ਇਰਾਕ ਵਿਚ ਮੈਰਿਜ ਹਾਲ ’ਚ ਲੱਗੀ ਭਿਆਨਕ ਅੱਗ September 27, 2023 ਇਰਾਕ ਵਿਚ ਮੈਰਿਜ ਹਾਲ ’ਚ ਲੱਗੀ ਭਿਆਨਕ ਅੱਗ 100 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਨਵੀਂ ਦਿੱਲੀ/ਬਿਊਰੋ ਨਿਊਜ਼ ਇਰਾਕ ’ਚ ਅੱਜ ਬੁੱਧਵਾਰ ਨੂੰ ਇਕ ਮੈਰਿਜ ਹਾਲ ਵਿਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 100 ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਚਲੇ ਗਈ। ਇਸ ਹਾਦਸੇ ਵਿਚ 150 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਅੱਗ ਇਰਾਕ ਦੇ ਨਿਨੇਬੇ ਪ੍ਰਾਂਤ ਦੇ ਹਮਦਾਨਿਆ ਇਲਾਕੇ ਵਿਚ ਲੱਗੀ ਹੈ ਅਤੇ ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਆਤਿਸ਼ਬਾਜ਼ੀ ਤੋਂ ਬਾਅਦ ਮੈਰਿਜ ਹਾਲ ਵਿਚ ਅੱਗ ਲੱਗੀ ਹੈ। ਦੱਸਿਆ ਜਾ ਰਿਹਾ ਹੈ ਜਦੋਂ ਮੈਰਿਜ ਹਾਲ ਵਿਚ ਅੱਗ ਲੱਗੀ ਤਾਂ ਹਾਲ ਵਿਚ ਇਕ ਹਜ਼ਾਰ ਦੇ ਕਰੀਬ ਵਿਅਕਤੀ ਮੌਜੂਦ ਸਨ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਅਤੇ ਐਂਬੂਲਸਾਂ ਵੀ ਪਹੁੰਚ ਗਈਆਂ ਸਨ। ਅੱਗ ਲੱਗਣ ਕਾਰਨ ਮੈਰਿਜ ਹਾਲ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਅਤੇ ਇਸ ਹਾਦਸੇ ’ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਹੈ। ਇਰਾਕ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਅਤੇ ਪੀੜਤ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਮੱਦਦ ਮੁਹੱਈਆ ਕਰਾਉਣ ਲਈ ਕਿਹਾ ਗਿਆ ਹੈ। 2023-09-27 Parvasi Chandigarh Share Facebook Twitter Google + Stumbleupon LinkedIn Pinterest