ਮਿਸੀਸਾਗਾ/ਡਾ.ਝੰਡ : ‘ਸਕੋਸ਼ੀਆ ਬੈਂਕ ਟੋਰਾਂਟੋ ਵਾਟਰ ਫ਼ਰੰਟ ਮੈਰਾਥਨ’ ਦੌੜ 22 ਅਕਤੂਬਰ ਦਿਨ ਐਤਵਾਰ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਕਰਵਾਈ ਜਾ ਰਹੀ ਹੈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਦੌੜਾਕ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਹਰ ਸਾਲ ਦੀ ਤਰ੍ਹਾਂ ‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰਜ਼ ਕਲੱਬ’ ਦੇ 55 ਮੈਂਬਰ ਇਸ ਮਿਆਰੀ ਦੌੜ ਵਿਚ ਹੋਣ ਵਾਲੀ ‘ਹਾਫ਼ ਮੈਰਾਥਨ’ ਵਿਚ ਸਰਗ਼ਰਮੀ ਨਾਲ ਹਿੱਸਾ ਲੈ ਰਹੇ ਹਨ। ਮਿਸੀਸਾਗਾ ਵਿਚ ਬਰਨਥੌਰਪ ਰੋਡ ‘ਤੇ ‘ਐਪਲਵੁੱਡ ਟਰੇਲ’ ਦੇ ਕਿਨਾਰੇ, ਜਿੱਥੇ ਇਸ ਕਲੱਬ ਦੇ 15 ਸਰਗ਼ਰਮ ਮੈਂਬਰ 21 ਕਿਲੋਮੀਟਰ ਦੌੜ ਸ਼ੁਰੂ ਕਰਨ ਲਈ 14 ਅਕਤੂਬਰ ਸ਼ਨੀਵਾਰ ਦੇ ਦਿਨ ਸਵੇਰੇ 11.30 ਵਜੇ ਤਿਆਰ-ਬਰ-ਤਿਆਰ ਖੜੇ ਸਨ, ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਲੀਡਰ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਇਹ ਸਾਥੀ ਇਸ ਦੌੜ ਲਈ ਇੱਥੇ ਪ੍ਰੈਕਟਿਸ ਲਈ ਆਏ ਹੋਏ ਹਨ। ਦੇਸ਼-ਵਿਦੇਸ਼ਾਂ ਵਿਚ ਕਈ ‘ਫੁੱਲ ਮੈਰਾਥਨ’ ਦੌੜਾਂ ਵਿਚ ਹਿੱਸਾ ਲੈ ਚੁੱਕੇ 62-ਸਾਲਾ ਸੂਰਤ ਸਿੰਘ ਚਾਹਲ ਨੇ ਸਾਰੇ ਮੈਂਬਰਾਂ ਨੂੰ ਲੰਮੀ ਦੌੜ ਦੌੜਨ ਲਈ ਮੁੱਢਲੇ ਨਿਯਮਾਂ ਅਤੇ ਕਈ ਤਕਨੀਕੀ ਗੁਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਨੇ ਆਪ ਵੀ ਉਨ੍ਹਾਂ ਸਾਰਿਆਂ ਨਾਲ ਇਸ ਕਰੀਕ ਉੱਪਰ ਬਰਨਹੈਮਥੌਰਪ ਰੋਡ ਤੋਂ ਡਿਕਸੀ ਰੋਡ ਤੱਕ ਦੇ ਚਾਰ-ਪੰਜ ਗੇੜੇ ਲਗਾ ਕੇ 21 ਕਿਲੋਮੀਟਰ ਤੋਂ ਵਧੀਕ ਦੌੜ ਲਗਾਈ।
Home / ਕੈਨੇਡਾ / ਸਕੋਸ਼ੀਆ ਬੈਂਕ ਟੋਰਾਂਟੋ ਵਾਟਰ ਫ਼ਰੰਟ ਵਿਚ ‘ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰਜ਼ ਕਲੱਬ’ ਭਾਗ ਲਵੇਗੀ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …