2.6 C
Toronto
Friday, November 7, 2025
spot_img
Homeਦੁਨੀਆਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੰਦਰ ਅਕਸ਼ਰਧਾਮ ਦਾ ਅਮਰੀਕਾ 'ਚ ਉਦਘਾਟਨ

ਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੰਦਰ ਅਕਸ਼ਰਧਾਮ ਦਾ ਅਮਰੀਕਾ ‘ਚ ਉਦਘਾਟਨ

ਰੌਬਨਿਸਵਿਲੇ : ਅਮਰੀਕਾ ਦੇ ਨਿਊਜਰਸੀ ਸ਼ਹਿਰ ਵਿੱਚ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਵੱਡੇ ਮੰਦਰ ਦਾ ਉਦਘਾਟਨ ਕੀਤਾ ਗਿਆ ਹੈ। ਨਿਊਯਾਰਕ ਸਿਟੀ ਤੋਂ 99 ਕਿਲੋਮੀਟਰ ਦੱਖਣ ਵਿਚ ਰੋਬਨਿਸਵਿਲੇ ਸਿਟੀ ਵਿਚ 185 ਏਕੜ ਜ਼ਮੀਨ ਵਿਚ ਸਥਿਤ ਇਹ ਅਕਸ਼ਰਧਾਮ ਮੰਦਰ 191 ਫੁੱਟ ਉੱਚਾ ਹੈ। ਮੰਦਰ ਦਾ ਉਦਘਾਟਨ ‘ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ’ (ਬੀਏਪੀਐੱਸ) ਦੇ ਆਗੂ ਮਹੰਤ ਸਵਾਮੀ ਮਹਾਰਾਜ ਦੀ ਹਾਜ਼ਰੀ ਵਿੱਚ ਕੀਤਾ ਗਿਆ। ਉਦਘਾਟਨੀ ਸਮਾਰੋਹ ‘ਚ ਹਜ਼ਾਰਾਂ ਵਿਅਕਤੀ ਸ਼ਾਮਲ ਹੋਏ। ਡੇਲਾਵੇਅਰ ਦੇ ਗਵਰਨਰ ਜੌਹਨ ਕਾਰਨੇ ਅਤੇ ਕਾਂਗਰਸਮੈਨ ਸਟੈਨੀ ਹੋਇਰ ਨੇ ਵੀ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕੀਤੀ।

 

RELATED ARTICLES
POPULAR POSTS