Breaking News
Home / ਦੁਨੀਆ / ਭਾਰਤ-ਅਮਰੀਕਾ ਵੱਡੇ ਭਾਈਵਾਲ

ਭਾਰਤ-ਅਮਰੀਕਾ ਵੱਡੇ ਭਾਈਵਾਲ

ਅਮਰੀਕੀ ਰਾਸ਼ਟਰਪਤੀ ਦੀ ਬੇਟੀ ਸੰਮੇਲਨ ‘ਚ ਅਮਰੀਕੀ ਵਫਦ ਦੀ ਅਗਵਾਈ ਕਰੇਗੀ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਤੇ ਸਲਾਹਕਾਰ ਇਵਾਂਕਾ ਟਰੰਪ ਨੇ ਵਿਸ਼ਵ ਸਨਅਤੀ ਸੰਮੇਲਨ (ਜੀਈਐਸ) 2017 ਨੂੰ ਭਾਰਤ ਤੇ ਅਮਰੀਕਾ ਦੀ ਪੱਕੀ ਦੋਸਤੀ ਦਾ ਨਮੂਨਾ ਦੱਸਿਆ। ਇਵਾਂਕਾ ਸੰਮੇਲਨ ਵਿਚ ਉਚ ਪੱਧਰੀ ਅਮਰੀਕੀ ਵਫਦ ਦੀ ਅਗਵਾਈ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਦਰਾਬਾਦ ਵਿਚ 28 ਤੋਂ 30 ਨਵੰਬਰ ਤੱਕ ਚੱਲਣ ਵਾਲੇ ਸੰਮੇਲਨ ਦਾ ਉਦਘਾਟਨ ਕਰਨਗੇ। ਸੰਮੇਲਨ ਦਾ ਆਯੋਜਨ ਭਾਰਤ ਤੇ ਅਮਰੀਕਾ ਮਿਲ ਕੇ ਕਰ ਰਹੇ ਹਨ।
ਭਾਰਤ ਆਉਣ ਤੋਂ ਪਹਿਲਾਂ ਬੁੱਧਵਾਰ ਨੂੰ ਇਵਾਂਕਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੌਰੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਭਾਰਤ ਅਮਰੀਕਾ ਦਾ ਸਭ ਤੋਂ ਵੱਡਾ ਦੋਸਤ ਤੇ ਭਾਈਵਾਲ ਹੈ। ਦੋਵਾਂ ਦੇਸ਼ਾਂ ਦੇ ਸਹਿਯੋਗ ਦਾ ਮਕਸਦ ਆਪਸੀ ਆਰਥਿਕ ਅਤੇ ਸੁਰੱਖਿਆ ਭਾਈਵਾਲੀ ਨੂੰ ਵਧਾਉਣਾ ਹੈ।
ਉਨ੍ਹਾਂ ਕਿਹਾ ਕਿ ਪਹਿਲੀ ਵਾਰੀ ਅੱਠਵੇਂ ਐਡੀਸ਼ਨ ਵਿਚ ਸੰਮੇਲਨ ਦਾ ਵਿਸ਼ਾ ‘ਵੂਮੈਨ ਫਰਸਟ ਐਂਡ ਪ੍ਰਾਸਪੈਰਿਟੀ ਫਾਰ ਆਲ’ (ਔਰਤ ਪਹਿਲਾਂ ਅਤੇ ਸਭ ਲਈ ਖੁਸ਼ਹਾਲੀ) ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਆਰਥਿਕ ਰੂਪ ਨਾਲ ਮਜ਼ਬੂਤ ਹੋਵੇ ਤਾਂ ਉਸਦਾ ਸਮਾਜ ਅਤੇ ਦੇਸ਼ ਅੱਗੇ ਵਧਦਾ ਦੇ ਸਿਧਾਂਤ ਦੀ ਵਚਨਬੱਧਤਾ ਝਲਕਦੀ ਹੈ। ਇਵਾਂਕਾ ਸੰਮੇਲਨ ਦੇ ਦੋ ਪੈਨਲਾਂ ਵਿਚ ਮੰਗਲਵਾਰ ਤੇ ਬੁੱਧਵਾਰ ਨੂੰ ਸ਼ਾਮਲ ਹੋਵੇਗੀ। ਉਨ੍ਹਾਂ ਦੇ ਚਾਰ ਮੀਨਾਰ ਸਮੇਤ ਸੈਰ ਸਪਾਟੇ ਦੀਆਂ ਥਾਵਾਂ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਅਮਰੀਕੀ ਵਫਦ ‘ਚ ਅਧਿਕਾਰੀ, ਮਹਿਲਾ ਸਨਅਤਕਾਰ ਵੀ ਸ਼ਾਮਲ ਹੋਣਗੇ। ਅਮਰੀਕਾ ਦੇ ਕਰੀਬ 350 ਸਨਅਤਕਾਰ ਇਸ ਵਿਚ ਹਿੱਸਾ ਲੈਣਗੇ।
ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਅਮਰੀਕੀ ਹੋਣਗੇ।
ਸੰਮੇਲਨ ਵਿਚ 170 ਦੇਸ਼ਾਂ ਦੇ 1500 ਸਨਅਤਕਾਰ ਹਿੱਸਾ ਲੈਣਗੇ। ਸੰਮੇਲਨ ਵਿਚ ਔਰਤਾਂ ਦਾ ਹਿੱਸਾ 52.5 ਫੀਸਦੀ ਹੋਵੇਗਾ। ਇਨ੍ਹਾਂ ਵਿਚ ਸਨਅਤਕਾਰ, ਨਿਵੇਸ਼ਕ ਸ਼ਾਮਲ ਹੋਣਗੇ। ਅਫਗਾਨਿਸਤਾਨ, ਸਾਊਦੀ ਅਰਬ ਅਤੇ ਇਜ਼ਰਾਈਲ ਸਮੇਤ ਕਰੀਬ 10 ਦੇਸ਼ਾਂ ਦੇ ਵਫਦ ਵਿਚ ਸਿਰਫ ਔਰਤਾਂ ਹੀ ਨੁਮਾਇੰਦਗੀ ਕਰਨਗੀਆਂ। ਸੰਮੇਲਨ ਵਿਚ ਸ਼ਾਮਲ ਸਨਅਤਕਾਰਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਦੀ ਟੀਮ ਹੋਵੇਗੀ। ਇਸ ਵਿਚ 30 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਕਰੀਬ 315 ਫੀਸਦੀ ਲੋਕ ਸ਼ਾਮਲ ਹੋਣਗੇ। ਸਭ ਤੋਂ ਘੱਟ ਉਮਰ ਦਾ ਸਨਅਤਕਾਰ 13 ਸਾਲ ਅਤੇ ਸਭ ਤੋਂ ਵੱਧ 84 ਸਾਲ ਦਾ ਹੋਵੇਗਾ।
ਤਿਆਰੀਆਂ ਜ਼ੋਰਾਂ ‘ਤੇ
ਇਸ ਦੌਰਾਨ ਹੈਦਰਾਬਾਦ ਵਿਚ ਸੰਮੇਲਨ ਖਾਸ ਤੌਰ ‘ਤੇ ਇਵਾਂਕਾ ਦੇ ਸਵਾਗਤ ਲਈ ਜ਼ੋਰ-ਸ਼ੋਰ ਨਾਲ ਤਿਆਰੀਆਂ ਹੋ ਰਹੀਆਂ ਹਨ। ਸੰਮੇਲਨ ਵਾਲੀ ਥਾਂ ਹੈਦਰਾਬਾਦ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਤੇ ਹੈਦਰਾਬਾਦ ਇੰਟਰਨੈਸ਼ਨਲ ਟ੍ਰੇਡ ਐਕਸਪੋਜੀਸ਼ਨਸ ਨੂੰ ਨਵਾਂ ਰੂਪ ਦੇਣ ਦਾ ਕੰਮ ਆਖਰੀ ਪੜ੍ਹਾਅ ਵਿਚ ਹੈ। ਸੰਮੇਲਨ ਵਾਲੀ ਥਾਂ ‘ਤੇ ਸੁਰੱਖਿਆ ਲਈ ਬੈਰੀਕੇਡ ਲਗਾਏ ਜਾ ਰਹੇ ਹਨ ਤੇ ਆਮ ਲੋਕਾਂ ਦੇ ਉਧਰ ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਨਗਰ ਨਿਗਮ ਸੜਕਾਂ ਦੀ ਮੁਰੰਮਤ, ਖੱਡਿਆਂ ਨੂੰ ਭਰਨ ਤੇ ਮੇਨਹੋਲ ਨੂੰ ਢੱਕਣ ਵਿਚ ਲੱਗਾ ਹੋਇਆ ਹੈ।

 

Check Also

ਅਮਰੀਕੀ ਰਾਸ਼ਟਰਪਤੀ ਦੀ ਦੌੜ ’ਚ ਪਹਿਲੀ ਵਾਰ ਭਾਰਤਵੰਸ਼ੀ ਕਮਲਾ ਹੈਰਿਸ

ਬਾਈਡਨ ਪਿੱਛੇ ਹਟੇ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕਰਨਗੇ ਸਮਰਥਨ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ …