-1.1 C
Toronto
Saturday, December 6, 2025
spot_img
Homeਕੈਨੇਡਾਕੈਨੇਡਾ ਦੀ ਵੱਡੀ ਰੀਅਲ ਇਸਟੇਟ ਕੰਪਨੀ ਹੋਮਲਾਈਫ ਸਿਲਵਰ ਸਿਟੀ ਵੱਲੋਂ ਕ੍ਰਿਸਮਿਸ ਪਾਰਟੀ...

ਕੈਨੇਡਾ ਦੀ ਵੱਡੀ ਰੀਅਲ ਇਸਟੇਟ ਕੰਪਨੀ ਹੋਮਲਾਈਫ ਸਿਲਵਰ ਸਿਟੀ ਵੱਲੋਂ ਕ੍ਰਿਸਮਿਸ ਪਾਰਟੀ ਤੇ ਨਵੇਂ ਰਿਕਾਰਡ ਬਣਾਏ

ਬਰੈਪਟਨ/ਬਲਜਿੰਦਰ ਸੇਖਾ : ਕੈਨੇਡਾ ਦੀ ਵੱਡੀ ਰੀਅਲ ਇਸਟੇਟ ਕੰਪਨੀ ਹੋਮਲਾਈਫ ਸਿਲਵਰ ਸਿਟੀ ਰਿਐਲਟੀ ਇੰਕ., ਬ੍ਰੋਕਰੇਜ ਨੇ ਆਪਣੀ ਸਾਲਾਨਾ ਕ੍ਰਿਸਮਸ ਪਾਰਟੀ ਅਤੇ ਐਵਾਰਡ ਨਾਈਟ 2023 ਦਾ ਆਯੋਜਨ ਚਾਂਦਨੀ ਬੈਂਕਟ ਹਾਲ ਵਿੱਚ ਕੀਤਾ।
ਇਸ ਸਫਲ ਸਾਲ ਲਈ ਵੱਖ-ਵੱਖ ਰਾਜਨੀਤਿਕ ਨੇਤਾ ਹਾਜ਼ਰ ਸਨ। ਜਿਨ੍ਹਾਂ ਵਿਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ, ਰੀਜਨਲ ਕੌਂਸਲਰ ਗੁਰਪਰਤਾਪ ਸਿੰਘ ਤੂਰ, ਕੌਂਸਲਰ ਰੋਡ ਪਾਵਰ, ਹੋਮਲਾਈਫ ਦੇ ਫਾਊਂਡਰ ਤੇ ਸੀ ਈ ਓ ਐਡਰਿਊ ਸਿਮਰਮੈਨ, ਮੈਂਬਰ ਪਾਰਲੀਮੈਂਟ ਬੀਬੀ ਸੋਨੀਆ ਸਿੱਧੂ, ਮਨਿੰਦਰ ਸਿੱਧੂ, ਐਮਪੀਪੀ ਹਰਦੀਪ ਗਰੇਵਾਲ ਅਤੇ ਅਮਰਜੋਤ ਸੰਧੂ ਹਾਜ਼ਰ ਸਨ।
ਇਸ ਮੌਕੇ 90 ਦੇ ਕਰੀਬ ਏਜੰਟਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਇਨਾਮ ਦਿੱਤੇ ਗਏ। ਇਸ ਮੌਕੇ ਹੋਮਲਾਈਫ ਸਿਲਵਰ ਸਿਟੀ ਰਿਆਲਟੀ ਵੱਲੋਂ ਅਜੀਤ ਗਰਚਾ, ਬਲਜੀਤ ਗਰਚਾ, ਹਰਪ ਗਰੇਵਾਲ, ਸੁਰਜੀਤ ਮਾਂਗਟ, ਨਿਰਮਲ ਰੰਧਾਵਾ, ਕਲਵਿੰਦਰ ਛੀਨਾ, ਬਲਜਿੰਦਰ ਸੇਖਾ, ਜੱਸੀ ਭੁੱਲਰ, ਮਿੰਦਰੀ ਸੰਧੂ, ਕਰਨ ਰੰਧਾਵਾ, ਜਗਦੀਪ, ਕੰਵਰਜੀਤ ਗਿੱਲ, ਜੱਸ ਅੰਗਰੋਇਆ ਆਦਿ ਹਾਜ਼ਰ ਸਨ। ਭੰਗੜੇ ਦੀ ਟੀਮ ਨੇ ਵੱਖਰੇ ਰੰਗ ਬੰਨੇ। ਸਟੇਜ ਦੀ ਕਾਰਵਾਈ ਹਰਸ਼ ਗਰਚਾ ਤੇ ਮੈਡਮ ਰੁਚੀ ਨੇ ਬਾਖੂਬੀ ਨਿਭਾਈ।

RELATED ARTICLES
POPULAR POSTS