂੰ ਭੰਡਿਆ, ਉਸ ਦੀਇਸਲਾਮਕਬੂਲਣਅਤੇ ਸਮੂਹਹਿੰਦਵਾਸੀਆਂ ਨੂੰ ਇਸ ਵੱਲ ਪ੍ਰੇਰਨਦੀ ਮੰਗ ਨੂੰ ਅਪ੍ਰਵਾਨਿਆ, ਉਸ ਦੀ ਕੋਈ ਕਰਾਮਾਤਵਿਖਾਉਣਵਾਲੀਸ਼ਰਤ ਨੂੰ ਠੁਕਰਾਇਆਅਤੇ ਇਹ ਕੁਝ ਨਾਕਰਨਦੀਸੂਰਤਵਿਚਕਤਲ ਦੇ ਡਰਾਵਿਆਂ ਨੂੰ ਟਿੱਚ ਸਮਝਦਿਆਂ, ਧਰਮ, ਨਿਆਂ, ਮਾਨਵੀ ਹਿੱਤਾਂ ਅਤੇ ਜ਼ਮੀਰਦੀਆਜ਼ਾਦੀਦੀ ਦਰਵੱਟੜੀ ‘ਤੇ ਆਪਣੇ ਆਪ ਨੂੰ ਨਿਛਾਵਰਕਰ ਦਿੱਤਾ, ਉਹ ਠੀਕਅਰਥਾਂ ਵਿਚ ਇਕ ਯੁੱਗ-ਪਲਟਾਊ ਘਟਨਾਅਤੇ ਅਦੁੱਤੀ ਸਾਕਾ ਸੀ, ਜਿਸ ਦੀਵਿਸ਼ੇਸ਼ਤਾ ਤੇ ਵਿਲੱਖਣਤਾ ਵੱਲ ਧਿਆਨਦੁਆਉਂਦਿਆਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਬਚਿੱਤਰ ਨਾਟਕ’ਵਿਚਬੜੇ ਸਪੱਸ਼ਟ ਸ਼ਬਦਾਂ ਵਿਚਜ਼ਿਕਰਕੀਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰਸਾਹਿਬ ਨੇ ਦਿੱਲੀ ਦੇ ਸ਼ਹਿਨਸ਼ਾਹ, ਔਰੰਗਜ਼ੇਬ ਦੇ ਸਿਰ’ਤੇ ਆਪਣੇ ਸਰੀਰਦਾਠੀਕਰਾਭੰਨ ਕੇ ਉਸ ਦੀਆਂ ਸਭਉਮੀਦਾਂ ਉੱਤੇ ਪਾਣੀਫੇਰ ਦਿੱਤਾ ਅਤੇ ਇਕ ਅਜਿਹਾ ਕਾਰਨਾਮਾਕਰਵਿਖਾਇਆ ਜੋ ਆਪਣੀਮਿਸਾਲਆਪ ਸੀ :
ਤਿਲਕਜੰਞੂ ਰਾਖਾਪ੍ਰਭਤਾ ਕਾ॥
ਕੀਨੋ ਬਡੋ ਕਲੂ ਮਹਿ ਸਾਕਾ॥੩..॥੧੩॥
ਧਰਮਹੇਤਿ ਸਾਕਾ ਜਿਨਿ ਕੀਆ॥
ਸੀਸੁ ਦੀਆਪਰਸਿਰਰੁ ਨਾਦੀਆ॥੩..॥੧੪॥
ਠੀਕਰਿਫੋਰਿਦਿਲੀਸਸਿਰਿਪ੍ਰਭਪੁਰਿਕੀਯਾਪਯਾਨ॥
ਤੇਗ ਬਹਾਦਰ ਸੀ ਕ੍ਰਿਆਕਰੀ ਨ ਕਿਨਹੂੰ ਆਨ॥੧੫॥
ਆਓ! ਸ੍ਰੀ ਗੁਰੂ ਤੇਗ ਬਹਾਦਰਸਾਹਿਬ ਜੀ ਦੇ ਸ਼ਹੀਦੀਦਿਵਸਸਮੇਂ ਗੁਰੂ ਸਾਹਿਬਵਲੋਂ ਧਰਮਦੀਆਜ਼ਾਦੀਲਈ ਦਿੱਤੀ ਮਹਾਨਕੁਰਬਾਨੀ ਨੂੰ ਸਿਰ ਝੁਕਾਉਂਦੇ ਹੋਏ, ਉਨ੍ਹਾਂ ਵਲੋਂ ਵਿਖਾਏ ਰਾਹਅਤੇ ਕਲਿਆਣਕਾਰੀ ਸਿੱਖਿਆਵਾਂ ਉੱਤੇ ਚੱਲਣ ਦੇ ਯਤਨਕਰੀਏ।
ੲੲੲ

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …