-1.3 C
Toronto
Sunday, January 11, 2026
spot_img
Homeਦੁਨੀਆਸਮੁੰਦਰੀ ਚੱਕਰਵਰਤੀ ਤੂਫ਼ਾਨ ਹਾਰਵੇਅ ਮਗਰੋਂ ਸਾਊਥ ਟੀਸਟ ਟੈਕਸਾਸ ਪਾਣੀ ਵਿੱਚ ਡੁਬਿਆ

ਸਮੁੰਦਰੀ ਚੱਕਰਵਰਤੀ ਤੂਫ਼ਾਨ ਹਾਰਵੇਅ ਮਗਰੋਂ ਸਾਊਥ ਟੀਸਟ ਟੈਕਸਾਸ ਪਾਣੀ ਵਿੱਚ ਡੁਬਿਆ

ਹਿਊਸਟਨ (ਟੈਕਸਾਸ) ਪਿਛਲੇ ਦਿਨੀਂ ਸਾਊਥ ਈਸਟ ਟੈਕਸਾਸ ਸੂਬੇ ਵਿੱਚ ਆਏ ਸਮੁੰਦਰੀ ਚੱਰਕਵਰਤੀ ਤੁਫ਼ਾਨ ਹਾਰਵੇਅ ਮਗਰੋਂ ਪੂਰਾ ਸਾਊਥ ਟੀਸਟ ਟੈਕਸਾਸ ਹੀ ਪਾਣੀ ਵਿੱਚ ਡੁਬਿਆ ਮਹਿਸੂਸ ਹੋ ਰਿਹਾ ਹੈ। ਬੀਤੇ 13 ਸਾਲਾਂ ‘ਚ ਅਮਰੀਕੀ ਤੱਟ ‘ਤੇ ਆਉਣ ਵਾਲਾ ਇਹ ਸਭ ਤੋਂ ਵੱਡਾ ਤੂਫਾਨ ਸੀ। ਸਭ ਤੋਂ ਵੱਧ ਭਿਆਨਕ ਸਥਿਤੀ ਇਸ ਸਮੇਂ ਅਮਰੀਕਾ ਦੇ ਚੌਥੇ ਵੱਡੇ ਸ਼ਹਿਰ ਹਿਊਸਟਨ ਦੀ ਬਣੀ ਹੋਈ ਹੈ, ਜਿਥੇ ਚੱਕਰਵਾਤੀ ਤੂਫਾਨ ਤੋਂ ਬਾਅਦ ਭਾਰੀ ਮੀਂਹ ਕਾਰਨ ਆਏ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਸ਼ਹਿਰ ਦੇ ਏਅਰ-ਪੋਰਟ, ਰੇਲਵੇ ਲਾਈਨਾਂ, ਸੜਕਾਂ ਅਤੇ ਪੁਲ੍ਹ ਪਾਣੀ ਹੇਠ ਡੁੱਬੇ ਹੋਏ ਹੋਣ ਕਰਕੇ ਸ਼ਹਿਰ ਦਾ ਲਿੰਕ ਬਾਕੀ ਟੈਕਸਾਸ ਨਾਲੋਂ ਟੁੱਟਿਆ ਹੋਇਆ ਹੈ। ਘਰਾਂ ਅਤੇ ਬਿਲਡਿੰਗਾ ਵਿੱਚ ਫਸੇ ਲੋਕਾਂ ਨੂੰ ਹੈਲੀਕਾਪਟਰ ਅਤੇ ਕਿਸ਼ਤੀਆਂ ਰਾਹੀ ਸੁਰੱਖਿਅਤ ਥਾਂਵਾਂ ਤੇ ਪਹੁੰਚਾਇਆ ਜਾ ਰਿਹਾ ਹੈ। ਸ਼ਹਿਰ ਦੇ ਕਨਵਿੰਸਨ ਸੈਂਟਰ ਨੂੰ ਸ਼ਿਲਟਰ ਦੇ ਤੌਰ ਤੇ ਖੋਲਿਆ ਗਿਆ ਹੈ। ਬਹੁਤ ਸਾਰੇ ਲੋਕ ਨੀਵੇ ਪੁਲ੍ਹਾਂ ਹੇਠ ਕਾਰਾਂ ਵਿੱਚ ਫਸ ਗਏ ਸਨ ਜਿਨ੍ਹਾਂ ਨੂੰ ਕੱਢਣ ਲਈ ਪ੍ਰਸ਼ਾਸਨ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਹੁਣ ਤੱਕ ਇਸ ਤੁਫ਼ਾਨ ਕਾਰਨ 15 ਲੋਕ ਜਖਮੀਂ ਵੀ ਹੋ ਚੁੱਕੇ ਹਨ। ਸ਼ਹਿਰ ਵਿੱਚ ਭਾਰੀ ਵਰਖਾ ਜਾਰੀ ਹੈ ਅਤੇ ਪਾਣੀ ਦਾ ਲੈਵਲ ਹੋਰ ਵਧਣ ਦੇ ਅਸਾਰ ਬਣੇ ਹੋਏ ਹਨ। ਪ੍ਰਸ਼ਾਸਨਿਕ ਅਧਿਕਾਰੀ ਪੂਰੀ ਸਥਿਤੀ ਨੂੰ ਨੇੜਿਓ ਵੇਖ ਰਹੇ ਹਨ।

RELATED ARTICLES
POPULAR POSTS