Breaking News
Home / ਕੈਨੇਡਾ / ਸਿਟੀ ਦੁਆਰਾ ਏਟੀਯੂ ਲੋਕਲ 1573 ਨਾਲ ਗੱਲਬਾਤ ਰਾਹੀਂ ਨਿਪਟਾਰੇ ਦੀ ਕੋਸ਼ਿਸ਼ ਜਾਰੀ

ਸਿਟੀ ਦੁਆਰਾ ਏਟੀਯੂ ਲੋਕਲ 1573 ਨਾਲ ਗੱਲਬਾਤ ਰਾਹੀਂ ਨਿਪਟਾਰੇ ਦੀ ਕੋਸ਼ਿਸ਼ ਜਾਰੀ

logo-2-1-300x105-3-300x105ਬਰੈਂਪਟਨ : ਸਿਟੀ ਆਫ ਬਰੈਂਪਟਨ ਨੇ ਪੁਸ਼ਟੀ ਕੀਤੀ ਹੈ ਕਿ ਅਮੈਲਗਮੇਟਿਡ ਟ੍ਰਾਂਜ਼ਿਟ ਯੂਨੀਅਨ (ਏਟੀਯੂ) ਲੋਕਲ 1573 ਜੋ ਕਿ ਸਿਟੀ ਦੇ ਲਗਭਗ 944 ਫੁਲ,-ਟਾਈਮ ਵਰਕਰਾਂ ਦੀ ਪ੍ਰਤੀਨਿਧਤਾ ਕਰਦੀ ਹੈ, ਦੇ ਨਾਲ ਸੌਦੇਬਾਜ਼ੀ ਦਾ ਉਦੇਸ਼ ਗੱਲਬਾਤ ਰਾਹੀਂ ਨਿਪਟਾਰਾ ਕਰਨਾ ਹੈ। ਸਿਟੀ ਨੂੰ ਓਨਟਾਰੀਓ ਮਨਿਸਟਰੀ ਆਫ ਲੇਬਰ ਤੋਂ ‘ਨੋ ਬੋਰਡ’ ਨੋਟਿਸ ਮਿਲਿਆ ਹੈ ਯੂਨੀਅਨ ਮੈਂਬਰ 9 ਮਈ ਨੂੰ ਰਾਤ 12.01 ਵਜੇ ਤੋਂ ਬਾਅਦ ਕਾਨੂੰਨਨ ਹੜਤਾਲ ‘ਤੇ ਜਾ ਸਕਣਗੇ। ਹੜਤਾਲ ਹੋਣ ‘ਤੇ ਬਰੈਂਪਟਨ ਟ੍ਰਾਂਜ਼ਿਟ ਅਤੇ ਜ਼ੋਮ ਬੱਸਾਂ ਨਹੀਂ ਚੱਲਣਗੀਆਂ, ਸਾਰੀਆਂ ਟ੍ਰਾਂਜ਼ਿਟ ਸਹੂਲਤਾਂ ਅਤੇ ਟਰਮੀਨਲ ਬੰਦ ਰਹਿਣਗੇ। ਜਿਵੇਂ ਹੀ ਤਾਜ਼ਾ ਜਾਣਕਾਰੀ ਉਪਲਬਧ ਹੁੰਦੀ ਹੈ, ਇਹ ਸਿਟੀ ਦੀ ਵੈਬਸਾਈਟ ਅਤੇ ਟਵਿੱਟਰ ਚੈਨਲ ਰਾਹੀਂ ਜਨਤਾ ਤੱਕ ਪਹੁੰਚਾਈ ਜਾਵੇਗੀ। ਸਿਟੀ ਨੂੰ ਉਮੀਦ ਹੈ ਕਿ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਗੱਲਬਾਤ ਰਾਹੀਂ ਨਿਪਟਾਰਾ ਕਰ ਲਿਆ ਜਾਵੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …