21.3 C
Toronto
Wednesday, September 30, 2026
spot_img
Homeਦੁਨੀਆ'ਸੁਰ ਸਾਗਰ' ਵੱਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ 4 ਨਵੰਬਰ...

‘ਸੁਰ ਸਾਗਰ’ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ 4 ਨਵੰਬਰ ਨੂੰ ਮਨਾਇਆ ਜਾਵੇਗਾ

‘ਸੁਰ ਸਾਗਰ’ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ 4 ਨਵੰਬਰ ਨੂੰ ਮਨਾਇਆ ਜਾਵੇਗਾਰੈਕਸਡੇਲ/ਡਾ. ਝੰਡ : ‘ਸੁਰ ਸਾਗਰ’ ਰੇਡੀਓ ਤੇ ਟੀ.ਵੀ. ਦੇ ਸੰਚਾਲਕ ਰਵਿੰਦਰ ਸਿੰਘ ਪੰਨੂੰ ਤੋਂ ਮਿਲੀ ਸੂਚਨਾ ਅਨੁਸਾਰ ਹਰ ਸਾਲ ਦੀ ਤਰ੍ਹਾਂ ‘ਸੁਰ ਸਾਗਰ’ ਦੀ ਟੀਮ ਵੱਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਉਤਸਵ ਦੀ ਖ਼ੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ-ਪਾਠ ਇਸ ਵਾਰ 2 ਨਵੰਬਰ ਦਿਨ ਵੀਰਵਾਰ ਨੂੰ ਆਰੰਭ ਕੀਤਾ ਜਾਵੇਗਾ ਅਤੇ ਇਸ ਦੇ ਭੋਗ 4 ਨਵੰਬਰ ਦਿਨ ਸ਼ਨੀਵਾਰ ਨੂੰ ਪੈਣਗੇ। ਉਪਰੰਤ, ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਜਾਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਇਸ ਅਖੰਡ-ਪਾਠ ਸਾਹਿਬ ਦੇ ਪ੍ਰਾਰੰਭ ਤੋਂ ਲੈ ਕੇ ਭੋਗ ਪੈਣ ਤੱਕ ਅਤੇ ਗੁਰਬਾਣੀ-ਕੀਰਤਨ ਦਾ ਸਮੁੱਚਾ ਪ੍ਰੋਗਰਾਮ ‘ਸੁਰ ਸਾਗਰ’ ਟੀ.ਵੀ. ਅਤੇ ਰੇਡੀਓ ‘ਤੇ ਲਗਾਤਾਰ ‘ਲਾਈਵ’ ਚੱਲਦਾ ਰਹੇਗਾ ਤਾਂ ਜੋ ਸੰਗਤ ਘਰਾਂ ਵਿਚ ਬੈਠ ਕੇ ਵੀ ਗੁਰਬਾਣੀ-ਰਸ ਦਾ ਅਨੰਦ ਪ੍ਰਾਪਤ ਕਰ ਸਕੇ।
ਸਮੂਹ-ਸੰਗਤ ਨੂੰ ‘ਸੁਰ ਸਾਗਰ’ ਦੀ ਲੋਕੇਸ਼ਨ 130 ਵੈੱਸਟਮੋਰ ਡਰਾਈਵ ਦੇ ਪਲਾਜ਼ੇ ਵਿਖੇ ਦਰਸ਼ਨ ਦੇਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰ 416-741-9600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS