Home / ਦੁਨੀਆ / ਡੋਨਾਲਡ ਟਰੰਪ ਦੇ ਸਿਆਸੀ ਤੇ ਨਿੱਜੀ ਜੀਵਨ ਦਾ ਲਗਭਗ ਹਰ ਪਹਿਲੂ ਜਾਂਚ ਦੇ ਘੇਰੇ ‘ਚ

ਡੋਨਾਲਡ ਟਰੰਪ ਦੇ ਸਿਆਸੀ ਤੇ ਨਿੱਜੀ ਜੀਵਨ ਦਾ ਲਗਭਗ ਹਰ ਪਹਿਲੂ ਜਾਂਚ ਦੇ ਘੇਰੇ ‘ਚ

ਆਪਣੇ ਅਹਿਮ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ ਅਮਰੀਕੀ ਰਾਸ਼ਟਰਪਤੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਿਆਸੀ ਅਤੇ ਨਿੱਜੀ ਜੀਵਨ ਦਾ ਹਰ ਪਹਿਲੂ ਜਾਂਚ ਦੇ ਘੇਰੇ ਵਿਚ ਹੈ। ਟਰੰਪ ਵਾਈਟ ਹਾਊਸ, ਪ੍ਰਚਾਰ ਮੁਹਿੰਮ ਅਤੇ ਸੱਤਾ ਤਬਾਦਲੇ ਤੋਂ ਲੈ ਕੇ ਚੈਰਿਟੀ ਅਤੇ ਕਾਰੋਬਾਰ ਤੱਕ ਦੀ ਜਾਂਚ ਵਿਚ ਉਲਝੇ ਹੋਏ ਹਨ।
ਟਰੰਪ ਦੇ ਕਾਰਜਕਾਲ ਦੇ ਦੋ ਸਾਲ ਤੋਂ ਘੱਟ ਸਮੇਂ ਵਿਚ ਉਨ੍ਹਾਂ ਦੇ ਕਾਰੋਬਾਰੀ ਸਹਿਯੋਗੀਆਂ, ਸਿਆਸੀ ਸਲਾਹਕਾਰਾਂ ਤੇ ਪਰਿਵਾਰ ਦੇ ਮੈਂਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਦੇ ਸਵ. ਪਿਤਾ ਦੇ ਉਦਯੋਗ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਟਰੰਪ ਪ੍ਰਸ਼ਾਸਨ ਵਿਚ ਗ੍ਰਹਿ ਮਾਮਲਿਆਂ ਦੇ ਮੰਤਰੀ ਰਿਆਨ ਜ਼ਿੰਕੇ ਨੇ ਅਹੁਦਾ ਛੱਡਣ ਦਾ ਐਲਾਨ ਕੀਤਾ। ਅਹੁਦੇ ‘ਤੇ ਰਹਿੰਦਿਆਂ ਉਨ੍ਹਾਂ ਦੇ ਕੰਮਾਂ ਨੂੰ ਲੈ ਕੇ 17 ਮਾਮਲਿਆਂ ਦੀ ਜਾਂਚ ਚੱਲ ਰਹੀ ਹੈ। ਟਰੰਪ ਦੇ ਖਿਲਾਫ ਮਾਮਲਿਆਂ ਦੀ ਜਾਂਚ ਅਗਲੇ ਸਾਲ ਰਫਤਾਰ ਫੜ ਸਕਦੀ ਹੈ, ਜਦੋਂ ਡੈਮੋਕਰੇਟਿਕ ਦਾ ਸਦਨ ‘ਤੇ ਕੰਟਰੋਲ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਟਰੰਪ ਨੇ ਇਨ੍ਹਾਂ ਜਾਂਚਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਖਾਰਜ ਕੀਤਾ ਹੈ ਅਤੇ ਉਨ੍ਹਾਂ ਦੇ ਟਵਿੱਟਰ ਅਕਾਊਂਟ ‘ਤੇ ਆਏ ਦਿਨ ਇਸ ਨੂੰ ਲੈ ਕੇ ਉਨ੍ਹਾਂ ਦਾ ਗੁੱਸਾ ਦਿਖਾਈ ਦਿੰਦਾ ਹੈ। ਆਪਣੇ ਕਾਰਜਕਾਲ ਦੇ ਲਗਭਗ ਅੱਧੇ ਦੌਰੇ ਵਿਚ ਟਰੰਪ ਆਪਣੇ ਅਹਿਮ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ। ਉਹ ਮੈਕਸੀਕੋ ਦੇ ਨਾਲ ਲੱਗਦੀ ਸਰਹੱਦ ‘ਤੇ ਕੰਧ ਬਣਾਉਣ ਲਈ 5 ਅਰਬ ਡਾਲਰ ਚਾਹੁੰਦੇ ਹਨ, ਪਰ ਰਿਪਬਲਿਕਨ ਦੀ ਅਗਵਾਈ ਵਾਲੀ ਕਾਂਗਰਸ ਵਲੋਂ ਇਹ ਰਾਸ਼ੀ ਦਿੱਤੇ ਬਿਨਾ ਹੀ ਉਨ੍ਹਾਂ ਦਾ ਸਾਲ ਖਤਮ ਹੋ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਦੇ ਖਿਲਾਫ ਚੱਲ ਰਹੇ ਮਾਮਲਿਆਂ ਵਿਚ ਰਾਬਰਟ ਮੂਲਰ ਜਾਂਚ, ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸੀ ਦਖਲਅੰਦਾਜ਼ੀ, ਟਰੰਪ ਦੀਆਂ ਕਥਿਤ ਪ੍ਰੇਮਿਕਾਵਾਂ ਨੂੰ ਪੈਸੇ ਦੇਣ ਨਾਲ ਜੁੜੇ ਨਿਊਯਾਰਕ ਅਭਿਆਨ-ਵਿੱਤ ਮਾਮਲਾ ਅਤੇ ਟਰੰਪ ਦੀ ਉਦਘਾਟਨ ਕਮੇਟੀ ਦੇ ਵਿੱਤ ਅਤੇ ਕੰਮਾਂ ਦੀ ਜਾਂਚ ਚੱਲ ਰਹੀ ਹੈ। ਇਹ ਜਾਂਚ ਰਾਸ਼ਟਰਪਤੀ ਟਰੰਪ ਦੇ ਪਰਿਵਾਰ ਤੇ ਉਨ੍ਹਾਂ ਦੇ ਕਾਰੋਬਾਰੀ ਹਿੱਤਾਂ ਲਈ ਖਤਰਾ ਹੈ। ਡੈਮੋਕਰੇਟਸ ਦੇ ਸਦਨ ‘ਤੇ ਕੰਟਰੋਲ ਤੋਂ ਬਾਅਦ ਇਹ ਖਤਰਾ ਹੋਰ ਵਧੇਗਾ। ਉਹ ਆਪਣੇ ਤੋਂ ਜਾਂਚ ਸ਼ੁਰੂ ਕਰ ਸਕਦੇ ਹਨ ਅਤੇ ਮਹਾਂਦੋਸ਼ ਲਿਆਉਣ ‘ਤੇ ਵਿਚਾਰ ਕਰ ਸਕਦੇ ਹਨ। ਜੇ ਟਰੰਪ ਮਹਾਦੋਸ਼ ਦੋ ਬਚ ਵੀ ਜਾਂਦੇ ਹਨ ਤਾਂ ਡੈਮੋਕਰੇਟਸ ਦੀ ਜਾਂਚ ਉਨ੍ਹਾਂ ਲਈ ਸਿਰਦਰਦ ਬਣੇਗੀ। ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੰਸਦ ਮੈਂਬਰਾਂ ਦੇ ਸਾਹਮਣੇ ਗਵਾਹੀ ਲਈ ਬੁਲਾਇਆ ਜਾਵੇਗਾ ਅਤੇ ਉਹ ਦਸਤਾਵੇਜ਼ ਮੰਗਣਗੇ, ਜਿਨ੍ਹਾਂ ਵਿਚ ਟਰੰਪ ਦੇ ਟੈਕਸ ਰਿਟਰਨ ਨਾਲ ਜੁੜੇ ਦਸਤਾਵੇਜ਼ ਵੀ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਨੂੰ ਜਨਤਕ ਕਰਨ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ ਸੀ।

Check Also

ਆਸਟਰੇਲੀਆ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਹੋਈ ਭੰਨਤੋੜ

ਪ੍ਰਧਾਨ ਮੰਤਰੀ ਮੌਰੀਸਨ ਨੇ ਇਸ ਘਟਨਾ ਦੀ ਕੀਤੀ ਨਿਖੇਧੀ ਮੈਲਬਰਨ/ਬਿਊਰੋ ਨਿਊਜ਼ : ਭਾਰਤ ਸਰਕਾਰ ਵੱਲੋਂ …