ਬਰੈਂਪਟਨ/ਕੁਲਵਿੰਦਰ ਖਹਿਰਾ :
ਅੱਜ ਜਦੋਂ ਜਵਾਨ ਹੋ ਰਹੇ ਹਰ ਬੱਚੇ ਦੇ ਮਾਪੇ ਨੂੰ ਇਹ ਫ਼ਿਕਰ ਲੱਗਾ ਹੋਇਆ ਹੈ ਕਿ ਉਨ੍ਹਾਂ ਨੇ ਨਸ਼ਿਆਂ ਵਿੱਚ ਘਿਰੀ ਹੋਈ ਸੋਸਾਇਟੀ ਵਿੱਚ ਆਪਣੇ ਬੱਚੇ ਨੂੰ ਬਚਾ ਕੇ ਕਿਵੇਂ ਰੱਖਣਾ ਹੈ ਠੀਕ ਉਸ ਸਮੇਂ ਅਫਰੀਕੀ ਭਾਈਚਾਰੇ ਨਾਲ਼ ਸਬੰਧਤ ਕੁਝ ਸੱਜਣਾਂ ਵੱਲੋਂ ਮਿਲ ਕੇ ਇਸ ਸਬੰਧੀ ਸਿਰਫ ਫ਼ਿਕਰ ਕਰਨਾ ਛੱਡ ਕੇ ਉਪਰਾਲਾ ਵੀ ਕੀਤਾ ਜਾ ਰਿਹਾ ਹੈ।
‘ਬਰੈਂਪਟਨ ਰੇਸਰਜ਼ ਟਰੈਕ ਕਲੱਬ’ ਸੰਸਥਾ ਨੇ ਭਾਈਚਾਰੇ ਅਤੇ ਬਰੈਂਪਟਨ ਟਰਾਂਜ਼ਿਟ ਦੀ ਯੂਨੀਅਨ ਦੀ ਮਦਦ ਨਾਲ਼ ਸੌਕਰ ਕਲੱਬ ਬਣਾਇਆ ਹੈ ਜਿਸ ਦਾ ਮਕਸਦ ਉਨ੍ਹਾਂ ਗਰੀਬ ਪਰਵਾਰਾਂ ਦੇ ਬੱਚਿਆਂ ਨੂੰ ਖੇਡਾਂ ਨਾਲ਼ ਜੋੜਨਾ ਹੈ ਜਿਨ੍ਹਾਂ ਦੇ ਮਾਪੇ ਗਰੀਬੀ ਕਾਰਨ ਅਜਿਹਾ ਕਰਨ ਤੋਂ ਅਸਮਰੱਥ ਹਨ। ਬਰੈਂਪਟਨ ਟਰਾਂਜ਼ਿਟ ਨਾਲ਼ ਕੰਮ ਕਰਦੇ ਇਸ ਕਲੱਬ ਦੇ ਪ੍ਰਬੰਧਕ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਗ਼ਲਤ ਪਾਸੇ ਜਾਣੋਂ ਤਦ ਹੀ ਰੋਕਿਆ ਜਾ ਸਕਦਾ ਹੈ ਕਿ ਜੇਕਰ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਕੋਈ ਵਧੀਆ ਬਦਲ ਦਿੱਤਾ ਜਾਵੇਗਾ। ਇਸ ਮਕਸਦ ਲਈ ਉਹ ਬਿਨਾਂ ਕਿਸੇ ਭੇਦ-ਭਾਵ ਦੇ ਲੋੜਵੰਦ ਬੱਚਿਆਂ ਨੂੰ ਆਪਣੀ ਟੀਮ ਨਾਲ਼ ਜੋੜ ਕੇ ਖੇਡਾਂ ਵੱਲ ਪਰੇਰ ਰਹੇ ਹਨ।
ਇਸੇ ਹੀ ਸਬੰਧ ਵਿੱਚ ਉਹ 25 ਜੂਨ ਨੂੰ ਟੈਰੀ ਫੌਕਸ ਟਰੈਕ ਐਂਡ ਫ਼ੀਲਡ ਸਟੇਡੀਅਮ (ਬਰੈਮਲੀ ਅਤੇ ਕੁਈਨ ਸਟਰੀਟ ਦੇ ਕੋਨੇ ‘ਤੇ ਸਥਿਤ ਚਿੰਗਕੂਜੀ ਪਾਰਕ ਵਿੱਚ) ਵਿੱਚ ਸਵੇਰੇ 9.00 ਵਜੇ ਤੋਂ ਲੈ ਕੇ ਸ਼ਾਮ 4.00 ਵਜੇ ਤੱਕ ਖੇਡਾਂ ਕਰਵਾ ਰਹੇ ਹਨ। ਆਪ ਸਭ ਨੂੰ ਇਸ ਸੰਸਥਾ ਦਾ ਸਾਥ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਮਾਈਕਲ ਨਾਈਟ (905.783.7555) ਜਾਂ ਵੇਅਨ ਵਿਲੀਅਮਜ਼ (905.866.2635) ਸੰਪਰਕ ਕੀਤਾ ਜਾ ਸਕਦਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …