ਬਰੈਂਪਟਨ : ਚੋਣ ਸੁਧਾਰਾਂ ਦੇ ਸਬੰਧ ਵਿੱਚ ਸਾਂਝੀ ਟਾਊਨ ਹਾਲ ਗੱਲਬਾਤ ਵਿੱਚ ਬਰੈਂਪਟਨ ਤੋਂ ਪੰਜ ਐਮਪੀਜ਼- ਰੂਬੀ ਸਹੋਤਾ (ਬਰੈਂਪਟਨ ਨਾਰਥ), ਰਾਜ ਗਰੇਵਾਲ (ਬਰੈਂਪਟਨ ਈਸਟ), ਕਮਲ ਖਹਿਰਾ (ਬਰੈਂਪਟਨ ਵੈਸਟ), ਸੋਨੀਆ ਸਿੱਧੂ (ਬਰੈਂਪਟਨ ਸਾਊਥ) ਤੇ ਰਮੇਸ਼ ਸੰਘਾ (ਬਰੈਂਪਟਨ ਸੈਂਟਰ) ਨੇ ਹਿੱਸਾ ਲਿਆ। ਇਹ ਮੀਟਿੰਗ ਇਹ ਯਕੀਨੀ ਬਣਾਉਣ ਲਈ ਕੀਤੀ ਗਈ ਕਿ ਚੋਣ ਸੁਧਾਰਾਂ ਬਾਰੇ ਫੈਡਰਲ ਪੱਧਰ ਉੱਤੇ ਹੋਣ ਵਾਲੀ ਗੱਲਬਾਤ ਵਿੱਚ ਸਾਰੇ ਕੈਨੇਡੀਅਨ ਹਿੱਸਾ ਲੈ ਸਕਣ।
ਇਸ ਮੌਕੇ ਡੈਮੋਕ੍ਰੈਟਿਕ ਇੰਸਟੀਚਿਊਸ਼ਨ ਲਈ ਪਾਰਲੀਮੈਂਟਰੀ ਸੈਕਟਰੀ ਮਾਰਕ ਹੌਲੈਂਡ ਵੀ ਮੌਜੂਦ ਸਨ। ਹਾਊਸ ਆਫ ਕਾਮਨਜ਼ ਵੱਲੋਂ ਚੋਣ ਸੁਧਾਰਾਂ ਲਈ ਵਿਸ਼ੇਸ਼ ਕਮੇਟੀ ਕਾਇਮ ਕੀਤੀ ਗਈ ਹੈ ਤਾਂ ਕਿ 2016 ਵਿੱਚ ਕੈਨੇਡੀਅਨ ਫੈਡਰਲ ਚੋਣ ਸੁਧਾਰਾਂ ਲਈ ਕੌਮੀ ਪੱਧਰ ਉੱਤੇ ਗੱਲਬਾਤ ਕੀਤੀ ਜਾ ਸਕੇ। ਸਰਕਾਰ ਨੂੰ ਯਕੀਨ ਹੈ ਕਿ ਇਹ ਕਮੇਟੀ ਵੱਡੀ ਪੱਧਰ ਉੱਤੇ ਸਲਾਹ ਮਸ਼ਵਰਾ ਕਰੇਗੀ ਤੇ ਸੌੜੇ ਸਿਆਸੀ ਹਿਤਾਂ ਨੂੰ ਪਾਸੇ ਰੱਖ ਕੇ ਜਨਤਕ ਹਿਤਾਂ ਨੂੰ ਪਹਿਲ ਦਿੱਤੀ ਜਾਵੇਗੀ। ਰੂਬੀ ਸਹੋਤਾ ਵੀ ਇਸ ਕਮੇਟੀ ਦੀ ਮੈਂਬਰ ਹੈ।
ਸਹੋਤਾ ਨੇ ਆਖਿਆ ਕਿ ਇਸ ਆਲ ਪਾਰਟੀ ਵਿਸ਼ੇਸ਼ ਕਮੇਟੀ ਦੀ ਮੈਂਬਰ ਹੋਣਾ ਬੜੇ ਮਾਣ ਵਾਲੀ ਗੱਲ ਹੈ। ਭਵਿੱਖ ਦੀਆਂ ਚੋਣਾਂ ਲਈ ਅਸੀਂ ਹਰ ਕਿਸੇ ਨੂੰ ਜਾਇਜ਼, ਮਜ਼ਬੂਤ ਤੇ ਹੋਰ ਨੁਮਾਇੰਦਗੀ ਭਰੀ ਆਵਾਜ਼ ਦੇਣੀ ਚਾਹੁੰਦੇ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਇਸ ਟਾਊਨ ਹਾਲ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਕੁਲੀਗਜ਼ ਨੂੰ ਇਸ ਗੱਲ ਦੀ ਬਿਹਤਰ ਸਮਝ ਦਿੱਤੀ ਹੈ ਕਿ ਬਰੈਂਪਟਨ ਵਾਸੀਆਂ ਦੀਆਂ ਕਦਰਾਂ ਕੀਮਤਾਂ ਕਿਹੋ ਜਿਹੀਆਂ ਹਨ ਤੇ ਇਹ ਕਿ ਉਹ ਵੀ ਚੋਣ ਸੁਧਾਰ ਲਿਆਉਣਾ ਚਾਹੁੰਦੇ ਹਨ। ਇਸ ਮੌਕੇ ਇੱਕਠੀ ਕੀਤੀ ਗਈ ਜਾਣਕਾਰੀ ਨੂੰ ਉਸ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ ਜਿਹੜੀ ਚੋਣ ਸੁਧਾਰਾਂ ਲਈ ਵਿਸੇਥਸ਼ ਕਮੇਟੀ ਨੂੰ ਸੌਂਪੀ ਜਾਵੇਗੀ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …