ਸਿੰਘਾਪੁਰ : ਇਕ ਸਰਵੇਖਣ ਅਨੁਸਾਰ ਸਿੰਘਾਪੁਰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ ਜਦਕਿ ਸਵਿਟਜ਼ਰਲੈਂਡ ਦੇ ਜਿਊਰਿਖ ਸ਼ਹਿਰ ਦੇ ਨਾਲ ਹਾਂਗਕਾਂਗ ਦੂਸਰੇ ਸਥਾਨ ‘ਤੇ ਪਹੁੰਚ ਗਿਆ ਹੈ। ਈ. ਆਈ. ਯੂ. ਦੀ ਆਈ ਨਵੀਂ ਰਿਪੋਰਟ ਅਨੁਸਾਰ ਸਿੰਘਾਪੁਰ ਨੂੰ ਸਭ ਤੋਂ ਵੱਧ 116 ਅੰਕ ਮਿਲੇ ਹਨ ਜਦਕਿ ਜਿਊਰਿਖ ਤੇ ਹਾਂਗਕਾਂਗ ਨੂੰ 114 ਅੰਕ ਮਿਲੇ ਹਨ। ਰਿਪੋਰਟ ਦੇ ਅਨੁਸਾਰ ਕਿਹਾ ਗਿਆ ਹੈ ਕਿ ਵਿਸ਼ਵ ਅਰਥਵਿਵਸਥਾ ਵਿਚ ਮੰਦੀ, ਤੇਲ ਕੀਮਤਾਂ ਵਿਚ ਕਮੀ, ਮੁਦਰਾ ਦੇ ਮੁੱਲ ‘ਚ ਗਿਰਾਵਟ ਅਤੇ ਜ਼ਮੀਨੀ ਸਿਆਸੀ ਅਸਥਿਰਤਾ ਇਸ ਵਿਚ ਮੁੱਖ ਭੂਮਿਕਾ ਨਿਭਾ ਰਹੀ ਹੈ। ਸਰਵੇਖਣ ਤੇ ਅਨੁਸਾਰ ਕੁਲ 133 ਸ਼ਹਿਰਾਂ ਵਿਚ ਬੀਤੇ 12 ਮਹੀਨਿਆਂ ਦੌਰਾਨ ਕੇਵਲ 8 ਸ਼ਹਿਰ ਹੀ ਆਪਣੀ ਰੈਕਿੰਗ ਸਥਿਰ ਰੱਖਣ ਵਿਚ ਕਾਮਯਾਬ ਹੋਏ ਹਨ। ਹੁਣ ਸਿੰਘਾਪੁਰ ਵੀ ਸ਼ੰਘਾਈ ਅਤੇ ਟੋਕੀਓ ਦੀ ਤਰ੍ਹਾਂ ਹੀ ਮਹਿੰਗਾ ਹੋ ਗਿਆ ਹੈ ਜੋ ਪਿਛਲੇ 2 ਸਾਲਾਂ ਦੌਰਾਨ ਸਭ ਤੋਂ ਮਹਿੰਗੇ ਸ਼ਹਿਰਾਂ ਵਿਚ ਸ਼ਾਮਿਲ ਸਨ।
Check Also
ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ
ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੂੰ ਵੀ 7 ਸਾਲ ਦੀ ਸਜ਼ਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ …