6.6 C
Toronto
Thursday, November 6, 2025
spot_img
Homeਦੁਨੀਆਭਾਰਤੀ ਦੀ ਮੁਸਲਮਾਨ ਸਮਝ ਕੇ ਸਾੜੀ ਦੁਕਾਨ

ਭਾਰਤੀ ਦੀ ਮੁਸਲਮਾਨ ਸਮਝ ਕੇ ਸਾੜੀ ਦੁਕਾਨ

ਵਾਸ਼ਿੰਗਟਨ : ਫਲੋਰੀਡਾ ਦੇ 64 ਸਾਲਾ ਰਿਚਰਡ ਲਾਇਡ ਨੇ ਭਾਰਤੀ-ਅਮਰੀਕੀ ਦੀ ਦੁਕਾਨ ਨੂੰ ਇਸ ਲਈ ਅੱਗ ਲਗਾ ਦਿੱਤੀ, ਉਸ ਨੇ ਦੁਕਾਨ ਦੇ ਮਾਲਕ ਨੂੰ ਅਰਬ ਦਾ ਕੋਈ ਮੁਸਲਮਾਨ ਸਮਝ ਲਿਆ ਸੀ। ਦੁਕਾਨ ਨੂੰ ਅੱਗ ਲਗਾਉਣ ਵਾਲੇ ਨੇ ਇਹ ਗੱਲ ਆਪ ਕਬੂਲੀ ਹੈ। ਇਸ ਸਮੇਂ ਉਹ ਜੇਲ੍ਹ ‘ਚ ਹੈ। ਆਪਣੇ ਦੇਸ਼ ਤੋਂ ਅਰਬ ਦੇ ਲੋਕਾਂ ਨੂੰ ਭਜਾਉਣ ਦੀ ਇੱਛਾ ਰੱਖਣ ਵਾਲੇ ਰਿਚਰਡ ਨੇ ਪੋਰਟਸੈਟ ਲੁਈਸ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਦੁਕਾਨ ਤੋਂ ਜੂਸ ਦੀ ਬੋਤਲ ਖਰੀਦਣ ਗਿਆ ਸੀ। ਦੁਕਾਨ ‘ਚੋਂ ਉਨ੍ਹਾਂ ਨੂੰ ਬੋਤਲ ਨਹੀਂ ਮਿਲੀ। ਉਨ੍ਹਾਂ ਸਮਝਿਆ ਕਿ ਦੁਕਾਨ ਦਾ ਮਾਲਕ ਮੁਸਲਮਾਨ ਹੈ। ਮੱਧ ਪੂਰਬ ਵਿਚ ਇਸਲਾਮ ਦੇ ਪੈਰੋਕਾਰ ਜੋ ਕਰ ਰਹੇ ਹਨ, ਉਸ ਤੋਂ ਉਹ ਗੁੱਸੇ ਵਿਚ ਹੈ। ਇਸ ਲਈ ਉਸ ਨੇ ਦੁਕਾਨ ਦੇ ਸਾਹਮਣੇ ਇਕ ਟੋਕਰੀ ਰੱਖ ਕੇ ਉਸ ਵਿਚ ਅੱਗ ਲਗਾ ਦਿੱਤੀ। ਉਸਦੇ ਅਜਿਹਾ ਕਰਨ ਵੇਲੇ ਦੁਕਾਨ ਖੁੱਲ੍ਹੀ ਨਹੀਂ ਸੀ। ਫਾਇਰ ਬ੍ਰਿਗੇਡ ਦਸਤਾ ਫੌਜੀ ਤੌਰ ‘ਤੇ ਹਰਕਤ ਵਿਚ ਆ ਗਿਆ ਤੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਅੱਗ ਨਾਲ ਕਿਸੇ ਤਰ੍ਹਾਂ ਦੀ ਜਾਇਦਾਦ ਦਾ ਨੁਕਸਾਨ ਨਹੀਂ ਹੋਇਆ। ਜਾਂਚ ਅਧਿਕਾਰੀ ਸੇਂਟ ਲੁਈਸ ਕਾਊਂਟੀ ਸ਼ੈਰਿਫ ਕੇਨ ਮਸਕਰਾ ਨੇ ਕਿਹਾ ਕਿ ਮਿਸਟਰ ਰਿਚਰਡ ਨੇ ਸਮਝ ਲਿਆ ਸੀ ਕਿ ਦੁਕਾਨ ਦਾ ਮਾਲਕ ਅਰਬ ਮੂਲ ਦਾ ਆਦਮੀ ਹੈ। ਜਦਕਿ ਅਸਲ ‘ਚ ਇਹ ਭਾਰਤੀ ਮੂਲ ਦੇ ਵਿਅਕਤੀ ਦੀ ਦੁਕਾਨ ਹੈ। ਉਨ੍ਹਾਂ ਕਿਹਾ ਕਿ ਰਿਚਰਡ ਦੀ ਮਾਨਸਿਕ ਸਥਿਤੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਟੇਟ ਅਟਾਰਨੀ ਦਫਤਰ ਇਸ ਨੂੰ ਅਪਰਾਧ ਦੇ ਰੂਪ ‘ਚ ਲੈਣ ਦਾ ਫੈਸਲਾ ਕਰੇਗਾ।

RELATED ARTICLES
POPULAR POSTS