1.2 C
Toronto
Saturday, March 21, 2026
spot_img
Homeਦੁਨੀਆਆਸਟਰੇਲੀਆ ਨੇ 1 ਦਸੰਬਰ ਤੋਂ ਵਿਦੇਸ਼ੀ ਵਿਦਿਆਰਥੀਆਂ ਤੇ ਵਰਕਰਾਂ ਲਈ ਬੂਹੇ ਖੋਲ੍ਹੇ

ਆਸਟਰੇਲੀਆ ਨੇ 1 ਦਸੰਬਰ ਤੋਂ ਵਿਦੇਸ਼ੀ ਵਿਦਿਆਰਥੀਆਂ ਤੇ ਵਰਕਰਾਂ ਲਈ ਬੂਹੇ ਖੋਲ੍ਹੇ

ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯੋਗ ਵੀਜ਼ਾਧਾਰਕਾਂ ਨੂੰ ਮਿਲੇਗੀ ਅਰਜ਼ੀ ਦੇਣ ਤੋਂ ਛੋਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਸਟਰੇਲੀਅਨ ਸਰਕਾਰ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯੋਗ ਵੀਜ਼ਾ ਧਾਰਕ 1 ਦਸੰਬਰ ਤੋਂ ਯਾਤਰਾ ਛੋਟ ਲਈ ਅਰਜ਼ੀ ਦਿੱਤੇ ਬਿਨਾਂ ਆਸਟਰੇਲੀਆ ਆ ਸਕਦੇ ਹਨ। ਸਰਕਾਰ ਦਾ ਇਹ ਕਦਮ ਸੈਲਾਨੀਆਂ, ਬੈਕਪੈਕਰਾਂ, ਹੁਨਰਮੰਦ ਪਰਵਾਸੀਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਲਈ ਗਰਮੀਆਂ ਵਿੱਚ ਆਮਦ ਲਈ ਦਰਵਾਜ਼ਾ ਖੋਲ੍ਹਦਾ ਹੈ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਜਾਪਾਨੀ ਅਤੇ ਕੋਰਿਆਈ ਨਾਗਰਿਕ, ਜਿਨ੍ਹਾਂ ਨੇ ਕਰੋਨਾ ਵੈਕਸੀਨ ਦੀ ਡਬਲ ਡੋਜ਼ ਲਈ ਹੈ, ਉਹ ਵੀ ਬਿਨਾਂ ਇਕਾਂਤਵਾਸ ਦੇ ਆਸਟਰੇਲੀਆ ਦਾ ਦੌਰਾ ਕਰ ਸਕਣਗੇ।
ਇਸ ਐਲਾਨ ਮਗਰੋਂ ਆਸਟਰੇਲੀਆ ਜਾਣ ਦੀ ਉਮੀਦ ਰੱਖਣ ਵਾਲੇ ਹਰ ਵਿਅਕਤੀ ਲਈ ਲਾਜ਼ਮੀ ਟੀਕਾਕਰਨ ਦੇ ਨਾਲ ਰਵਾਨਾ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਆਰ.ਟੀ. ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਵੀ ਲਾਜ਼ਮੀ ਹੋਵੇਗੀ। ਮੌਰੀਸਨ ਨੇ ਕਿਹਾ ਕਿ ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਦੀ ਆਸਟਰੇਲੀਆ ਵਾਪਸੀ ‘ਇੱਕ ਵੱਡਾ ਮੀਲ ਪੱਥਰ’ ਹੈ।
ਜ਼ਿਕਰਯੋਗ ਹੈ ਕਿ ਕਰੀਬ 21 ਮਹੀਨੇ ਤੋਂ ਆਸਟਰੇਲੀਆ ਨੇ ਆਪਣੀਆਂ ਸਰਹੱਦਾਂ ਕੌਮਾਂਤਰੀ ਆਰਜ਼ੀ ਵੀਜ਼ਿਆਂ ਲਈ ਬੰਦ ਕੀਤੀਆਂ ਹੋਈਆਂ ਹਨ ਅਤੇ ਇੱਥੋਂ ਦੇ ਵਿਦਿਅਕ ਅਦਾਰਿਆਂ ‘ਚ ਦਾਖਲਾ ਲੈ ਚੁੱਕੇ ਪਾੜ੍ਹਿਆਂ ਨੂੰ ਆਨਲਾਈਨ ਆਪਣੀ ਪੜ੍ਹਾਈ ਕਰਨੀ ਪੈ ਰਹੀ ਹੈ। ਇਸ ਦੇ ਬਾਵਜੂਦ ਕਾਲਜ ਆਦਿ ਫੀਸਾਂ ਵਸੂਲ ਰਹੇ ਸਨ। ਇਹ ਐਲਾਨ ਉਨ੍ਹਾਂ ਵਿਦਿਆਰਥੀਆਂ ਲਈ ਵੀ ਵੱਡੀ ਰਾਹਤ ਹੈ ਜੋ ਪਾਬੰਦੀਆਂ ਤੋਂ ਪਹਿਲਾਂ ਆਪਣੇ ਘਰਾਂ ਨੂੰ ਗਏ ਸਨ ਪਰ ਲੰਮੇ ਸਮੇਂ ਤੋਂ ਵਾਪਸ ਨਹੀਂ ਸੀ ਆ ਸਕੇ। ਇਨ੍ਹਾਂ ਪਾਬੰਦੀਆਂ ਨਾਲ ਮੁਲਕ ‘ਚ ਕਾਮਿਆਂ ਦੀ ਵੱਡੀ ਕਿੱਲਤ ਵੀ ਪੈਦਾ ਹੋ ਗਈ ਸੀ ਜਿਸ ਕਾਰਨ ਵਪਾਰਕ ਅਦਾਰੇ ਸਰਕਾਰ ਨੂੰ ਸਰਹੱਦ ਖੋਲ੍ਹਣ ਲਈ ਗੁਹਾਰ ਲਗਾ ਰਹੇ ਸਨ।

 

RELATED ARTICLES
POPULAR POSTS