ਨਿਊਯਾਰਕ ‘ਚ ਲੋਕ ਬੋਲੇ, ਅਸੀਂ ਹਾਂ ਮੁਸਲਮਾਨ
ਨਿਊਯਾਰਕ : ਮੁਸਲਿਮ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟਾਉਣ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਦਾ ਵਿਰੋਧ ਕਰਨ ਲਈ ਟਾਈਮਜ਼ ਸਕੁਏਰ ਨੇੜੇ ਇਕੱਠੇ ਹੋਏ ਵੱਖ-ਵੱਖ ਧਰਮਾਂ ਦੇ ਹਜ਼ਾਰਾਂ ਲੋਕਾਂ ਨੇ ਐਲਾਨ ਦਿਤਾ, ‘ਮੈਂ ਵੀ ਮੁਸਲਮਾਨ ਹਾਂ।’ 7 ਮੁਸਲਿਮ ਦੇਸ਼ਾਂ ‘ਤੇ ਪਾਬੰਦੀ ਲਾਉਣ ਵਾਲੇ ਟਰੰਪ ਦੇ ਸ਼ਾਸਕੀ ਹੁਕਮ ਤੋਂ ਪੈਦਾ ਹੋਈਆਂ ਬੇਨਿਯਮੀਆਂ ਅਤੇ ਚਿੰਤਾ ਦੇ ਜਵਾਬ ਵਿਚ ‘ਫ਼ਾਊਂਡੇਸ਼ਨ ਫ਼ਾਰ ਐਥਨਿਕ ਅੰਡਰਸਡੈਂਡਿੰਗ’ ਅਤੇ ‘ਨੁਸਾਨਤਾਰਾ ਫ਼ਾਊਂਡੇਸ਼ਨ’ ਨੇ ਮਿਲ ਕੇ ਇਹ ਰੈਲੀ ਆਯੋਜਿਤ ਕੀਤੀ। ‘ਮੈਂ ਵੀ ਮੁਸਲਮਾਨ ਹਾਂ’ ਇਕਜੁੱਟਤਾ ਰੈਲੀ ਵਿਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਅਤੇ ‘ਲਵ ਟਰੰਪਸ ਹੇਟ’, ‘ਅਮਰੀਕਾ, ਅਮਰੀਕਾ’ ਅਤੇ ‘ਨੋ ਮੁਸਲਿਮ ਬੈਨ’ ਦੀਆਂ ਤਖ਼ਤੀਆਂ ਚੁੱਕ ਕੇ ਨਾਹਰੇ ਲਾਏ।ઠ ਰੈਲੀ ਵਿਚ ਕਈ ਧਰਮਾਂ ਦੇ ਲੋਕਾਂ ਨੇ ਦੇਸ਼ ਵਿਚ ਸਿਆਸੀ ਫੁੱਟ ਦੇ ਮਾਹੌਲ ਦੀ ਨਿਖੇਧੀ ਕੀਤੀ ਅਤੇ ਵਧਦੇ ਖ਼ਤਰੇ ਅਤੇ ਦਬਾਅ ਨੂੰ ਝੱਲ ਰਹੇ ਮੁਸਲਮਾਨਾਂ ਲਈ ਅਮਰੀਕੀਆਂ ਨੂੰ ਖੜ੍ਹੇ ਹੋਣ ਦੀ ਅਪੀਲ ਕੀਤੀ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸੀਓ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਮਰੀਕਾ ਦੀ ਸਥਾਪਨਾ ਸਾਰੇ ਧਰਮਾਂ ਦਾ ਸਨਮਾਨ ਕਰਨ ਲਈ ਕੀਤੀ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੇਅਰ ਦੇ ਤੌਰ ‘ਤੇ ਮੈਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਇਹ ਤੁਹਾਡਾ ਸ਼ਹਿਰ ਹੈ ਅਤੇ ਇਹ ਤੁਹਾਡਾ ਦੇਸ਼ ਹੈ।ઠਮੇਅਰ ਨੇ ਕਿਹਾ ਕਿ ਕਿਸੇ ਦੀ ਵੀ ਆਸਥਾ ‘ਤੇ ਹਮਲਾ ਸਾਰੀਆਂ ਆਸਥਾਵਾਂ ਦੇ ਲੋਕਾਂ ‘ਤੇ ਹਮਲਾ ਹੈ। ਸਿੱਖ ਅਮਰੀਕੀ ਸਪੀਕਰ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਹ ਰੈਲੀ ਦੀ ਇਸ ਲਈ ਹਮਾਇਤ ਕਰ ਰਹੇ ਹਨ ਕਿਉਂਕਿ ਇਕ ਸਿੱਖ ਦੇ ਤੌਰ ‘ਤੇ ਅਸੀਂ ਜਾਣਦੇ ਹਾਂ ਕਿ ਭੇਦਭਾਵ ਅਤੇ ਦਬਾਅ ਝੱਲਣ ਵਾਲੇ ਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਅਸੀਂ ਅਜਿਹੀ ਦੁਨੀਆ ਚਾਹੁੰਦੇ ਹਾਂ ਜਿਸ ਵਿਚ ਸਾਰਿਆਂ ਨੂੰ ਸਵੀਕਾਰ ਕੀਤਾ ਜਾਵੇ ਅਤੇ ਜੋ ਸਹਿਣਸ਼ੀਲ ਹੋਵੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …