3.8 C
Toronto
Friday, April 10, 2026
spot_img
Homeਕੈਨੇਡਾਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਾਲਾਨਾ ਟੈਲੈਂਟ ਸ਼ੋਅ

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਾਲਾਨਾ ਟੈਲੈਂਟ ਸ਼ੋਅ

ਬਰੈਂਪਟਨ : ਲਿਵਿੰਗ ਆਰਟਸ ਸੈਂਟਰ (ਹੈਮਰਸਨ ਹਾਲ) ਮਿਸੀਸਾਗਾ ਵਿੱਚ ਮਾਪਿਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ 29 ਫਰਵਰੀ 2020 ਦਿਨ ਸਨਿਚਰਵਾਰ ਨੂੰ 18ਵੇਂ ਟੈਲੈਂਟ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਜੇ.ਕੇ. ਤੋਂ ਗ੍ਰੇਡ 5 ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਅਰਦਾਸ ਤੋਂ ਉਪਰੰਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਛੋਟੇ ਛੋਟੇ ਬੱਚਿਆਂ ਨੇ ਰੰਗ ਬਿਰੰਗੇ ਕੱਪੜਿਆਂ ਵਿੱਚ ਆਪਣੇ ਆਪਣੇ ਆਈਟਮਜ਼ ਬੜੀ ਅਦਾਇਗੀ ਨਾਲ ਪੇਸ਼ ਕੀਤੇ। ਪ੍ਰੋਗਰਾਮ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਅਤੇ ਨਾਟਕ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ ਗਏ। ਬੱਚਿਆਂ ਦੀ ਅਦਾਕਾਰੀ ਦੇਖ ਕੇ ਬੱਚਿਆਂ ਦੇ ਮਾਤਾ ਪਿਤਾ ਪਰਿਵਾਰ ਦੇ ਮੈਂਬਰ, ਦੋਸਤ ਮਿੱਤਰ ਅਤੇ ਰਿਸ਼ਤੇਦਾਰ ਬਹੁਤ ਹੀ ਖੁਸ਼ ਹੋਏ ਅਤੇ ਤਾੜੀਆਂ ਮਾਰ ਕੇ ਬੱਚਿਆਂ ਦੀ ਹੌਸਲਾ ਅਫ਼ਜਾਈ ਕਰਦੇ ਰਹੇ। ਵਿਦਿਆਰਥੀਆਂ ਵੱਲੋਂ ਸਟੇਜ ਸੈਕਟਰੀ ਦੀ ਜੁੰਮੇਵਾਰੀ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ। ਨਾਟਕ ‘ઑਅਜੋਕੀ ਜ਼ਿੰਦਗੀ’਼ ਵਿੱਚ ਸੋਸ਼ਲ ਮੀਡੀਆ ਦੇ ਸਾਡੀ ਰੋਜ਼ਾਨਾ ਜ਼ਿੰਦਗੀ ‘ਤੇ ਪੈ ਰਹੇ ਬੁਰੇ ਪ੍ਰਭਾਵਾਂ ਦਾ ਵਰਣਨ ਕੀਤਾ ਗਿਆ। ਦੂਸਰੇ ਨਾਟਕ ‘ઑਕੋਠੀ ਵਾਲਾ ਰੋਵੇ, ਛੱਪਰ ਵਾਲਾ ਸੋਵੇ’ ਵਿੱਚ ਅੱਜ ਕੱਲ ਰਿਸ਼ਤਿਆਂ ਵਿੱਚ ਖਤਮ ਹੋ ਰਹੇ ਪਿਆਰ ਅਤੇ ਵੱਧ ਰਹੇ ਲਾਲਚ ਨੂੰ ਬਿਆਨ ਕੀਤਾ ਗਿਆ ਹੈ। ਖਾਲਸਾ ਕਮਿਊਨਿਟੀ ਸਕੂਲ ਵਿੱਚ ਵਿਦਿਆਰਥੀਆਂ ਦੇ ਸਰਬ- ਪੱਖੀ ਵਿਕਾਸ ਲਈ ਸਾਰਾ ਸਾਲ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਹਰ ਸਾਲ ਵਿਦਿਆਰਥੀਆਂ ਵੱਲੋਂ ਟੈਲੈਂਟ ਸ਼ੋਅ ਕੀਤਾ ਜਾਂਦਾ ਹੈ। ਜਿਸ ਵਿੱਚ ਹਰੇਕ ਬੱਚੇ ਨੂੰ ਆਪ ਦੀ ਪ੍ਰਤਿਭਾ ਨੂੰ ਚੰਗੇ ਢੰਗ ਨਾਲ ਉਭਾਰਨ ਦਾ ਮੌਕਾ ਮਿਲਦਾ ਹੈ। ਜਿਸ ਨਾਲ ਬੱਚਿਆਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਅਤੇ ਬੱਚਿਆਂ ਵਿੱਚ ਜੁੰਮੇਵਾਰੀ, ਸਮਾਜਕ ਅਤੇ ਵਿਸ਼ਵ-ਵਿਆਪੀ ਸੋਚ ਨੂੰ ਵਧਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।

RELATED ARTICLES
POPULAR POSTS