1.2 C
Toronto
Tuesday, November 24, 2026
spot_img
Homeਦੁਨੀਆਪਾਕਿਸਤਾਨ ਇਸ ਸਾਲ ਦੇ ਅੰਤ ਤੱਕ ਲਿਆਏਗਾ ਨਵੇਂ ਪਲਾਸਟਿਕ ਕਰੰਸੀ ਨੋਟ

ਪਾਕਿਸਤਾਨ ਇਸ ਸਾਲ ਦੇ ਅੰਤ ਤੱਕ ਲਿਆਏਗਾ ਨਵੇਂ ਪਲਾਸਟਿਕ ਕਰੰਸੀ ਨੋਟ

ਪਾਕਿਸਤਾਨ ਇਸ ਸਾਲ ਦੇ ਅੰਤ ਤੱਕ ਲਿਆਏਗਾ ਨਵੇਂ ਪਲਾਸਟਿਕ ਕਰੰਸੀ ਨੋਟਕਰਾਚੀ/ਬਿਊਰੋ ਨਿਊਜ਼ : ਪਾਕਿਸਤਾਨ ਦਾ ਕੇਂਦਰੀ ਬੈਂਕ ਇਸ ਸਾਲ ਦੇ ਅੰਤ ਵਿਚ ਪ੍ਰਯੋਗਾਤਮਕ ਆਧਾਰ ‘ਤੇ ਨਵੇਂ ਪੋਲੀਮਰ ਪਲਾਸਟਿਕ ਕਰੰਸੀ ਬੈਂਕ ਨੋਟ ਪੇਸ਼ ਕਰੇਗਾ। ਕੇਂਦਰੀ ਬੈਂਕ ਬਿਹਤਰ ਸੁਰੱਖਿਆ ਅਤੇ ਹੋਲੋਗ੍ਰਾਮ ਵਿਸ਼ੇਸ਼ਤਾਵਾਂ ਲਈ ਸਾਰੇ ਮੌਜੂਦਾ ਬੈਂਕ ਨੋਟਾਂ ਨੂੰ ਮੁੜ ਡਿਜ਼ਾਈਨ ਕਰੇਗਾ। ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਗਵਰਨਰ ਜਮੀਲ ਅਹਿਮਦ ਨੇ ਇਸਲਾਮਾਬਾਦ ਵਿੱਚ ਬੈਂਕਿੰਗ ਅਤੇ ਵਿੱਤ ਬਾਰੇ ਸੈਨੇਟ ਦੀ ਕਮੇਟੀ ਨੂੰ ਦੱਸਿਆ ਕਿ ਸਾਰੇ ਮੌਜੂਦਾ ਕਾਗਜ਼ੀ ਕਰੰਸੀ ਨੋਟਾਂ ਨੂੰ ਇਸ ਸਾਲ ਦਸੰਬਰ ਤੱਕ ਨਵੇਂ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਮੁੜ ਡਿਜ਼ਾਈਨ ਕੀਤਾ ਜਾ ਰਿਹਾ ਹੈ। ਅਹਿਮਦ ਨੇ ਕਿਹਾ ਕਿ 10, 50, 100, 500, 1000 ਅਤੇ 5000 ਰੁਪਏ ਦੇ ਨਵੇਂ ਡਿਜ਼ਾਈਨ ਕੀਤੇ ਬੈਂਕ ਨੋਟ ਦਸੰਬਰ ਵਿੱਚ ਜਾਰੀ ਕੀਤੇ ਜਾਣਗੇ। ਪੁਰਾਣੇ ਨੋਟ ਪੰਜ ਸਾਲ ਤੱਕ ਰਹਿਣਗੇ ਅਤੇ ਕੇਂਦਰੀ ਬੈਂਕ ਇਨ੍ਹਾਂ ਨੂੰ ਬਾਜ਼ਾਰ ਵਿਚੋਂ ਹਟਾ ਦੇਵੇਗਾ।

RELATED ARTICLES
POPULAR POSTS