ਸੁਪਰੀਮ ਕੋਰਟ ਪਹੁੰਚੇ ਹਜ਼ਾਰਾਂ ਪੀਡੀਐਮ ਮੈਂਬਰ
ਇਸਲਾਮਾਬਾਦ/ਬਿਊਰੋ ਨਿਊਜ਼
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਿਹਾਅ ਕਰਨ ’ਤੇ ਸੁਪਰੀਮ ਕੋਰਟ ਦੇ ਸਾਹਮਣੇ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀਡੀਐਮ) ਵਿਚ ਸ਼ਾਮਲ ਪਾਰਟੀਆਂ ਧਰਨਾ ਦੇ ਰਹੀਆਂ ਹਨ। ਇਸਦੀ ਅਗਵਾਈ ਜਮੀਅਤ-ਏ-ਉਲੇਮਾ-ਇਸਲਾਮ ਫਜ਼ਲ ਦੇ ਨੇਤਾ ਮੌਲਾਨਾ ਫਜ਼ਲ-ਉਰ-ਰਹਿਮਾਨ ਕਰ ਰਹੇ ਹਨ। ਸੁਪਰੀਮ ਕੋਰਟ ਦੇ ਬਾਹਰ ਪੀਡੀਐਮ ਦੇ ਹਜ਼ਾਰਾਂ ਵਰਕਰ ਇਕੱਠੇ ਹੋ ਗਏ ਸਨ। ਇਸੇ ਦੌਰਾਨ ਅਲ ਕਾਦਿਰ ਟਰੱਸਟ ਕੇਸ ਵਿਚ ਇਮਰਾਨ ਦੀ ਪਤਨੀ ਬੁਸ਼ਰਾ ਨੂੰ 23 ਮਈ ਤੱਕ ਗਿ੍ਰਫਤਾਰੀ ਤੋਂ ਰਾਹਤ ਮਿਲ ਗਈ ਹੈ। ਇਮਰਾਨ ਖਾਨ ਨੇ ਬੁਸਰਾ ਦੀ ਗਿ੍ਰਫਤਾਰੀ ਦਾ ਖਦਸ਼ਾ ਜ਼ਾਹਰ ਕੀਤਾ ਸੀ। ਧਿਆਨ ਰਹੇ ਕਿ ਬੁਸਰਾ ਨੂੰ ਲਾਹੌਰ ਹਾਈਕੋਰਟ ਨੇ ਜ਼ਮਾਨਤ ਦਿੱਤੀ ਹੈ। ਇਸੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੀ ਤਾਕਤਵਰ ਫ਼ੌਜ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਦੋਸ਼ ਹੇਠ ਅਗਲੇ 10 ਸਾਲਾਂ ਤੱਕ ਜੇਲ੍ਹ ਵਿੱਚ ਰੱਖਣ ਦੀ ਸਾਜਿਸ਼ ਰਚ ਰਹੀ ਹੈ। ਇਮਰਾਨ ਖਾਨ ਨੇ ਅਪਰਾਧੀਆਂ ਦੇ ਗਰੋਹ ਖਿਲਾਫ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਲੜਨ ਦੀ ਸਹੁੰ ਖਾਧੀ।