-18.3 C
Toronto
Saturday, January 24, 2026
spot_img
Homeਦੁਨੀਆਭਾਰਤ ਆਪਣੇ ਸਾਬਕਾ ਫੌਜੀਆਂ ਦੀ ਸੰਭਾਲ ਲਈ ਵਚਨਬੱਧ : ਤਰਨਜੀਤ ਸਿੰਘ ਸੰਧੂ

ਭਾਰਤ ਆਪਣੇ ਸਾਬਕਾ ਫੌਜੀਆਂ ਦੀ ਸੰਭਾਲ ਲਈ ਵਚਨਬੱਧ : ਤਰਨਜੀਤ ਸਿੰਘ ਸੰਧੂ

ਅਮਰੀਕਾ ਵਿਚਲੀ ਭਾਰਤੀ ਅੰਬੈਸੀ ਨੇ ‘ਵਰਿਸ਼ਟ ਯੋਧਾ’ ਪ੍ਰੋਗਰਾਮ ਤਹਿਤ ਸੇਵਾਮੁਕਤ ਫੌਜੀਆਂ ਦਾ ਸਨਮਾਨ ਕੀਤਾ
ਵਾਸ਼ਿੰਗਟਨ : ਭਾਰਤੀ ਹਥਿਆਰਬੰਦ ਬਲਾਂ ਦੀ ਅਹਿਮੀਅਤ ਨੂੰ ਸਵੀਕਾਰ ਕਰਦਿਆਂ ਭਾਰਤੀ ਅੰਬੈਸੀ ਵੱਲੋਂ ਅਮਰੀਕਾ ‘ਚ ਰਹਿ ਰਹੇ ਸਾਬਕਾ ਫ਼ੌਜੀਆਂ ਦੇ ਸਨਮਾਨ ਲਈ ‘ਵਰਿਸ਼ਠ ਯੋਧਾ’ ਪ੍ਰੋਗਰਾਮ ਕਰਵਾਇਆ ਗਿਆ। ਵੱਖ-ਵੱਖ ਜੰਗਾਂ ਲੜਨ ਵਾਲੇ ਕੁਝ ਸਾਬਕਾ ਫੌਜੀਆਂ ਤੇ ਪਰਿਵਾਰਕ ਮੈਂਬਰਾਂ ਸਣੇ 140 ਤੋਂ ਵੱਧ ਵਿਅਕਤੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ, ”ਭਾਰਤ ਆਪਣੇ ਫੌਜੀਆਂ ਦੀ ਸਾਂਭ ਸੰਭਾਲ ਲਈ ਵਚਨਬੱਧ ਹੈ। ਕੋਈ ਵੀ ਮਾਨਤਾ ਤੇ ਪੁਰਸਕਾਰ ਤੁਹਾਡੇ ਵੱਲੋਂ ਪਾਏ ਯੋਗਦਾਨ ਨਾਲ ਨਿਆਂ ਨਹੀਂ ਕਰ ਸਕਦਾ। ਇਹ ਪ੍ਰੋਗਰਾਮ ਤੁਹਾਡੇ ਪ੍ਰਤੀ ਸਾਡੇ ਵੱਲੋਂ ਸਨਮਾਨ ਤੇ ਧੰਨਵਾਦ ਜ਼ਾਹਿਰ ਕਰਨ ਦਾ ਛੋਟਾ ਜਿਹਾ ਤਰੀਕਾ ਹੈ।” ਸੰਧੂ ਨੇ ਕਿਹਾ ਕਿ ਉਹ ਆਪਣੇ ਸਾਬਕਾ ਫੌਜੀਆਂ ਦੀ ਠੀਕ ਉਸੇ ਤਰ੍ਹਾਂ ਸੰਭਾਲ ਕਰਨ ਲਈ ਵਚਨਬੱਧ ਹਨ, ਜਿਵੇਂ ਉਨ੍ਹਾਂ ਸਾਡੇ ਦੇਸ਼ ਦੀ ਸੁਰੱਖਿਆ ਦਾ ਖਿਆਲ ਰੱਖਿਆ ਹੈ।

 

RELATED ARTICLES
POPULAR POSTS