Breaking News
Home / ਦੁਨੀਆ / ਚੀਨ ਤੋਂ ਚੱਲਦੀਆਂ 43 ਹੋਰ ਮੋਬਾਈਲ ਐਪਸ ਭਾਰਤ ਨੇ ਕੀਤੀਆਂ ਬੰਦ

ਚੀਨ ਤੋਂ ਚੱਲਦੀਆਂ 43 ਹੋਰ ਮੋਬਾਈਲ ਐਪਸ ਭਾਰਤ ਨੇ ਕੀਤੀਆਂ ਬੰਦ

Image Courtesy :jagbani(punjabkesari)

ਨਵੀਂ ਦਿੱਲੀ : ਭਾਰਤ ਨੇ 43 ਹੋਰ ਮੋਬਾਈਲ ਐਪਸ ਬੰਦ ਕਰ ਦਿੱਤੀਆਂ ਹਨ। ਆਈਟੀ ਐਕਟ ਤਹਿਤ ਬੰਦ ਕੀਤੀਆਂ ਜ਼ਿਆਦਾਤਰ ਐਪਸ ਚੀਨ ਤੋਂ ਚੱਲ ਰਹੀਆਂ ਸਨ। ਸਰਕਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਮੁਲਕ ਦੀ ਅਖੰਡਤਾ ਤੇ ਰੱਖਿਆ ਦੇ ਲਿਹਾਜ਼ ਤੋਂ ਕੀਤੀ ਗਈ ਹੈ। ਇਲੈਕਟ੍ਰੌਨਿਕਸ ਤੇ ਸੂਚਨਾ ਤਕਨੀਕ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੇ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਅਲੀ ਸਪਲਾਇਰਸ, ਅਲੀਬਾਬਾ ਵਰਕਬੈਂਚ, ਅਲੀ ਐਕਸਪ੍ਰੈੱਸ, ਅਲੀਪੇਅ ਕੈਸ਼ੀਅਰ, ਕੈਮਕਾਰਡ, ਸਨੈਕ ਵੀਡੀਓ, ਤੇ ਹੋਰ ਸ਼ਾਮਲ ਹਨ।

Check Also

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਣਨਗੇ ਬਿਲਾਵਲ ਭੁੱਟੋ!

ਪਾਰਟੀ ਦੇ ਆਗੂਆਂ ਨੇ ਬਿਲਾਵਲ ਨੂੰ ਇਸ ਅਹੁਦੇ ਲਈ ਮਨਾਇਆ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ …