Breaking News
Home / ਦੁਨੀਆ / ਪਾਕਿ ‘ਚ ਪਹਿਲਾ ਸਿੱਖ ਬਣਿਆ ਲਹਿੰਦੇ ਪੰਜਾਬ

ਪਾਕਿ ‘ਚ ਪਹਿਲਾ ਸਿੱਖ ਬਣਿਆ ਲਹਿੰਦੇ ਪੰਜਾਬ

ਦੇ ਰਾਜਪਾਲ ਦਾ ਲੋਕ ਸੰਪਰਕ ਅਫ਼ਸਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਵਿਚ ਰਹਿੰਦੇ ਸਿੱਖ ਨੌਜਵਾਨ ਪਵਨ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੇ ਰਾਜਪਾਲ ਹਾਊਸ ਦਾ ਲੋਕ ਸੰਪਰਕ ਅਫਸਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਨਾਲ ਸਬੰਧਿਤ ਉਕਤ ਪ੍ਰਮੁੱਖ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਪਵਨ ਸਿੰਘ ਅਰੋੜਾ ਪੁੱਤਰ ਦਰਸ਼ਨ ਲਾਲ ਨਿਵਾਸੀ ਸ੍ਰੀ ਨਨਕਾਣਾ ਸਾਹਿਬ (ਨਜ਼ਦੀਕ ਗੁਰਦੁਆਰਾ ਪੱਟੀ ਸਾਹਿਬ) ਪਾਕਿਸਤਾਨ ਦੇ ਪਹਿਲੇઠਸਿੱਖ ਹਨ। ਅਰੋੜਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਰੇਡੀਓ ‘ਚ ਐਂਕਰਿੰਗ ਤੋਂ ਕੀਤੀ। ਇਸ ਦੇ ਬਾਅਦ ਉਨ੍ਹਾਂ ਬਹੁਤ ਸਾਰੀਆਂ ਫ਼ਿਲਮਾਂ ਦੀ ਡਬਿੰਗ ਕੀਤੀ, ਛੋਟੀਆਂ ਫ਼ਿਲਮਾਂ ਵਿਚ ਅਭਿਨੇਤਾ ਵਜੋਂ ਭੂਮਿਕਾ ਨਿਭਾਈ ਅਤੇ ਮਾਡਲਿੰਗ ਵੀ ਕੀਤੀ। ਆਰ. ਜੇ. ਅਤੇ ਇਕ ਬਿਹਤਰੀਨ ਮਾਡਲ ਵਜੋਂ ਪਾਕਿਸਤਾਨ ‘ਚ ਆਪਣੀ ਵਿਸ਼ੇਸ਼ ਪਹਿਚਾਣ ਕਾਇਮ ਕਰਨ ਵਾਲੇ ਪਵਨ ਸਿੰਘ ਅਰੋੜਾ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਜਨ ਸੰਪਰਕ ਅਧਿਕਾਰੀ ਵੀ ਰਹਿ ਚੁਕੇ ਹਨ।

Check Also

ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ

ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …