-5.3 C
Toronto
Wednesday, December 31, 2025
spot_img
Homeਦੁਨੀਆਪੰਜਾਬ ਦੀ ਧੀ ਅਵਨੀਤ ਕੌਰ ਨੇ ਫਰਾਂਸ ਵਿਚ ਖੱਟਿਆ ਨਾਮਣਾ

ਪੰਜਾਬ ਦੀ ਧੀ ਅਵਨੀਤ ਕੌਰ ਨੇ ਫਰਾਂਸ ਵਿਚ ਖੱਟਿਆ ਨਾਮਣਾ

ਪੈਰਿਸ/ਬਿਊਰੋ ਨਿਊਜ਼
ਪੰਜਾਬ ਦੀ ਧੀ ਅਵਨੀਤ ਕੌਰ ਨੇ ਫਰਾਂਸ ਦੇ ਨਿਊਕਲੀਅਰ ਐਨਰਜੀ ਕਮਿਸ਼ਨ ਵਿੱਚ ਬਿਜਲੀ ਪੈਦਾ ਕਰਨ ਵਾਲੇ ਨਿਊਕਲੀਅਰ ਰਿਐਕਟਰਾਂ ਵਿਚ ਵਰਤੇ ਜਾਂਦੇ ਰੇਡੀਓ ਨਿਊਕਲਾਈਡ ਸਮੇਤ ਸਾਰੇ ਉਪਕਰਨਾਂ ਨੂੰ ਨਸ਼ਟ ਕਰਨ ਦੀ ਖੋਜ ਕਰਨ ਵਾਲੀ ਚਾਰ ਮੈਂਬਰੀ ਟੀਮ ਦਾ ਹਿੱਸਾ ਬਣ ਕੇ ਪ੍ਰਾਜੈਕਟ ਨੂੰ ਮੁਕੰਮਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਅਵਨੀਤ ਕੌਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਫਗਵਾੜਾ ਦੇ ਪਿੰਡ ਸੁਨੜਾ ਰਾਜਪੂਤਾਂ ਨਾਲ ਸਬੰਧ ਰੱਖਦੀ ਹੈ ਅਤੇ ਦਲਵਿੰਦਰ ਸਿੰਘ ਘੁੰਮਣ ਦੀ ਬੇਟੀ ਹੈ। ਅਵਨੀਤ ਕੌਰ ਨੇ ਮੁੱਢਲੀ ਪੜ੍ਹਾਈ ਫਗਵਾੜਾ ਤੋਂ ਕੀਤੀ ਹੈ ਅਤੇ ਕੈਮੀਕਲ ਇੰਜਨੀਅਰਿੰਗ ਵਿੱਚ ਮਾਸਟਰ ਡਿਗਰੀ ਪੀਅਰੇ ਐਂਡ ਮੈਰੀ ਕਿਊਰੀ ਯੂਨੀਵਰਸਿਟੀ (ਸੋਰਬਨ ਯੂਨੀਵਰਸਿਟੀ ਤੋਂ ਕਰਨ ਦੇ ਨਾਲ-ਨਾਲ ਇੰਡਸਟਰੀ ਸੇਫਟੀ ਅਤੇ ਰਿਸਕ ਮੈਨੇਜਮੈਂਟ ਵਿੱਚ ਐੱਮਐੱਸਸੀ ਦਾ ਡਬਲ ਡਿਪਲੋਮਾ) ਕੀਤੀ ਹੈ। ਉਹ ਪਿਛਲੇ ਦੋ ਸਾਲ ਤੋਂ ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੀ ਸੀ।

RELATED ARTICLES
POPULAR POSTS