ਲੰਡਨ : ਬ੍ਰਿਟੇਨ ‘ਚ ਸਿੱਖ ਨੌਜਵਾਨ ਨੂੰ ਦਸਤਾਰ ਸਜਾਉਣ ਕਾਰਨ ਨਾਈਟ ਕਲੱਬ ਤੋਂ ਘਸੀਟ ਕੇ ਬਾਹਰ ਕਰ ਦਿੱਤਾ ਗਿਆ। ਨਾਟਿੰਘਮ ਟਰੈਂਟ ਯੂਨੀਵਰਸਿਟੀ ਦੇ ਲਾਅ ਵਿਚ ਫਾਈਨਲ ਦੇ ਵਿਦਿਆਰਥੀ ਅਮਰੀਕ ਸਿੰਘ (22) ਨਾਲ ਇਹ ਘਟਨਾ ਸ਼ਨਿਚਰਵਾਰ ਨੂੰ ਨਾਟਿੰਘਮਸ਼ਾਇਰ ਦੇ ਮੈਨਸਫੀਲਡ ਸਥਿਤ ਰਸ਼ ਲੇਟ ਬਾਰ ਵਿਚ ਵਾਪਰੀ। ਅਮਰੀਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਨਾਈਟ ਕਲੱਬ ਗਏ ਸਨ। ਉਥੇ ਮੌਜੂਦ ਇਕ ਬਾਊਂਸਰ ਨੇ ਉਨ੍ਹਾਂ ਨੂੰ ਦਸਤਾਰ ਉਤਾਰਨ ਲਈ ਕਿਹਾ। ਅਮਰੀਕ ਸਿੰਘ ਨੇ ਦਸਤਾਰ ਨੂੰ ਆਪਣੇ ਧਰਮ ਦਾ ਹਿੱਸਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਰਵਜਨਿਕ ਤੌਰ ‘ਤੇ ਦਸਤਾਰ ਸਜਾਉਣ ਦੀ ਇਜਾਜ਼ਤ ਹੈ। ਬਾਊਂਸਰ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ ਅਤੇ ਉਨ੍ਹਾਂ ਨੂੰ ਘਸੀਟਦੇ ਹੋਏ ਨਾਈਟ ਕਲੱਬ ਤੋਂ ਬਾਹਰ ਕਰ ਦਿੱਤਾ। ਅਮਰੀਕ ਨੇ ਆਪਣੇ ਫੇਸਬੁੱਕ ਪੋਸਟ ‘ਚ ਲਿਖਿਆ ਕਿ ਮੈਂ ਤੇ ਮੇਰੇ ਮਾਤਾ-ਪਿਤਾ ਬ੍ਰਿਟੇਨ ‘ਚ ਪੈਦਾ ਹੋਏ ਹਾਂ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …