20.1 C
Toronto
Friday, September 11, 2026
spot_img
Homeਦੁਨੀਆਅਮਰੀਕਾ 'ਚ ਭਾਰਤੀ ਜੋੜੇ ਦੀ ਹੱਤਿਆ

ਅਮਰੀਕਾ ‘ਚ ਭਾਰਤੀ ਜੋੜੇ ਦੀ ਹੱਤਿਆ

ਅਮਰੀਕਾ ‘ਚ ਭਾਰਤੀ ਜੋੜੇ ਦੀ ਹੱਤਿਆਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਚ ਭਾਰਤੀ ਮੂਲ ਦੇ ਇਕ ਜੋੜੇ (ਪਤੀ-ਪਤਨੀ) ਦੀ ਉਨ੍ਹਾਂ ਦੀ ਬੇਟੀ ਦੇ ਸਾਬਕਾ ਪ੍ਰੇਮੀ ਨੇ ਹੱਤਿਆ ਕਰ ਦਿੱਤੀ, ਬਾਅਦ ‘ਚ ਪੁਲਿਸ ਨਾਲ ਹੋਏ ਮੁਕਾਬਲੇ ‘ਚ ਦੋਸ਼ੀ ਵੀ ਮਾਰਿਆ ਗਿਆ। ਸੀ.ਬੀ.ਐਸ ਸਾਨ ਫਰਾਂਸਿਸਕੋ ਦੀ ਰਿਪੋਰਟ ਮੁਤਾਬਿਕ ਮਿਰਜ਼ਾ ਟੈਟਲਿਕ (24) ਨੇ ਸਿਲੀਕੇਨ ਵੈਲੀ ਦੇ ਨਰੇਨ ਪ੍ਰਭੂ ਤੇ ਉਸਦੀ ਪਤਨੀ ਦੀ ਉਨ੍ਹਾਂ ਦੇ ਸਾਂਨ ਜੋਜ ਸਥਿਤ ਘਰ ‘ਚ ਗੋਲੀ ਮਾਰਕੇ ਹੱਤਿਆ ਕਰ ਦਿੱਤੀ। ਸਾਂਨ ਜੋਜ ਦੇ ਪੁਲਿਸ ਮੁਖੀ ਇਡੀ ਗਾਰਸ਼ਿਆ ਨੇ ਦੱਸਿਆ ਕਿ ਹਮਲੇ ਵਕਤ ਮ੍ਰਿਤਕ ਦੀ ਬੇਟੀ ਘਰ ‘ਚ ਮੌਜੂਦ ਨਹੀਂ ਸੀ, ਜਿਸਦੇ ਪਿਛਲੇ ਸਾਲ ਤੱਕ ਦੋਸ਼ੀ ਨਾਲ ਪ੍ਰੇਮ ਸੰਬੰਧ ਸਨ। ਮ੍ਰਿਤਕ ਦੇ ਵੱਡੇ 20 ਸਾਲਾਂ ਬੇਟੇ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਮਾਤਾ ਤੇ 13 ਸਾਲਾਂ ਭਰਾ, ਸ਼ੱਕੀ ਦੋਸ਼ੀ ਨਾਲ ਘਰ ਦੇ ਅੰਦਰ ਹਨ। ਪੁਲਿਸ ਵੱਲੋਂ ਉਸੇ ਵੇਲੇ ਤੁਰੰਤ ਕਾਰਵਾਈ ਦਸਤੇ ਦੀ ਟੀਮ (ਸਵਾਟ) ਨੂੰ ਬੁਲਾਇਆ ਗਿਆ, ਜਿਸ ਦੌਰਾਨ ਦੋਸ਼ੀ ਨੇ ਛੋਟੇ ਲੜਕੇ ਨੂੰ ਛੱਡ ਦਿੱਤਾ। ਪੁਲਿਸ ਨੇ ਵਾਰ-ਵਾਰ ਸ਼ੱਕੀ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਸਦੇ ਇਨਕਾਰ ਕਰਨ ‘ਤੇ ਹੋਏ ਮੁਕਾਬਲੇ ਦੌਰਾਨ ਦੋਸ਼ੀ ਮਾਰਿਆ ਗਿਆ, ਪੁਲਿਸ ਨੂੰ ਮੁਕਾਬਲੇ ਉਪਰੰਤ ਸ਼ੱਕੀ ਸਮੇਤ ਦੋਵੇਂ ਮ੍ਰਿਤਕ ਪਤੀ-ਪਤਨੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।

RELATED ARTICLES
POPULAR POSTS