Breaking News
Home / ਦੁਨੀਆ / ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਵਲੋਂ ਕੈਨੇਡਾ ਦੀ ਸੰਸਦ ਨੂੰ ਸੰਬੋਧਨ

ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਵਲੋਂ ਕੈਨੇਡਾ ਦੀ ਸੰਸਦ ਨੂੰ ਸੰਬੋਧਨ

ਓਟਾਵਾ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੱਦੇ ਤੋਂ ਬਾਅਦ ਰੂਸ ਦੇ ਫੌਜੀ ਹਮਲਿਆਂ ਦੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੈਂਸਕੀ ਨੇ ਰਾਜਧਾਨੀ ਕੀਵ ਤੋਂ ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕੀਤਾ। ਉਹਨਾਂ ਦੇ ਵਰਚੂਅਲ ਸੰਬੋਧਨ ਸ਼ੁਰੂ ਹੋਣ ਤੋਂ ਪਹਿਲਾਂ ਟਰੂਡੋ ਨੇ ਜੇਲੈਂਸਕੀ ਅਤੇ ਉਨ੍ਹਾਂ ਦੀ ਕੌਮ ਦੀ ਜੰਗ ਦੌਰਾਨ ਬਹਾਦਰੀ ਨਾਲ ਟਾਕਰਾ ਕਰਨ ਲਈ ਭਰਵੀਂ ਸ਼ਲਾਘਾ ਕੀਤੀ ਅਤੇ ਸੰਸਦ ਮੈਂਬਰਾਂ ਨੇ ਤਾੜੀਆਂ ਦੀ ਗੂੰਜ ਨਾਲ ਜੋਲੈਂਸਕੀ ਦੀ ਹੌਂਸਲਾ ਅਫ਼ਜਾਈ ਕੀਤੀ। ਜੇਲੈਂਸਕੀ ਦਾ ਸੰਖੇਪ ਸੰਬੋਧਨ ਕੈਨੇਡਾ ਤੋਂ ਹੋਰ ਮਦਦ ਮੰਗਣ ਅਤੇ ਨਾਟੋ ਵਲੋਂ ਯੂਕਰੇਨ ਦੇ ਅਸਮਾਨ ਨੂੰ ‘ਨੋ ਫਲਾਈ ਜੋਨ’ ਐਲਾਨ ਕਰਨ ਦੀ ਮੰਗ ਉਪਰ ਕੇਂਦਰਿਤ ਸੀ। ਉਨ੍ਹਾਂ ਇਹ ਵੀ ਕਿਹਾ ਕਿ ਯੂਕਰੇਨ ਦੇ ਹਮਲਿਆਂ ਨੂੰ ਕੈਨੇਡਾ ਦੇ ਸ਼ਹਿਰਾਂ ਉਪਰ ਹਮਲੇ ਨਾਲ ਮਿਲਾ ਕੇ ਦੇਖਿਆ ਜਾਵੇ ਤਾਂ ਕਿ ਯੂਕਰੇਨ ਦੇ ਲੋਕਾਂ ਦਾ ਦਰਦ ਸਮਝਿਆ ਜਾ ਸਕੇ।
ਰੂਸ ਨੇ ਜੋਅ ਬਾਈਡਨ, ਜਸਟਿਨ ਟਰੂਡੋ ਸਣੇ ਹੋਰ ਆਗੂਆਂ ‘ਤੇ ਲਗਾਈਆਂ ਪਾਬੰਦੀਆਂ
ਮਾਸਕੋ : ਰੂਸ ਨੇ ਕਿਹਾ ਹੈ ਕਿ ਉਸਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਇੱਕ ਦਰਜਨ ਉੱਚ ਅਮਰੀਕੀ ਅਧਿਕਾਰੀਆਂ ਦੇ ਰੂਸ ਵਿੱਚ ਦਾਖਲ ਹੋਣ ‘ਤੇ ਰੋਕ ਲਾ ਦਿੱਤੀ ਹੈ। ਬਾਈਡਨ ਨਾਲ, ਸੂਚੀ ਵਿੱਚ ਅਮਰੀਕੀ ਅਧਿਕਾਰੀਆਂ ਵਿੱਚ ਰੱਖਿਆ ਸਕੱਤਰ ਲੁਆਇਡ ਔਸਟਿਨ, ਸੀਆਈਏ ਮੁਖੀ ਵਿਲੀਅਮ ਬਰਨਜ਼, ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਅਤੇ ਸਾਬਕਾ ਵਿਦੇਸ਼ ਸਕੱਤਰ ਅਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਸ਼ਾਮਲ ਹਨ। ਇਹ ਪਾਬੰਦੀ ਰੂਸੀ ਅਧਿਕਾਰੀਆਂ ‘ਤੇ ਵਾਸ਼ਿੰਗਟਨ ਵਲੋਂ ਲਗਾਈਆਂ ਪਾਬੰਦੀਆਂ ਦੇ ਜਵਾਬ ਵਿੱਚ ਲਾਈ ਗਈ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …