ਕਿਹਾ, ਕਸ਼ਮੀਰ ਨੂੰ ਕਦੀ ਨਹੀਂ ਛੱਡੇਗਾ ਪਾਕਿ, ਅਸੀਂ ਲੜਾਈ ਲੜਦੇ ਰਹਾਂਗੇ
ਇਸਲਾਮਾਬਾਦ/ਬਿਊਰੋ ਨਿਊਜ਼
ਕਸ਼ਮੀਰ ਮਾਮਲੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਧਮਕੀ ਭਰੇ ਅੰਦਾਜ਼ ਵਿਚ ਚਿਤਾਵਨੀ ਦਿੱਤੀ ਹੈ। ਨਵਾਜ਼ ਸਰੀਫ ਨੇ ਕਿਹਾ ਕਿ ਅਸੀਂ ਕਦੀ ਵੀ ਕਸ਼ਮੀਰ ਨਹੀਂ ਛੱਡਾਂਗੇ ਅਤੇ ਸਾਡਾ ਦੇਸ਼ ਕਸ਼ਮੀਰ ਲਈ ਲੜਾਈ ਲੜਦਾ ਰਹੇਗਾ। ਕਸ਼ਮੀਰ ਦੇ ਹਾਲਾਤ ਸਬੰਧੀ ਅੱਜ ਮਨਾਏ ਗਏ ਕਾਲਾ ਦਿਵਸ ਮੌਕੇ ਨਵਾਜ਼ ਨੇ ਇਹ ਸ਼ਬਦ ਖੁੱਲ੍ਹੇਆਮ ਕਹੇ ਹਨ। ਨਵਾਜ਼ ਸ਼ਰੀਫ ਨੇ ਧਮਕੀ ਭਰੇ ਲਹਿਜ਼ੇ ਵਿਚ ਕਿਹਾ ਕਿ ਕਸ਼ਮੀਰ ਵਿਚ ਹੋ ਰਹੇ ਸੰਘਰਸ਼ ਦੇ ਸਾਹਮਣੇ ਭਾਰਤ ਨੂੰ ਹਾਰ ਮੰਨਣੀ ਪਵੇਗੀ। ਉਹਨਾਂ ਕਿਹਾ ਕਿ ਕਸ਼ਮੀਰ ਨਾਲ ਸਾਡਾ ਖੂਨ ਦਾ ਰਿਸ਼ਤਾ ਹੈ।
ਦੂਜੇ ਪਾਸੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੇ ਭਾਰਤ ਆਉਣ ਦੀ ਧਮਕੀ ਦਿੱਤੀ ਹੈ। ਹਾਫਿਜ਼ ਨੇ ਕਸ਼ਮੀਰੀਆਂ ਦੇ ਸਮਰਥਨ ਵਿੱਚ ਲਾਹੌਰ ਤੋਂ ਇਸਲਾਮਾਬਾਦ ਤੱਕ ਕਸ਼ਮੀਰ ਕਾਰਵਾਂ ਮਾਰਚ ਕੱਢਿਆ। ਉਸ ਨੇ ਧਮਕੀ ਦਿੱਤੀ ਹੈ ਕਿ ਉਹ ਮਕਬੂਜ਼ਾ ਕਸ਼ਮੀਰ ਵਿੱਚ ਮੁਜ਼ਫਰਾਬਾਦ ਤੇ ਚਕੌਥੀ ਤੱਕ ਮਾਰਚ ਕੱਢੇਗਾ। ਇਸ ਤੋਂ ਬਾਅਦ ਆਪਣੇ ਸਾਥੀਆਂ ਨੂੰ ਲੈ ਕੇ ਐਲ.ਓ.ਸੀ. ਪਾਰ ਕਰੇਗਾ ਤੇ ਕਸ਼ਮੀਰ ਵਿੱਚ ਵੀ ਘੁਸਪੈਠ ਕਰੇਗਾ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …