ਲੰਡਨ/ਬਿਊਰੋ ਨਿਊਜ਼ : ਦੇਸ਼-ਵਿਦੇਸ਼ ‘ਚ ਮਨੁੱਖਤਾ ਦੀ ਸੇਵਾ ਕਰਨ ਵਾਲੀ ਸਿੱਖ ਸੰਸਥਾ ਖ਼ਲਾਸਾ ਏਡ ਦੇ ਸੰਸਥਾਪਕ ਰਵੀ ਸਿੰਘ ਪਿਛਲੇ ਲੰਮੇਂ ਸਮੇਂ ਤੋਂ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਸਨ। ਹੁਣ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਦਾ ਸਫਲ ਆਪ੍ਰੇਸ਼ਨ ਲੰਡਨ ਦੇ ਹੈਮਰਸਮਿਥ ਹਸਪਤਾਲ ‘ਚ ਹੋਇਆ ਹੈ। ਰਵੀ ਸਿੰਘ ਨੂੰ ਗੁਰਦਾ ਭਾਰਤੀ ਮੂਲ ਦੀ ਮਹਿਲਾ ਦਿਕਸ਼ਾ ਵਰਸਾਨੀ ਨੇ ਦਿੱਤਾ ਹੈ, ਜਿਸ ਲਈ ਕਈ ਮਹੀਨਿਆਂ ਤੋਂ ਟੈਸਟ ਚੱਲ ਰਹੇ ਸਨ। ਰਵੀ ਸਿੰਘ ਨੇ ਦਿਕਸ਼ਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ। ਰਵੀ ਸਿੰਘ ਦੇ ਸਫਲ ਅਪ੍ਰੇਸ਼ਨ ਤੋਂ ਬਾਅਦ ਵਿਸ਼ਵ ਭਰ ‘ਚ ਉਨ੍ਹਾਂ ਦੇ ਸ਼ੁਭਚਿੰਤਕਾਂ ਵਲੋਂ ਦਿਕਸ਼ਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਦੋਵਾਂ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।
Check Also
ਪੀਐਨਬੀ ਘੋਟਾਲੇ ਦਾ ਆਰੋਪੀ ਮੇਹੁਲ ਚੌਕਸੀ ਬੈਲਜ਼ੀਅਮ ’ਚ ਗਿ੍ਰਫਤਾਰ
ਭਾਰਤ ਦੀ ਹਵਾਲਗੀ ਅਪੀਲ ਤੋਂ ਬਾਅਦ ਹੋਈ ਕਾਰਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਭਗੌੜੇ ਮੇਹੁਲ ਚੌਕਸੀ ਨੂੰ …