ਭਾਰਤ ਨੂੰ ਹੈ ਸਾਵਧਾਨ ਰਹਿਣ ਦੀ ਜ਼ਰੂਰਤ
ਵਾਸ਼ਿੰਗਟਨ/ਬਿਊਰੋ ਨਿਊਜ਼
ਯੂਨਾਈਟਿਡ ਨੇਸ਼ਨਜ਼ ਸਕਿਉਰਿਟੀ ਕੌਂਸਲ ਨੇ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਦੀ ਇਕ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿਚ 139 ਨਾਮ ਪਾਕਿਸਤਾਨੀ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਦੇ ਹਨ। ਇਨ੍ਹਾਂ ਵਿਚ ਦਾਊਦ ਇਬਰਾਹਿਮ ਅਤੇ 2008 ਦੇ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦਾ ਨਾਮ ਵੀ ਸ਼ਾਮਲ ਹੈ। ਪਹਿਲਾ ਨਾਮ ਅਲਕਾਇਦਾ ਅੱਤਵਾਦੀ ਆਇਮਾਨ ਅਲ ਜਵਾਹਰੀ ਦਾ ਹੈ। ਮੰਨਿਆ ਜਾਂਦਾ ਹੈ ਕਿ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਉਹ ਅਲਕਾਇਦਾ ਦੀ ਕਮਾਨ ਸੰਭਾਲਦਾ ਰਿਹਾ ਹੈ। ਇਸ ਅੱਤਵਾਦੀਆਂ ਦੀ ਸੂਚੀ ਤੋਂ ਬਾਅਦ ਭਾਰਤ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਦਾਊਦ ਬਾਰੇ ਦੱਸਿਆ ਗਿਆ ਕਿ ਉਸ ਕੋਲ ਕਈ ਪਾਕਿਸਤਾਨੀ ਪਾਸਪੋਰਟ ਹਨ। ਕਰਾਚੀ ਦੇ ਨੂਰਾਬਾਦ ਵਿਚ ਉਸਦਾ ਇਕ ਆਲੀਸ਼ਾਨ ਬੰਗਲਾ ਵੀ ਹੈ। ਚੇਤੇ ਰਹੇ ਕਿ ਲੰਘੇ ਕੱਲ੍ਹ ਅਮਰੀਕਾ ਨੇ ਹਾਫਿਜ਼ ਸਈਦ ਦੀ ਪਾਰਟੀ ਨੂੰ ਵੀ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …