ਬਰੈਂਪਟਨ/ਬਿਊਰੋ ਨਿਊਜ਼ : ਇੰਡੋ-ਕੈਨੇਡੀਅਨ ਚੈਂਬਰ ਆਫ ਕਾਮਰਸ (ਆਈਸੀਸੀਸੀ), ਵਿਮੈਨ ਐਂਟਰਪ੍ਰਨਿਓਰਜ਼ ਐਂਡ ਪ੍ਰੋਫੈਸਨਲਜ਼ (ਡਬਲਯੂਈਪੀ) ਕਮੇਟੀ ਨੇ ‘ਪੋਸ਼ਣ 101: ਤੰਦਰੁਸਤੀ, ਪ੍ਰੇਰਣਾ ਅਤੇ ਅੰਨਤਤਾ’ ਵਿਸ਼ੇ ਅਧੀਨ ਮਹਿਲਾ ਦਿਵਸ ਮਨਾਇਆ। ਆਯੂਰਵੈਦਿਕ ਪ੍ਰੈਕਟੀਸ਼ਨਰ ਸੀਮਾ ਭਾਟੀਆ, ਪ੍ਰੋਟੀਨ ਸੈਫ ਦੀ ਮਾਲਕ ਯੁਵਿਕ ਵਧਾਵਾ, ਮੋਟੀਵੇਸ਼ਨਲ ਬੁਲਾਰਾ ਅਲੀਸਨ ਗ੍ਰਾਹਮ ਨੇ ਉਕਤ ਵਿਸ਼ੇ ਸਬੰਧੀ ਸਰੋਤਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਆਈਸੀਸੀਸੀ ਦੀ ਉਪ ਪ੍ਰਧਾਨ ਅਤੇ ਕਾਰਪੋਰੇਟ ਸਕੱਤਰ ਦੇਵਿਕਾ ਪੇਨੇਕੇਲਪਤੀ ਨੇ ਦੱਸਿਆ ਕਿ ਔਰਤਾਂ ਨੂੰ ਨਵੇਂ ਯੁੱਗ ਵਿੱਚ ਵਧੇਰੇ ਚੁਸਤ ਅਤੇ ਨਵੇਂ ਵਿਚਾਰਾਂ ਦੀਆਂ ਧਾਰਨੀ ਬਣਾਉਣ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਸਾਰੇ ਬੁਲਾਰਿਆਂ ਨੇ ਸਿਹਤਮੰਦ ਜੀਵਨਸ਼ੈਲੀ ‘ਤੇ ਜ਼ੋਰ ਦਿੰਦਿਆਂ ਚੰਗੀਆਂ ਭੋਜਨ ਆਦਤਾਂ ਅਤੇ ਯੋਗ ਰਾਹੀਂ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ‘ਤੇ ਡਬਲਯੂਈਪੀ ਕਮੇਟੀ ਦੀ ਚੇਅਰਮੈਨ ਮਿਨੀ ਖੁਰਾਣਾ ਨੇ ਵੀ ਸੰਬੋਧਨ ਕੀਤਾ।
Check Also
ਸ਼ਬਦ ਨਾਦ ਬਿਆਸ ਮੰਚ ਨੇ ‘ਰਾਬਤਾ ਮੁਕਾਲਮਾ ਕਾਵਿ-ਮੰਚ’ ਅਤੇ ‘ਏਕਮ ਸਾਹਿਤ ਮੰਚ’ ਨਾਲ ਮਿਲ ਕੇ ਮਲਵਿੰਦਰ ਨਾਲ ਰਚਾਇਆ ਸੰਜੀਦਾ ਰੂ-ਬ-ਰੂ
ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 22 ਮਾਰਚ ਨੂੰ ‘ਸ਼ਬਦ ਨਾਦ ਬਿਆਸ ਮੰਚ’ ਵੱਲੋਂ ‘ਰਾਬਤਾ ਮੁਕਾਲਮਾ …