ਅਮਰੀਕੀ ਰਾਸ਼ਟਰਪਤੀ ਵੱਲੋਂ ਮੀਡੀਆ ਨੂੰ ਸਮਾਜ ਦੀ ਭਲਾਈ ਲਈ ਖ਼ਬਰਾਂ ਨਾ ਦਬਾਉਣ ਦੀ ਬੇਨਤੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਪੱਤਰਕਾਰਾਂ ਨੂੰ ਸੱਚ ਸਾਹਮਣੇ ਲਿਆਉਣ ਲਈ ਔਖੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਥੋੜ੍ਹੇ ਚਿਰ ਦੇ ਨਤੀਜਿਆਂ ਬਾਰੇ ਨਹੀਂ ਸੋਚਣਾ ਚਾਹੀਦਾ। ਮੀਡੀਆ ਤੋਂ ਜਵਾਬਦੇਹੀ ਦੀ ਮੰਗ ਕਰਦਿਆਂ ਓਬਾਮਾ ਨੇ ਇਕ ਪੱਤਰਕਾਰ ਪੁਰਸਕਾਰ ਸਮਾਰੋਹ ਵਿੱਚ ਕਿਹਾ ਕਿ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਖ਼ਬਰਾਂ ਨੂੰ ਦਬਾਉਣ ਤੋਂ ਬਚਣ ਦੀ ઠਮੀਡੀਆ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ, ‘ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਜ਼ਾਦੀ ਇਹ ਹੈ ਕਿ ਇਸ ਨੂੰ ਸਰਕਾਰ ਨਹੀਂ ਚਲਾਉਂਦੀ। ਮੀਡੀਆ ਕੰਪਨੀਆਂ ਨੇ ਆਪਣੇ ਸ਼ੇਅਰਹੋਲਡਰਾਂ ਅਤੇ ਮਾਲਕਾਂ ਦੇ ਘਰ ਪੂਰਨ ਤੋਂ ਇਲਾਵਾ ਲਾਭ ਦੇ ਵੱਡੇ ਹਿੱਸੇ ਨੂੰ ਮੁੜ ਖ਼ਬਰਾਂ ‘ਤੇ ਲਗਾਉਣ, ਲੋਕ ਹਿੱਤਾਂ ਲਈ ਖੜ੍ਹਨ, ਪੱਤਰਕਾਰੀ ਦੇ ਉੱਚੇ ਮਿਆਰ ਕਾਇਮ ਰੱਖਣ ਅਤੇ ਖ਼ਬਰਾਂ ਨਾ ਦਬਾਉਣ ਦੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ।’ ਓਬਾਮਾ ਨੇ ਕਿਹਾ ਕਿઠਮੀਡੀਆ ਵੋਟਰਾਂ ਨੂੰ ਜਾਗਰੂਕ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਲੋਕਤੰਤਰ ਜਾਗਰੂਕ ਵੋਟਰਾਂ ਉਤੇ ਨਿਰਭਰ ਕਰਦਾ ਹੈ। ਅਮਰੀਕੀ ਲੋਕਤੰਤਰ ਨੂੰ ਨਿਰਪੱਖ ਪੱਤਰਕਾਰਾਂ ਦੀ ਪਹਿਲਾਂ ਨਾਲੋਂ ਜ਼ਿਆਦਾ ਲੋੜ ਹੈ। ਉਨ੍ਹਾਂ ਕਿਹਾ, ‘ਮੀਡੀਆ ਉਤੇ ਵੱਡਾ ਵਿੱਤੀ ਦਬਾਅ ਹੈ। ਇਸ ਲਈ ਮੈਂ ਮੰਨਦਾ ਹਾਂ ਕਿ ਜੇਕਰ ਤੁਹਾਡਾ ਨੈੱਟਵਰਕ ਅਤੇ ਤੁਹਾਡੇ ਨਿਰਮਾਤਾ ਤੁਹਾਨੂੰ ਬਿਹਤਰ ਸਹੂਲਤਾਂ ਦੇਣ ਤਾਂ ਤੁਸੀਂ ਮੁੱਦਿਆਂ ਦੀ ਤਹਿ ਤੱਕ ਜਾ ਸਕਦੇ ਹੋ। ਇਹ ਵੋਟਰਾਂ ਦੀ ਬਿਹਤਰ ਸੇਵਾ ਹੋਵੇਗੀ।’
ਟਰੰਪ ਨੂੰ ਹਲਕੇ ਵਿੱਚ ਨਾ ਲਿਆ ਜਾਵੇ: ਵ੍ਹਾਈਟ ਹਾਊਸ
ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਲਈ ਮੋਹਰੀ ਡੋਨਾਲਡ ਟਰੰਪ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਅਤੇ ਡੈਮੋਕਰੈਟਿਕ ਪਾਰਟੀ ਨੂੰ ਗੰਭੀਰਤਾ ਨਾਲ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਵੱਡਾ ਕਾਰੋਬਾਰੀ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਨਾ ਬਣੇ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੋਸ਼ ਅਰਨੈਸਟ ਨੇ ਇਹ ਬਿਆਨ ਜਾਰੀ ਕੀਤਾ ਸੀ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …