7.7 C
Toronto
Sunday, October 26, 2025
spot_img
Homeਕੈਨੇਡਾਪਟਿਆਲਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਸੱਭਿਆਚਾਰਕ ਸਮਾਗਮ ਕਰਵਾਇਆ

ਪਟਿਆਲਾ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਸੱਭਿਆਚਾਰਕ ਸਮਾਗਮ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਟਿਆਲਾ, ਫਤਿਹਗੜ੍ਹ ਸਾਹਿਬ ਸਪੋਰਟਸ ਐਂਡ ਕਲਚਰਲ ਕਲੱਬ ਉਨਟਾਰੀਓ ਦੇ ਮੈਂਬਰਾਂ ਗੁਰਮੇਲ ਸਿੰਘ ਕੰਬੋਜ, ਵਕੀਲ ਪਰਮਜੀਤ ਸਿੰਘ ਗਿੱਲ, ਜਸਵਿੰਦਰ ਸਿੰਘ ਟਿਵਾਣਾ, ਅਮਰੀਕ ਸਿੰਘ ਘੁਮਾਣ, ਇੰਦਰਜੀਤ ਸਿੰਘ ਭਿੰਡਰ, ਅਮਨ ਖਰੌੜ, ਸੁਖਮਨ ਖਰੌੜ, ਸ਼ਮਨੀਕ ਮੈਂਗੀ, ਗੁਰਪ੍ਰੀਤ ਸਿੰਘ ਮਾਂਗਟ, ਰਣਜੀਤ ਸਿੰਘ ਪਨੇਸਰ, ਕਰਮਿੰਦਰ ਸਿੰਘ ਟਿਵਾਣਾ, ਹਰਪਾਲ ਸਿੰਘ ਘੁਮਾਣ, ਕੁਲਵਿੰਦਰ ਸਿੰਘ ਗਰੇਵਾਲ, ਨਰਿੰਦਰ ਸਿੰਘ ਢੀਡਸਾ ਅਤੇ ਨਵਤੇਜ ਸਿੰਘ ਟਿਵਾਣਾ ਵੱਲੋਂ 17ਵੀਂ ਸਲਾਨਾ ਸੱਭਿਆਚਾਰਕ ਨਾਈਟ ਪਿਛਲੇ ਦਿਨੀ ਬਰੈਂਪਟਨ ਦੇ ਸ਼ਿੰਗਾਰ ਬੈਕੁੰਟ ਹਾਲ ਵਿੱਚ ਕਰਵਾਈ ਗਈ। ਜਿੱਥੇ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਇਤਿਹਾਸ ਦੀ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜੇਕਰ ਆਪਣੇ ਪਛੋਕੜ ਅਤੇ ਇਤਿਹਾਸ ਬਾਰੇ ਪਤਾ ਨਾ ਹੋਇਆ ਤਾਂ ਅਸੀ ਸਹਿਜੇ ਹੀ ਪਤਨ ਵੱਲ ਚਲੇ ਜਾਵਾਂਗੇ ਕਿਉਕਿ ਪਟਿਆਲਾ ਦੀ ਭੂਗੋਲਿਕ ਸਥਿਤੀ ਅੰਗ੍ਰੇਜ਼ੀ ਸਮਾਰਾਜ ਤੋਂ ਪਹਿਲਾਂ ਕੁਝ ਹੋਰ ਹੀ ਸੀ ਜਿਸ ਦਾ ਇਲਾਕਾ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਕਿਤੇ ਪਾਰ ਤੱਕ ਦਾ ਸੀ ਅਤੇ ਕਿਸੇ ਸਮੇਂ ਹਿਮਾਚਲ ਪ੍ਰਦੇਸ਼ ਦਾ ਕਾਫੀ ਇਲਾਕਾ ਪਟਿਆਲਾ ਰਿਆਸਤ ਦਾ ਹੀ ਹਿੱਸਾ ਹੁੰਦਾ ਸੀ । ਦੂਸਰੇ ਪਾਸੇ ਸ੍ਰੀ ਫਤਿਹਗੜ੍ਹ ਸਾਹਿਬ ਜੋ ਪਹਿਲਾਂ ਪਟਿਆਲਾ ਦਾ ਹੀ ਹਿੱਸਾ ਸੀ ਦਾ ਵਿਲੱਖਣ ਇਤਿਹਾਸ ਦੁਨੀਆਂ ਦੇ ਬੱਚੇ-ਬੱਚੇ ਨੂੰ ਯਾਦ ਹੈ ਜਿੱਥੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਅਦੁੱਤੀ ਸ਼ਹੀਦੀ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਦੀ ਜੀਵਨੀ ਅਤੇ ਅਦੁੱਤੀ ਸ਼ਹੀਦੀ ਵਰਨਣਯੋਗ ਹੈ। ਇਸ ਮੌਕੇ ਸ਼ੁਰੂਆਤ ਧਾਰਮਿਕ ਸ਼ਬਦ ‘ઑਦੇਹਿ ਸ਼ਿਵਾ ਬਰ ਮੋਹਿ ਇਹੈ਼’ ਅਤੇ ਕੈਨੇਡਾ ਦੇ ਰਾਸ਼ਟਰੀ ਗੀਤ ‘ઑਓ ਕੈਨੇਡਾ’਼ ਤੋਂ ਹੋਈ ਉਪਰੰਤ ਵਿਸ਼ੇਸ਼ ਤੌਰ ‘ਤੇ਼ ਪੰਜਾਬ ਤੋਂ ਇੱਥੇ ਆਏ ਲੋਕ ਗਾਇਕ ਵਿਨੋਦ ਹਰਪਾਲਪੁਰੀ ਨੇ ਜਿੱਥੇ ਆਪਣੀ ਦਮਦਾਰ ਆਵਾਜ਼ ਵਿੱਚ ਕੁਝ ਗੀਤ ਗਾ ਕੇ ਹਾਜ਼ਰੀਨ ਦਾ ਚੰਗਾ ਮਨੋਰੰਜਨ ਕੀਤਾ ਉੱਥੇ ਹੀ ਉੱਘੇ ਲੋਕ ਗਾਇਕ ਗੁਰਸੇਵਕ ਮਾਨ ਦਾ ਕਲੱਬ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕੈਨੇਡਾ ਦੀ ਮਸ਼ਹੂਰ ਭੰਡ ਜੋੜੀ ਲਖਵਿੰਦਰ ਸੰਧੂ ਅਤੇ ਗੁਰਬੀਰ ਗੋਗੋ ਬੱਲ ਵੱਲੋਂ ਭੰਡਾਂ ਦੀਆਂ ਨਕਲਾਂ ਨਾਲ ਹਾਜ਼ਰੀਨ ਦਾ ਚੰਗਾ ਮਨੋਰੰਜਨ ਕੀਤਾ ਜਦੋਂ ਕਿ ਨੱਚਦੀ ਜਵਾਨੀ ਭੰਗੜਾ ਦੀ ਟੀਮ ਵੱਲੋਂ ਪਾਇਆ ਭੰਗੜਾ/ ਗਿੱਧਾ ਅਤੇ ਬੀਬੀਆਂ ਵੱਲੋਂ ਕੱਢੀ ਗਈ ਜਾਗੋ ਸਮਾਗਮ ਨੂੰ ਚਾਰ-ਚੰਨ ਲਾ ਗਈਆਂ।

RELATED ARTICLES

ਗ਼ਜ਼ਲ

POPULAR POSTS