11.2 C
Toronto
Saturday, October 18, 2025
spot_img
Homeਦੁਨੀਆਅਮਰੀਕਾ 'ਚ ਐੱਚ-1ਬੀ ਵੀਜ਼ਾ ਲਈ ਬਿਨੈ ਪ੍ਰਕਿਰਿਆ ਸ਼ੁਰੂ

ਅਮਰੀਕਾ ‘ਚ ਐੱਚ-1ਬੀ ਵੀਜ਼ਾ ਲਈ ਬਿਨੈ ਪ੍ਰਕਿਰਿਆ ਸ਼ੁਰੂ

ਟਰੰਪ ਪ੍ਰਸ਼ਾਸਨ ਸਖ਼ਤੀ ਨਾਲ ਕਰੇਗਾ ਜਾਂਚ, ਮਾਮੂਲੀ ਗ਼ਲਤੀ ਵੀ ਨਹੀਂ ਹੋਵੇਗੀ ਸਵੀਕਾਰ
ਵਾਸ਼ਿੰਗਟਨ : ਅਮਰੀਕਾ ‘ਚ ਐੱਚ-1ਬੀ ਵੀਜ਼ਾ ਲਈ ਬਿਨੈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਰਤੀ ਪੇਸ਼ੇਵਰਾਂ ਵਿਚ ਹਰਮਨ ਪਿਆਰੇ ਇਸ ਵਰਕ ਵੀਜ਼ਾ ਦੀਆਂ ਅਰਜ਼ੀਆਂ ਦੀ ਇਸ ਵਾਰ ਟਰੰਪ ਪ੍ਰਸ਼ਾਸਨ ਸਖ਼ਤ ਜਾਂਚ ਕਰੇਗਾ। ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਨੇ ਸੋਮਵਾਰ ਤੋਂ ਐੱਚ-1ਬੀ ਵੀਜ਼ਾ ਲਈ ਬਿਨੈ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਬਿਨੈ ਇਕ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਵਰ•ੇ 2019 ਲਈ ਕੀਤੇ ਜਾ ਰਹੇ ਹਨ। ਯੂਐੱਸਸੀਆਈਐੱਸ ਐੱਚ-1ਬੀ ਵੀਜ਼ਾ ਪ੍ਰਕਿਰਿਆ ਨੂੰ ਵੇਖਣ ਵਾਲੀ ਫੈਡਰਲ ਏਜੰਸੀ ਹੈ। ਇਸ ਏਜੰਸੀ ਨੇ ਹਾਲੀਆ ਸੰਕੇਤ ਦਿੱਤੇ ਸਨ ਕਿ ਬਿਨੈ ਵਿਚ ਮਾਮੂਲੀ ਗ਼ਲਤੀ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਯੂਐੱਸਸੀਆਈਐੱਸ ਨੇ ਹਾਲੇ ਇਹ ਸੰਕੇਤ ਨਹੀਂ ਦਿੱਤਾ ਹੈ ਕਿ ਪਿਛਲੇ ਸਾਲਾਂ ਵਾਂਗ ਵੀਜ਼ਾ ਲਈ ਇਸ ਸਾਲ ਕੰਪਿਊਟਰ ਡਰਾਅ ਕੱਢੇ ਜਾਣਗੇ ਜਾਂ ਨਹੀਂ। ਅਮਰੀਕੀ ਸੰਸਦ ਵੱਲੋਂ ਤੈਅ ਐੱਚ-1ਬੀ ਵੀਜ਼ਾ ਦੀ ਵੱਧ ਤੋਂ ਵੱਧ ਗਿਣਤੀ ਤੋਂ ਕਾਫ਼ੀ ਜ਼ਿਆਦਾ ਬਿਨੈ ਮਿਲਣ ‘ਤੇ ਅਜਿਹਾ ਕੀਤਾ ਜਾਂਦਾ ਹੈ।
ਆਮ ਸ਼੍ਰੇਣੀ ‘ਚ 65 ਹਜ਼ਾਰ ਵੀਜ਼ਾ : ਅਮਰੀਕੀ ਸੰਸਦ ਤੋਂ ਯੂਐੱਸਸੀਆਈਐੱਸ ਨੂੰ ਆਮ ਸ਼੍ਰੇਣੀ’ਚ 65 ਹਜ਼ਾਰ ਐੱਚ-1ਬੀ ਵੀਜ਼ਾ ਜਾਰੀ ਕਰਨ ਦੀ ਮਨਜ਼ੂਰੀ ਮਿਲੀ ਹੈ। ਇਸ ਤੋਂ ਇਲਾਵਾ 20 ਹਜ਼ਾਰ ਐੱਚ-1ਬੀ ਵੀਜ਼ਾ ਉਨ•ਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ ਜਿਨ•ਾਂ ਵਿਗਿਆਨ, ਤਕਨੀਕੀ, ਇੰਜੀਨੀਅਰਿੰਗ ‘ਚ ਅਮਰੀਕਾ ਦੇ ਉੱਚ ਵਿੱਦਿਅਕ ਅਦਾਰਿਆਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ।
ਕੀ ਹੈ ਐੱਚ-1ਬੀ ਵੀਜ਼ਾ : ਭਾਰਤੀ ਪੇਸ਼ੇਵਰਾਂ ਵਿਚ ਹਰਮਨ ਪਿਆਰਾ ਐੱਚ-1ਬੀ ਵੀਜ਼ਾ ਰਾਹੀਂ ਅਮਰੀਕੀ ਕੰਪਨੀਆਂ ਨੂੰ ਉਨ•ਾਂ ਖੇਤਰਾਂ ਵਿਚ ਬਹੁਤ ਕੁਸ਼ਲ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ‘ਤੇ ਰੱਖਣ ਦੀ ਇਜਾਜ਼ਤ ਮਿਲਦੀ ਹੈ ਜਿਨ•ਾਂ ਵਿਚ ਅਮਰੀਕੀ ਪੇਸ਼ੇਵਰਾਂ ਦੀ ਕਮੀ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਦੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਗਿਆ ਹੈ।
ਭਾਰਤੀ ਕੰਪਨੀਆਂ ਦੇ ਬਿਨੈ ‘ਚ ਆਈ ਕਮੀ
ਭਾਰਤੀ ਆਈਟੀ ਕੰਪਨੀਆਂ ਇਸ ਵਾਰ ਐੱਚ-1ਬੀ ਵੀਜ਼ਾ ਵਿਚ ਘੱਟ ਰੁਚੀ ਲੈ ਰਹੀਆਂ ਹਨ। ਉਨ•ਾਂ ਦੇ ਬਿਨੈ ਦੀ ਗਿਣਤੀ ਵਿਚ ਇਸ ਵਾਰ ਕਮੀ ਵਿਖਾਈ ਦੇ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ‘ਤੇ ਟਰੰਪ ਦੇ ਸਖ਼ਤ ਰੁਖ਼ ਕਾਰਨ ਅਜਿਹਾ ਹੋ ਰਿਹਾ ਹੈ। ਸਾਨ ਫਰਾਂਸਿਸਕੋ ਯਾਨਿਕਲ ਅਖ਼ਬਾਰ ਮੁਤਾਬਿਕ, ਐੱਚ-1ਬੀ ਵੀਜ਼ਾ ਦੀ ਸਖ਼ਤ ਪ੍ਰਕਿਰਿਆ ਨਾਲ ਬਿਨੈਕਾਰ ਤੇ ਕੰਪਨੀਆਂ ਦੋਵੇਂ ਪ੍ਰਭਾਵਿਤ ਹੋ ਰਹੇ ਹਨ। ਭਾਰਤੀ ਕੰਪਨੀਆਂ ‘ਤੇ ਪਹਿਲਾਂ ਬਹੁਤ ਜ਼ਿਆਦਾ ਬਿਨੈ ਭੇਜਣ ਦਾ ਦੋਸ਼ ਲਗਾਇਆ ਜਾਂਦਾ ਸੀ ਪਰ ਇਸ ਵਾਰ ਸਖ਼ਤੀ ਕਾਰਨ ਅਰਜ਼ੀਆਂ ‘ਚ ਭਾਰੀ ਕਮੀ ਆਈ ਹੈ।

RELATED ARTICLES
POPULAR POSTS