2.1 C
Toronto
Friday, November 14, 2025
spot_img
Homeਕੈਨੇਡਾਪੱਤਝੜ ਦਾ ਮੇਲਾ 9 ਸਤੰਬਰ ਨੂੰ ਬਰਲਿੰਗਟਨ 'ਚ ਹੋਵੇਗਾ

ਪੱਤਝੜ ਦਾ ਮੇਲਾ 9 ਸਤੰਬਰ ਨੂੰ ਬਰਲਿੰਗਟਨ ‘ਚ ਹੋਵੇਗਾ

ਬਰੈਂਪਟਨ : ਹਰ ਸਾਲ ਵਾਂਗ ਬਰਲਿੰਗਟਨ ਸ਼ਹਿਰ ਦੇ ਸਾਊਥ ਏਸ਼ੀਅਨ ਸੀਨੀਅਰਜ਼ ਅਤੇ ਭਾਈਚਾਰੇ ਵਲੋਂ ਕੈਨੇਡੀਅਨ ਕਮਿਊਨਿਟੀ ਨਾਲ ਰਲ ਕੇ ਪੱਤਝੜ ਦਾ ਮੇਲਾ (FAALL FAIR) 9 ਸਤੰਬਰ 2017 ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਮੇਲਾ ਨਾਰਥ ਬਰਲਿੰਗਟਨ ਬੈਪਟਿਸਟ ਚਰਚ 1377 WALKERS LINE ਵਿਖੇ ਹੋਵੇਗਾ। ਇਸ ਮੇਲੇ ਵਿਚ ਬੱਚਿਆਂ ਵਾਸਤੇ ਵੱਖ-ਵੱਖ ਰਾਈਡਾਂ ਅਤੇ ਹੋਰ ਖੇਡਾਂ ਦਾ ਪ੍ਰਬੰਧ ਹੋਵੇਗਾ। ਕਈ ਤਰ੍ਹਾਂ ਦੇ ਦੁਰਲੱਭ ਜਾਨਵਰ ਜਿਵੇਂ ਸੱਪ ਅਤੇ ਗੋਹ ਆਦਿ ਦਿਖਾਏ ਜਾਣਗੇ। ਸਾਊਥ ਏਸ਼ੀਅਨ ਸੀਨੀਅਰਜ਼ ਵਲੋਂ ਸਾਰਿਆਂ ਲਈ ਫਰੀ ਸਮੋਸੇ, ਜਲੇਬੀਆਂ ਅਤੇ ਕੈਨੇਡੀਅਨ ਭਾਈਚਾਰੇ ਵਲੋਂ ਕੋਲਡ ਡਰਿੰਕ, ਹੋਟ ਡੌਗ ਅਤੇ ਬਰਗਰ ਆਦਿ ਦੀ ਫਰੀ ਸੇਵਾ ਹੋਵੇਗੀ। ਸਾਰਿਆਂ ਨੂੰ ਇਸ ਮੇਲੇ ਵਿਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਇਹ ਮੇਲਾ ਬਿਲਕੁਲ ਫਰੀ ਹੈ, ਇਸ ਦੀ ਕੋਈ ਟਿਕਟ ਨਹੀਂ ਹੈ। ਹੋਰ ਜਾਣਕਾਰੀ ਲਈ ਰਸ਼ਪਾਲ ਸਿੰਘ ਜੌਹਲ, ਪ੍ਰਧਾਨ ਸਾਊਥ ਏਸ਼ੀਅਨ ਸੀਨੀਅਰਜ਼ ਬਰਲਿੰਗਟਨ ਨੂੰ 905-617-3100 ‘ਤੇ ਫੋਨ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS