ਭਾਰਤ ਤੋਂ ਇਲਾਵਾ ਅਮਰੀਕਾ, ਇੰਗਲੈਂਡ ਤੇ ਆਸਟਰੇਲੀਆ ਤੋਂ ਵੀ ਆ ਰਹੇ ਹਨ ਵਿਦਵਾਨ
ਬਰੈਂਪਟਨ/ਡਾ. ਝੰਡ
ਬਰੈਂਪਟਨ ਵਿਚ 22 ਅਤੇ 23 ਜੂਨ ਨੂੰ ਆਯੋਜਿਤ ਕੀਤੀ ਜਾ ਰਹੀ ‘ਵਿਸ਼ਵ ਪੰਜਾਬੀ ਕਾਨਫ਼ਰੰਸ’ ਦੀਆਂ ਤਿਆਰੀਆਂ ਪ੍ਰਬੰਧਕਾਂ ਅਨੁਸਾਰ ਮੁਕੰਮਲ ਹੋ ਚੁੱਕੀਆਂ ਹਨ। ਇਸ ਸਬੰਧੀ ਬਣਾਈਆਂ ਗਈਆਂ ਵੱਖ-ਵੱਖ ਕਮੇਟੀਆਂ ਆਪੋ-ਆਪਣੀਆਂ ਡਿਊਟੀਆਂ ਪੂਰੀ ਜ਼ਿੰਮੇਵਾਰੀ ਨਾਲ ਸੰਭਾਲ ਰਹੀਆਂ ਹਨ।
ਇਸ ਕਾਨਫ਼ਰੰਸ ਵਿਚ ਭਾਰਤ ਤੋਂ ਇਲਾਵਾ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਵੀ ਵਿਦਵਾਨ ਸ਼ਿਰਕਤ ਕਰ ਰਹੇ ਹਨ ਜੋ ਆਪਣੇ ਖੋਜ-ਪੇਪਰਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ, ਰਚਨਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਬੰਧੀ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕਰਨਗੇ। ਇਸ ਦੇ ਨਾਲ ਹੀ ਗਰੇਟਰ ਟੋਰਾਂਟੋ ਏਰੀਏ ਅਤੇ ਵੈਨਕੂਵਰ ਦੇ ਲੇਖਕਾਂ ਅਤੇ ਉੱਘੀਆਂ ਪੰਜਾਬੀ ਸ਼ਖ਼ਸੀਅਤਾਂ ਤੇ ਸੰਸਥਾਵਾਂ ਵੱਲੋਂ ਵੀ ਕਾਨਫ਼ਰੰਸ ਲਈ ਭਰਵਾਂ ਹੁੰਗਾਰਾ ਪ੍ਰਾਪਤ ਹੋ ਰਿਹਾ ਹੈ। ਇੱਥੇ ਇਹ ਵੀ ਖਿਆਲ ਰੱਖਿਆ ਗਿਆ ਹੈ ਕਿ ਕੈਨੇਡਾ ਅਤੇ ਖ਼ਾਸ ਕਰਕੇ ਟੋਰਾਂਟੋ ਦੇ ਇਲਾਕੇ ਵਿਚ ਵੱਸਣ ਵਾਲੇ ਲੇਖਕਾਂ ਤੇ ਵਿਦਵਾਨਾਂ ਦੀ ਇਸ ਵਿਚ ਭਰਵੀਂ ਸ਼ਮੂਲੀਅਤ ਹੋਵੇ। ਇਸ ਲਈ ਉਨ੍ਹਾਂ ਵਿਚੋਂ ਕਈਆਂ ਕੋਲੋਂ ਉਚੇਚੇ ਤੌਰ ઑਤੇ ਪੇਪਰ ਲਿਖਵਾਏ ਗਏ ਹਨ ਜੋ ਉਨ੍ਹਾਂ ਦੁਆਰਾ ਇਸ ਕਾਨਫ਼ਰੰਸ ਵਿਚ ਪੇਸ਼ ਕੀਤੇ ਜਾਣਗੇ।
ਇਸ ਦੌਰਾਨ ਕਾਨਫ਼ਰੰਸ ਦੇ ਸਰਪ੍ਰਸਤ ਡਾ ਸੋਲੋਮਨ ਨਾਜ਼ ਅਤੇ ਵਾਈਸ ਪ੍ਰਧਾਨ ਸ਼੍ਰੀਮਤੀ ਸੁਰਜੀਤ ਕੌਰ ਨੇ ਦੱਸਿਆ ਕਿ ਬਹੁਤ ਸਾਰੇ ਵਿਦਵਾਨਾਂ ਦੇ ਖੋਜ-ਪੱਤਰ ਉਨ੍ਹਾਂ ਨੂੰ ਪ੍ਰਾਪਤ ਹੋ ਚੁੱਕੇ ਹਨ। ਇਨ੍ਹਾਂ ਪੇਪਰਾਂ ਨੂੰ ਸੰਪਾਦਿਤ ਕਰਕੇ ਖ਼ੂਬਸੂਰਤ ਪੁਸਤਕ-ਰੂਪ ਵਿਚ ਛਾਪਿਆ ਜਾਏਗਾ ਜੋ ਕਿ ਗੁਰੂ ਨਾਨਕ ਦੇਵ ਜੀ ਦੇ 550਼ਵੇਂ ਪ੍ਰਕਾਸ਼ ਦਿਹਾੜੇ ઑਤੇ ਲੋਕ-ਅਰਪਿਤ ਕੀਤੀ ਜਾਏਗੀ। ਕਾਨਫ਼ਰੰਸ ਦੇ ਚੇਅਰਪਰਸਨ ਗਿਆਨ ਸਿੰਘ ਕੰਗ ਨੇ ਕਿਹਾ ਕਿ ਕਾਨਫ਼ਰੰਸ ਵਿਚ ਬੀਰ ਦਵਿੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ, ਉੱਘੇ ਅਰਥ-ਸ਼ਾਸਤਰੀ ਤੇ ਚਿੰਤਕ ਪ੍ਰੋ ਸੁੱਚਾ ਸਿੰਘ ਗਿੱਲ, ਡਾ. ਭੀਮ ਇੰਦਰ ਸਿੰਘ, ਡਾ. ਮੋਹਨ ਤਿਆਗੀ, ਡਾ. ਮੁਹੰਮਦ ਇੰਦਰੀਸ ਮੁਖੀ ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ.ਸੁਖਜਿੰਦਰ ਸਿੰਘ ਗਿੱਲ, ਕੁਰੂਕਸ਼ੇਤਰਾ ਯੁਨੀਵਰਸਿਟੀ ਦੇ ਸਾਬਕਾ ਡੀਨ ਡਾ.ਨਰਵਿੰਦਰ ਸਿੰਘ ਕੌਸ਼ਲ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਮੋਦੀ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਖੁਸ਼ਵਿੰਦਰ ਕੁਮਾਰ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਦੇ ਡਾ.ਕੰਵਰ ਜਸਮਿੰਦਰਪਾਲ ਸਿੰਘ, ਪ੍ਰੋ. ਵਰਦੇਵ ਸਿੰਘ ਤੇ ਪ੍ਰੋ ਰੁਪਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਵਿਦਵਾਨ ਸ਼ਿਰਕਤ ਕਰ ਰਹੇ ਹਨ।
ਅਮਰੀਕਾ ਤੋਂ ਡਾ.ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਸ਼ਾਂਤ, ਦਲਵੀਰ ਸਿੰਘ ਨਿੱਜਰ ਤੇ ਮਨਜੀਤ ਕੌਰ ਗਿੱਲ ਅਤੇ ਆਸਟ੍ਰੇਲੀਆ ਤੋਂ ਪ੍ਰਭਜੋਤ ਸਿੰਘ ਸੰਧੂ, ਬਲਦੇਵ ਸਿੰਘ ਨਿੱਝਰ, ਜਗਤਾਰ ਸਿੰਘ, ਪਰਮਜੀਤ ਸਿੰਘ ਬੇਨੀਪਾਲ, ਪ੍ਰੀਤਮ ਸਿੰਘ ਬੇਨੀਪਾਲ ਤੇ ਮੱਖਣ ਸਿੰਘ ਹੇਅਰ ਤਸ਼ਰੀਫ਼ ਲਿਆ ਰਹੇ ਹਨ। ਏਸੇ ਤਰ੍ਹਾਂ ਉਨ੍ਹਾਂ ਇੰਗਲੈਡ ਤੋਂ ਵੀ ਕਈ ਵਿਦਵਾਨਾਂ ਨੇ ਇੱਥੇ ਕਾਨਫ਼ਰੰਸ ਵਿਚ ਸ਼ਾਮਲ ਹੋਣ ਬਾਰੇ ਦੱਸਿਆ। ਕਾਨਫ਼ਰੰਸ ਦੇ ਪ੍ਰਧਾਨ ਕਮਲਜੀਤ ਲਾਲੀ ਕਿੰਗ ਨੇ ਦੱਸਿਆ ਕਿ ਕਾਨਫ਼ਰੰਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਵੱਖ-ਵੱਖ-ਦੇਸ਼ਾਂ ਤੋਂ ਆਉਣ ਵਾਲੇ ਵਿਦਵਾਨਾਂ ਦੀ ਹੀ ਉਡੀਕ ਹੈ ਜੋ ਇਸ ਹਫ਼ਤੇ ਅਤੇ ਅਗਲੇ ਹਫ਼ਤੇ ਦੌਰਾਨ ਇੱਥੇ ਪਹੁੰਚ ਰਹੇ ਹਨ।
ਇਹ ਦੱਸਣਯੋਗ ਹੈ ਕਿ ਇਹ ਦੋ-ਦਿਨਾਂ ਵਿਸ਼ਵ ਕਾਨਫ਼ਰੰਸ 22 ਅਤੇ 23 ਜੂਨ 2019 ਨੂੰ Saprenza Banquet Hall, 510 Deerhurst Dr., Brampton ਵਿਚ ਹੋ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਚੇਅਰਮੈਨ ਗਿਆਨ ਸਿੰਘ ਕੰਗ (416-427-9068), ਪ੍ਰਧਾਨ ਕਮਲਜੀਤ ਸਿੰਘ ਲਾਲੀ ਕਿੰਗ (416-816-6663), ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ (647-533-8297) ਅਤੇ ਮੀਡੀਆ-ਕੋਆਰਡੀਨੇਟਰ ਚਮਕੌਰ ਸਿੰਘ ਮਾਛੀਕੇ (416-880-8538) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …