Home / ਦੁਨੀਆ / ਚੈਂਪੀਅਨਜ਼ ਕਬੱਡੀ ਲੀਗ 2016 ਦੀ ਬਰੈਂਪਟਨ ਤੋਂ ਹੋਈ ਸ਼ੁਰੂਆਤ

ਚੈਂਪੀਅਨਜ਼ ਕਬੱਡੀ ਲੀਗ 2016 ਦੀ ਬਰੈਂਪਟਨ ਤੋਂ ਹੋਈ ਸ਼ੁਰੂਆਤ

logo-2-1-300x105ਬਰੈਂਪਟਨ : ਸਰਕਲ ਸਟਾਈਲ ਕਬੱਡੀ ਦੀ ਲੀਗ ‘ਚੈਂਪੀਅਨਜ਼ ਕਬੱਡੀ ਲੀਗ 2016’ ਦੀ ਸ਼ੁਰੂਆਤ 13 ਅਗਸਤ 2016 ਨੂੰ ਬਰੈਂਪਟਨ (ਟੋਰਾਂਟੋ) ਦੇ ਇਨਡੋਰ ਸਟੇਡੀਅਮ ਪਾਵਰੇਡ ਸੈਂਟਰ ਵਿੱਚ ਸੁੱਖ ਪੰਧੇਰ ਅਤੇ ਲੱਖਾ ਗਾਜੀਪੁਰ ਦੀ ਰਹਿਨੁਮਾਈ ਹੇਠ ਪਹਿਲੀ ਵਾਰ ਕੈਨੇਡਾ ਦੀ ਧਰਤੀ ਤੇ ਹੋਰ ਖੇਡਾਂ ਵਾਂਗ ਇੰਟਰਨੈਸ਼ਨਲ ਨਿਯਮਾਂ ਦੇ ਆਧਾਰ ‘ਤੇ ਕਰਵਾਈ ਗਈ। ਸਭ ਤੋਂ ਪਹਿਲਾਂ ਪੰਜੇ ਟੀਮਾਂ ਦੇ ਖਿਡਾਰੀਆਂ ਅਤੇ ਪ੍ਰਮੋਟਰਾਂ ਨੇ ਮਾਰਚ ਪਾਸਟ ਕੀਤਾ। ਲੀਗ ਦੇ ਕਰਤਾ-ਧਰਤਾ ਸੁੱਖ ਪੰਧੇਰ ਅਤੇ ਲੱਖਾ ਗਾਜੀਪੁਰ ਨੇ ਗੁਬਾਰੇ ਛੱਡ ਕੇ ਚੈਂਪੀਅਨਜ਼ ਕਬੱਡੀ ਲੀਗ ਦਾ ਉਦਘਾਟਨ ਕੀਤਾ। ਇਸ ਲੀਗ ਦੇ ਉਦਘਾਟਨ ਸਮਾਗਮ ਤੋਂ ਬਾਅਦ ਪਹਿਲਾ ਮੈਚ ਟੋਰਾਂਟੋ ਯੰਗ ਪੈਂਥਰਜ਼ ਅਤੇ ਸਰੀ ਸੁਪਰਸਟਾਰਜ਼ ਦੀਆਂ ਟੀਮਾਂ ਵਿਚਕਾਰ ਸ਼ਾਮ ਨੂੰ 6 ਵਜੇ ਦੇ ਕਰੀਬ ਕਰਵਾਇਆ ਗਿਆ। ਇਸ ਚੈਂਪੀਅਨ ਕਬੱਡੀ ਲੀਗ ਨੂੰ ਕਾਮਯਾਬ ਕਰਨ ਲਈ ਟੋਰਾਂਟੋ ਵਿੱਚ ਨਿੰਦਰ ਧਾਲੀਵਾਲ, ਗੋਲਡੀ ਧਾਲੀਵਾਲ ਪੌਲ ਤੱਖਰ, ਮਲਕੀਤ ਸਿੰਘ ਧਾਲੀਵਾਲ, ਜਸਵੀਰ ਸਿੰਘ ਭੁੱਲਰ, ਕੁਲਵੰਤ ਚਾਹਲ, ਗੋਗਾ ਗਹੂਣੀਆ, ਬਲਜਿੰਦਰ ਦੁਲੇਅ, ਪਰਮਜੀਤ ਸਿੰਘ, ਜਸਪਾਲ ਗਹੂਣੀਆ, ਅਮਰਜੀਤ ਗਰੇਵਾਲ ਅਤੇ ਉਂਕਾਰ ਗਰੇਵਾਲ ਨੇ ਦਿਨ-ਰਾਤ ਇੱਕ ਕਰਕੇ ਮਿਹਨਤ ਕੀਤੀ ਸੀ ਜੋ ਰਾਸ ਆ ਗਈ। ਅੰਤ ਵਿੱਚ ਲੀਗ ਦੇ ਸਾਰੇ ਪ੍ਰਬੰਧਕਾਂ ਨੇ ਦਰਸ਼ਕਾਂ ਨਾਲ ਵਾਅਦਾ ਕੀਤਾ ਕਿ ਉਹ ਅਗਲੇ ਮੈਚਾਂ ਜੋ ਐਬਟਸਫੋਰਡ ਦੀ ਧਰਤੀ ਤੇ 20 ਅਗਸਤ 2016 ਨੂੰ ਕਰਵਾਏ ਜਾਣਗੇ ਵਿੱਚ ਹੋਰ ਵੀ ਵੱਖਰਾ ਕਰਨ ਦੀ ਕੋਸ਼ਿਸ਼ ਕਰਨਗੇ।  – ਜਸਵੰਤ ਸਿੰਘ ਖੜਗ

Check Also

ਆਸਟਰੇਲੀਆ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਹੋਈ ਭੰਨਤੋੜ

ਪ੍ਰਧਾਨ ਮੰਤਰੀ ਮੌਰੀਸਨ ਨੇ ਇਸ ਘਟਨਾ ਦੀ ਕੀਤੀ ਨਿਖੇਧੀ ਮੈਲਬਰਨ/ਬਿਊਰੋ ਨਿਊਜ਼ : ਭਾਰਤ ਸਰਕਾਰ ਵੱਲੋਂ …