Breaking News
Home / ਦੁਨੀਆ / ਰਾਸਮੁਸੇਨ ਦੇ ਆਨਲਾਈਨ ਸਰਵੇਖਣ ਦੇ ਅਨੁਸਾਰ 75 ਫੀਸਦੀ ਰਿਪਬਲੀਕਨਜ਼ ਟਰੰਪ ਨੂੰ ਦੇ ਸਕਦੇ ਹਨ ਵੋਟ

ਰਾਸਮੁਸੇਨ ਦੇ ਆਨਲਾਈਨ ਸਰਵੇਖਣ ਦੇ ਅਨੁਸਾਰ 75 ਫੀਸਦੀ ਰਿਪਬਲੀਕਨਜ਼ ਟਰੰਪ ਨੂੰ ਦੇ ਸਕਦੇ ਹਨ ਵੋਟ

ਅਮਰੀਕੀ ਚੋਣਾਂ ‘ਚ ਟਰੰਪ ਦੀ ਰਾਹ ਔਖੀ, ਸਰਵੇ ‘ਚ ਦਾਅਵਾ-52 ਫੀਸਦੀ ਵੋਟਰ ਉਨ੍ਹਾਂ ਨੂੰ ਖਾਰਜ ਕਰ ਸਕਦੇ ਹਨ, 6 ਫੀਸਦੀ ਅਜੇ ਵੀ ਦੁਬਿਧਾ ‘ਚ ਕਿ ਕਿਸ ਨੂੰ ਵੋਟ ਦੇਈਏ
21 ਫੀਸਦੀ ਰਿਪਬਲੀਕਨਜ਼ ਟਰੰਪ ਦੇ ਖਿਲਾਫ਼ ਵੋਟ ਪਾਉਣਗੇ
ਵਾਸ਼ਿੰਗਟਨ : ਅਮਰੀਕਾ ‘ਚ ਅਗਲੇ ਸਾਲ ਨਵੰਬਰ ‘ਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ‘ਚ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲਗ ਸਕਦਾ ਹੈ। ਨਿਊਜਰਸੀ ਦੀ ਮੋਹਰੀ ਆਨਲਾਈਨ ਸਰਵੇ ਕੰਪਨੀ ਰਾਸਮੁਸੇਨ ਦਾ ਦਾਅਵਾ ਹੈ ਕਿ 52 ਫੀਸਦੀ ਅਮਰੀਕੀ ਵੋਟਰਜ਼ ਟਰੰਪ ਦੇ ਖਿਲਾਫ ਵੋਟ ਪਾ ਸਕਦੇ ਹਨ। ਹਾਲਾਂਕਿ ਉਨ੍ਹਾਂ ਦੇ ਲਈ ਰਾਹਤ ਦੀ ਗੱਲ ਇਹ ਹੈ ਕਿ ਰਿਪਬਲੀਕਨ ਸਪੋਰਟ ਉਨ੍ਹਾਂ ਨੂੰ ਅਗਲੀ ਚੋਣ ‘ਚ ਭਰਪੂਰ ਮਿਲੇਗੀ। ਸਰਵੇ ਦੇ ਅਨੁਸਾਰ 42 ਫੀਸਦੀ ਵੋਟਰਾਂ ਦਾ ਕਹਿਣਾ ਹੈ ਕਿ ਉਹ ਚੋਣਾਂ ‘ਚ ਟਰੰਪ ਨੂੰ ਹੀ ਵੋਟ ਕਰਨਗੇ। ਉਥੇ ਹੀ 52 ਫੀਸਦੀ ਵੋਟਰ ਟਰੰਪ ਦੇ ਖਿਲਾਫ਼ ਵੋਟ ਕਰਨਗੇ। ਨਾਲ ਹੀ 6 ਫੀਸਦੀ ਵੋਟਰਾਂ ਦਾ ਕਹਿਣਾ ਹੈ ਕਿ ਉਹ ਅਜੇ ਦੁਬਿਧਾ ‘ਚ ਹਨ। ਉਨ੍ਹਾਂ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਕਿਸੇ ਵੋਟ ਦੇਣਗੇ। ਰਾਸਮੁਸੇਨ ਨੇ ਦੇਸ਼ ਭਰ ‘ਚ ਕੀਤੇ ਗਏ ਆਨਲਾਈਨ ਸਰਵੇ ਦੇ ਨਤੀਜੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ। ਸਰਵੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਸਾਰੇ ਵੋਟਰਾਂ, ਜੋ ਕਹਿੰਦੇ ਹਨ ਕਿ ਉਹ ਸੱਤਾਧਾਰੀ ਰਾਸ਼ਟਰਪਤੀ ਦੇ ਖਿਲਾਫ਼ ਵੋਟ ਪਾਉਣ ਦੀ ਸੰਭਾਵਨਾ ਰੱਖਦੇ ਹਨ। ਉਨ੍ਹਾਂ ਵੋਟਰਾਂ ‘ਚੋਂ 58 ਫੀਸਦੀ ਦਾ ਕਹਿਣਾ ਹੈ ਕਿ ਉਹ ਹੋਰ ਉਮੀਦਵਾਰਾਂ ਦੀ ਤੁਲਨਾ ‘ਚ ਟਰੰਪ ਦੇ ਖਿਲਾਫ਼ ਵੋਟ ਪਾਉਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ। ਉਥੇ ਹੀ 37 ਫੀਸਦੀ ਲੋਕਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਵੋਟ ਦੂਜੇ ਉਮੀਦਵਾਰਾਂ ਨੂੰ ਜਾਵੇਗਾ। ਲਗਭਗ 75 ਫੀਸਦੀ ਰਿਪਬਲੀਕਨ ਫਿਰ ਤੋਂ ਟਰੰਪ ਨੂੰ ਹੀ ਵੋਟ ਪਾਉਣਾ ਚਾਹੁੰਦੇ ਹਨ। ਸਰਵੇ ਕੰਪਨੀ ਨੇ ਕਿਹਾ ਕਿ ਅਗਲੇ ਸਾਲ 21 ਫੀਸਦੀ ਰਿਪਬਲੀਕਨ ਟਰੰਪ ਦੇ ਖਿਲਾਫ ਵੋਟ ਪਾਉਣਾ ਪਸੰਦ ਕਰਨਗੇ। ਟਰੰਪ ਡੈਮੋਕਰੇਟਸ ਤੋਂ 82 ਫੀਸਦੀ ਨਾਲ 13 ਫੀਸਦੀ ਵੋਟਾਂ ਦੇ ਅੰਤਰ ਨਾਲ ਹਾਰ ਸਕਦੇ ਹਨ। 2016 ਦੀਆਂ ਚੋਣਾਂ ਦੇ ਦੌਰਾਨ ਟਰੰਪ ਨੂੰ 279 ਅਤੇ ਹਿਲੇਰੀ ਕਲਿੰਟਨ ਨੂੰ 228 ਵੋਟ ਮਿਲੇ ਸਨ।
ਟਰੰਪ ਦੇ ਕੰਮ ਤੋਂ ਅਸੰਤੁਸ਼ਟ ਲੋਕਾਂ ਦੀ ਗਿਣਤੀ ਵਧਦੀ ਗਈ
ਬਤੌਰ ਰਾਸ਼ਟਰਪਤੀ ਦੇ ਰੂਪ ‘ਚ ਟਰੰਪ ਦੇ ਕੰਮ ਤੋਂ ਅਸੰਤੁਸ਼ਟ ਅਮਰੀਕੀਆਂ ਦੀ ਗਿਣਤੀ ਇਸ ਸਾਲ ਜਨਵਰੀ ‘ਚ ਵਧਦੀ ਹੀ ਗਈ ਹੈ। ਜਨਵਰੀ 2017 ‘ਚ ਜਿੱਥੇ ਟਰੰਪ ਦੇ ਕੰਮ ਨੂੰ 45.5 ਫੀਸਦੀ ਲੋਕਾਂ ਨੇ ਸਹੀ ਮੰਨਿਆ, ਉਥੇ 47 ਫੀਸਦੀ ਲੋਕਾਂ ਨੇ ਗਲਤ ਮੰਨਿਆ ਸੀ, ਉਥੇ ਹੀ ਇਸ ਸਾਲ ਜਨਵਰੀ ਦੇ ਅੰਤ ‘ਚ ਉਨ੍ਹਾਂ ਦੇ ਕੰਮਕਾਰ ਨੂੰ ਸਹੀ ਮੰਨਣ ਵਾਲਿਆਂ ਗਿਣਤੀ ਘਟ ਕੇ 39.3 ਫੀਸਦੀ ਰਹਿ ਗਈ ਹੈ। ਅਪ੍ਰੈਲ ਦੇ ਪਹਿਲੇ ਹਫਤੇ ‘ਚ ਟਰੰਪ ਦੇ ਕੰਮ ਨੂੰ ਗਲਤ ਮੰਨਣ ਵਾਲਿਆਂ ਦੀ ਗਿਣਤੀ 55.7 ਸੀ।

Check Also

ਆਸਟਰੇਲੀਆ ਦੇ ਨਵੇਂ ਵੀਜ਼ਾ ਪ੍ਰੋਗਰਾਮ ਲਈ 40 ਹਜ਼ਾਰ ਭਾਰਤੀਆਂ ਵੱਲੋਂ ਅਰਜ਼ੀ ਦਾਖ਼ਲ

ਨਵੀਂ ਦਿੱਲੀ : ਆਸਟਰੇਲੀਆ ਦੇ ਨਵੇਂ ਵਰਕਿੰਗ ਹੌਲੀਡੇਅ ਮੇਕਰ ਵੀਜ਼ਾ ਪ੍ਰੋਗਰਾਮ ਤਹਿਤ ਜਾਰੀ 1000 ਸਪੌਟਜ਼ …