ਬਰੈਂਪਟਨ/ਹਰਜੀਤ ਬੇਦੀ : ਬੀਤੇ ਦਿਨ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੀ ਕਾਰਜਕਾਰਣੀ ਦੀ ਹੰਗਾਮੀ ਮੀਟਿੰਗ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਇਸ ਵਿੱਚ ਪਿਛਲੇ ਦਿਨੀਂ ਮਲਟੀਕਲਚਰਲ ਡੇਅ ਮਨਾਉਣ ਬਾਰੇ ਵੱਖ ਵੱਖ ਅਖਬਾਰਾਂ ਵਿੱਚ ਆ ਰਹੀਆਂ ਖਬਰਾਂ ਬਾਰੇ ਵਿਚਾਰ ਵਟਾਂਦਰਾ ਹੋਇਆ। ਇਹਨਾਂ ਖਬਰਾਂ ਦਾ ਨੋਟਿਸ ਲੈਂਦਿਆਂ ਸਰਬਸੰਤੀ ਨਾਲ ਇਹ ਫੈਸਲਾ ਹੋਇਆ ਕਿ ਆਮ ਲੋਕਾਂ ਨੂੰ ਸਚਾਈ ਤੋਂ ਜਾਣੂ ਕਰਵਾਉਣਾ ਜਰੂਰੀ ਹੈ। ਉਹਨਾਂ ਖਬਰਾਂ ਵਿੱਚ ਬਹੁਤ ਸਾਰੀਆਂ ਗੱਲਾਂ ਤਰਕਹੀਣ,ਆਧਾਰਹੀਣ ਤੇ ਤੱਥ ਰਹਿਤ ਹਨ। ਸੀਨੀਅਰ ਸ਼ੋਸ਼ਲ ਗਰੁੱਪ ਵਲੋਂ ਇਹ ਦਾਅਵਾ ਕਿ ਉਹ ਪਿਛਲੇ ਤਿੰਨ ਸਾਲ ਤੋਂ ਮਲਟੀਕਲਚਰਲ ਡੇਅ ਮਨਾ ਰਹੇ ਹਨ ਬਿਲਕੁੱਲ ਗਲਤ ਤੇ ਕੋਰਾ ਝੂਠ ਹੈ। ਇਸ ਸੰਸਥਾ ਦੀ ਹੋਂਦ ਦਾ ਪਤਾ ਤਾਂ ਕੁੱਝ ਮਹੀਨੇ ਪਹਿਲਾਂ ਹੀ ਲੱਗਾ ਹੈ। ਸੱਚੀ ਗੱਲ ਇਹ ਹੈ ਕਿ ਮਲਟੀਕਲਚਰਲ ਡੇਅ ਪਿਛਲੇ ਦੋ ਸਾਲਾਂ ਤੋਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਮਨਾਇਆ ਜਾਂਦਾ ਰਿਹਾ ਹੈ ਜਿਸ ਦਾ ਅਜੀਤ ਸਿੰਘ ਰੱਖੜਾ ਇੱਕ ਭਾਗ ਸੀ।ਐਸੋਸੀਏਸ਼ਨ ਆਫ ਸੀਨੀਅਰਜ਼ ਸਾਰੇ ਸੁਹਿਰਦ ਅਤੇ ਨੇਕ ਵਿਅਕਤੀਆਂ ਨੂੰ ਅਪੀਲ ਕਰਦੀ ਹੈ ਕਿ ਅਜਿਹੇ ਵਿਅਕਤੀ ਤੋਂ ਦੂਰੀ ਬਣਾਈ ਰੱਖਣ। ਇੰਨਾ ਕੁੱਝ ਜਾਣਨ ਦੇ ਬਾਵਜੂਦ ਜਿਹੜੇ ਕਲੱਬ ਜਾਂ ਸੰਸਥਾਵਾਂ ਜਾਂ ਵਿਅਕਤੀ ਐਸੋਸੀਏਸ਼ਨ ਦੇ ਮਤਿਆਂ ਦੇ ਉਲਟ ਜਾਣਗੇ ਐਸੋਸੀਏਸ਼ਨ ਉਹਨਾਂ ਨੂੰ ਆਪਣੇ ਤੋਂ ਦੂਰ ਸਮਝੇਗੀ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ (647-963-0331 ), ਨਿਰਮਲ ਸਿੰਘ ਸੰਧੂ (416-970-5153 ) ਜਾਂ ਜੰਗੀਰ ਸਿੰਘ ਸੈਂਭੀ (416-409-0123) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …