-5.1 C
Toronto
Wednesday, December 31, 2025
spot_img
Homeਦੁਨੀਆਰੋਹਿੰਗਿਆ ਮੁਸਲਮਾਨਾਂ ਦੀ ਜ਼ਿੰਦਗੀ ਮਿਆਂਮਾਰ ਨੇ ਨਰਕ ਬਣਾ ਦਿਤੀ : ਨਿੱਕੀ ਹੇਲੀ

ਰੋਹਿੰਗਿਆ ਮੁਸਲਮਾਨਾਂ ਦੀ ਜ਼ਿੰਦਗੀ ਮਿਆਂਮਾਰ ਨੇ ਨਰਕ ਬਣਾ ਦਿਤੀ : ਨਿੱਕੀ ਹੇਲੀ

ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼
ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਮਿਆਂਮਾਰ ਦੀ ਸਰਕਾਰ ‘ਤੇ ਰੋਹਿੰਗਿਆ ਮੁਸਲਮਾਨਾਂ ਦੀ ਜ਼ਿੰਦਗੀ ਨੂੰ ‘ਮੌਤ ਦੀ ਸਜ਼ਾ’ ਬਣਾ ਦੇਣ ਦਾ ਦੋਸ਼ ਲਗਾਇਆ ਹੈ। ਹੇਲੀ ਨੇ ਦੀ ਐਸੋਸੀਏਟਿਡ ਪ੍ਰੈੱਸ ਅਤੇ ਹੋਰ ਸਮਾਚਾਰ ਸੰਗਠਨਾਂ ਦੀ ਸਮੂਹਿਕ ਕਬਰ ਵਾਲੀ ਰਿਪੋਰਟਿੰਗ ਦਾ ਹਵਾਲਾ ਦਿੰਦਿਆਂ ਇਹ ਦੋਸ਼ ਲਗਾਏ।
ਨਿੱਕੀ ਹੈਲੀ ਨੇ ਸੁਰੱਖਿਆ ਪ੍ਰੀਸ਼ਦ ਵਿਚ ਮੰਗਲਵਾਰ ਨੂੰ ਆਪਣੇ ਭਾਸ਼ਣ ਦੀ ਸ਼ੁਰੂਆਤ ਬੰਗਲਾਦੇਸ਼ ਵਿਚ ਰਹਿ ਰਹੇ ਮਿਆਂਮਾਰ ਦੇ ਇਕ ਸ਼ਰਨਾਰਥੀ ਨੂਰ ਕਾਦਿਰ ਵਲੋਂ ਇਕ ਨਿਊਜ਼ ਏਜੰਸੀ ਨਾਲ ਸਾਂਝੇ ਕੀਤੇ ਗਏ ਅਨੁਭਵ ਤੋਂ ਕੀਤੀ।
ਕਾਦਿਰ ਨੇ ਦੱਸਿਆ ਸੀ ਕਿ ਉਹ ਮਿਆਂਮਾਰ ਦੇ ਫ਼ੌਜੀਆਂ ਦੇ ਹਮਲੇ ਤੋਂ ਕਿਵੇਂ ਬਚਿਆ ਅਤੇ 6 ਦਿਨ ਬਾਅਦ ਉਸ ਨੇ ਵੇਖਿਆ ਕਿ ਉਸ ਦੇ ਦੋਸਤਾਂ ਦੀਆਂ ਲਾਸ਼ਾਂ ਸਮੂਹਿਕ ਕਬਰਾਂ ਵਿਚ ਦਫ਼ਨ ਹਨ।ਉਧਰ ਨਿੱਕੀ ਹੇਲੀ ਨੇ ਕਿਹਾ ਕਿ ਮਿਆਂਮਾਰ ਲਗਾਤਾਰ ਕਤਲੇਆਮ ਅਤੇ ਸਮੂਹਿਕ ਕਬਰਾਂ ਦੀ ਗੱਲ ਨੂੰ ਨਕਾਰਦੇ ਹੋਏ ‘ਅੱਤਵਾਦ’ ਨਾਲ ਲੜਨ ਦਾ ਦਾਅਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਦਿਰ ਨੇ ਉਸ ਦਿਨ ਜੋ ਵੇਖਿਆ, ਉਸ ਤੋਂ ਸਾਫ਼ ਹੈ ਕਿ ਫ਼ੌਜ ਜਾਣਦੀ ਸੀ ਕਿ ਉਹ ਗ਼ਲਤ ਕਰ ਰਹੀ ਹੈ ਅਤੇ ਉਹ ਇਹ ਵੀ ਨਹੀਂ ਚਾਹੁੰਦੀ ਸੀ ਕਿ ਦੁਨੀਆ ਇਸ ਗੱਲ ਨੂੰ ਜਾਣੇ।ਦੱਸਣਯੋਗ ਹੈ ਕਿ ਹਿੰਸਾ ਵਿਚ ਵਾਧਾ ਉਦੋਂ ਹੋਇਆ, ਜਦੋਂ ਰੋਹਿੰਗਿਆ ਬਾਗ਼ੀਆਂ ਨੇ 25 ਅਗੱਸਤ ਨੂੰ ਫ਼ੌਜ ਦੀਆਂ ਚੌਕੀਆਂ ‘ਤੇ ਹਮਲੇ ਕੀਤੇ ਅਤੇ ਇਸ ਦੇ ਜਵਾਬੀ ਕਾਰਵਾਈ ਵਿਚ ਫ਼ੌਜ ਨੇ ਹਿੰਸਕ ਰੂਪ ਧਾਰ ਲਿਆ ਸੀ।

RELATED ARTICLES
POPULAR POSTS