ਓਟਵਾ : ਨਾਫਟਾ ਦੇ ਨਵੀਨੀਕਰਣ ਦੇ ਸਬੰਧ ਵਿੱਚ ਟਰੂਡੋ ਸਰਕਾਰ ਨੇ ਟੋਰੀਜ਼ ਦੀ ਸਾਬਕਾ ਅੰਤਰਿਮ ਆਗੂ ਰੋਨਾ ਐਂਬਰੋਜ਼ ਨੂੰ ਬੇਨਤੀ ਕੀਤੀ ਹੈ ਕਿ ਤਿੰਨ ਮੁਲਕਾਂ ਵਿੱਚ ਹੋਣ ਜਾ ਰਹੀ ਇਸ ਵਪਾਰਕ ਡੀਲ ਵਿੱਚ ਉਨ੍ਹਾਂ ਨੂੰ ਸਹੀ ਸਲਾਹ ਦੇਵੇ।ਨਾਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਲਈ ਤਿਆਰ ਕੀਤੀ ਗਈ ਨਵੀਂ ਐਡਵਾਈਜ਼ਰੀ ਕੌਂਸਲ ਦੇ 13 ਮੈਂਬਰਾਂ ਵਿੱਚ ਐਂਬਰੋਜ਼ ਵੀ ਸ਼ਾਮਲ ਹੈ। ਇਸ ਐਡਵਾਈਜ਼ਰੀ ਕੌਂਸਲ ਦਾ ਐਲਾਨ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਕੀਤਾ ਗਿਆ। ਹੋਰਨਾਂ ਮੈਂਬਰਾਂ ਵਿੱਚ ਜੇਮਜ਼ ਮੂਰ, ਜੋ ਕਿ ਸਾਬਕਾ ਕੰਜ਼ਰਵੇਟਿਵ ਸਰਕਾਰ ਵਿੱਚ ਮੰਤਰੀ ਸਨ, ਸੀਨੀਅਰ ਐਨਡੀਪੀ ਕੂਟਨੀਤੀਕਾਰ, ਐਨਡੀਪੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਰਹਿ ਚੁੱਕੇ ਤੇ ਅਲਬਰਟਾ ਦੀ ਐਨਡੀਪੀ ਪ੍ਰੀਮੀਅਰ ਰੇਚਲ ਨੌਟਲੀ ਦੇ ਸਾਬਕਾ ਚੀਫ ਆਫ ਸਟਾਫ ਬ੍ਰਾਇਨ ਟੌਪ ਵੀ ਸ਼ਾਮਲ ਹਨ।ਇਹ ਕੌਂਸਲ ਇਸ ਲਈ ਕਾਇਮ ਕੀਤੀ ਗਈ ਹੈ ਤਾਂ ਕਿ ਇਹ ਦਰਸਾਇਆ ਜਾ ਸਕੇ ਕਿ ਸਰਕਾਰ ਨਾਫਟਾ ਸਬੰਧੀ ਗੱਲਬਾਤ, ਜੋ ਕਿ 16 ਅਗਸਤ ਨੂੰ ਸ਼ੁਰੂ ਹੋਣ ਜਾ ਰਹੀ ਹੈ, ਲਈ ਸਾਂਝੀ, ਗੈਰ ਪੱਖਪਾਤੀ ਤੇ ਟੀਮ ਕੈਨੇਡਾ ਪਹੁੰਚ ਅਪਨਾਉਣ ਜਾ ਰਹੀ ਹੈ। ਇਸ ਕੌਂਸਲ ਵਿੱਚ ਕਈ ਹੋਰਨਾਂ ਗਰੁੱਪਾਂ ਦੇ ਨੁਮਾਇੰਦੇ ਜਿਵੇਂ ਕਿ ਕੈਨੇਡੀਅਨ ਲੇਬਰ ਕਾਂਗਰਸ ਦੇ ਪ੍ਰੈਜ਼ੀਡੈਂਟ ਹਸਨ ਯੂਸਫ, ਆਟੋਮੋਟਿਵ ਪਾਰਟਸ ਤਿਆਰ ਕਰਨ ਵਾਲੀ ਲਿਨਾਮਾਰ ਕਾਰਪੋਰੇਸ਼ਨ ਦੇ ਸੀਈਓ ਲਿੰਡਾ ਹੈਸਨਫਰੈਟਜ਼, ਕਿਊਬਿਕ ਦੀ ਖੇਤੀ ਉਤਪਾਦਕਾਂ ਦੀ ਯੂਨੀਅਨ ਦੇ ਪ੍ਰੈਜ਼ੀਡੈਂਟ ਮਾਰਸ਼ਲ ਗਰੋਲੀਊ ਵੀ ਸ਼ਾਮਲ ਹਨ। ਫਰੀਲੈਂਡ ਨੇ ਕੈਨੇਡਾ ਦੇ ਟਰੇਡ ਮਾਹਿਰ ਕਰਸਟਿਨ ਹਿੱਲਮੈਨ ਨੂੰ ਅਮਰੀਕਾ ਦਾ ਡਿਪਟੀ ਅੰਬੈਸਡਰ ਨਿਯੁਕਤ ਕੀਤੇ ਜਾਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਐਟਲਾਂਟਾ, ਸੀਆਟਲ ਤੇ ਸੈਨ ਫਰੈਂਸਿਸਕੋ ਲਈ ਵੀ ਕੈਨੇਡਾ ਆਪਣੇ ਤਿੰਨ ਕੌਂਸਲ ਜਨਰਲ ਭੇਜੇਗਾ। ਫਰੀਲੈਂਡ ਨੇ ਇੱਕ ਲਿਖਤੀ ਬਿਆਨ ਵਿੱਚ ਆਖਿਆ ਕਿ ਅਮਰੀਕਾ ਵਿੱਚ ਸਾਡੇ ਕੌਂਸਲਰ ਦੀ ਮੌਜੂਦਗੀ ਵਿੱਚ ਤੇ ਨਾਫਟਾ ਸਬੰਧੀ ਕੌਂਸਲ ਤਿਆਰ ਕਰਕੇ ਅਸੀਂ ਕੈਨੇਡਾ ਦੇ ਹਿਤਾਂ ਤੇ ਕਦਰਾਂ ਕੀਮਤਾਂ ਨੂੰ ਹੱਲਾਸ਼ੇਰੀ ਦੇਵਾਂਗੇ। ਕੌਂਸਲ ਦੇ ਬਾਕੀ ਮੈਂਬਰਾਂ ਵਿੱਚ ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੇ ਨੈਸ਼ਨਲ ਚੀਫ ਪੈਰੀ ਬੈਲੇਗਾਰਡੇ, ਹੋਮ ਡੀਪੂ ਦੇ ਸਾਬਕਾ ਪ੍ਰੈਜ਼ੀਡੈਂਟ ਐਨੇਟੇ ਵਰਸੂਰਨ, ਸਿਨੇਪਲੈਕਸ ਐਂਟਰਟੇਨਮੈਂਟ ਤੇ ਅਲਾਇੰਸ ਐਟਲਾਂਟਿਸ ਦੇ ਸਾਬਕਾ ਚੇਅਰ ਫਿਲਿਸ ਯੈਫੇ ਵੀ ਸ਼ਾਮਲ ਹਨ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਿਟੀ ਹਾਲ ‘ਚ ਬੁਲਾ ਕੇ ਕੀਤਾ ਗਿਆ ਸਨਮਾਨਿਤ
ਜੀਟੀਐੱਮ ਨੇ ਹਰਜੀਤ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਬਰੈਂਪਟਨ/ਡਾ. ਝੰਡ : ਅਮਰੀਕਾ ਦੇ ਮਸ਼ਹੂਰ …