Breaking News
Home / ਕੈਨੇਡਾ / ਜਸਦੇਵ ਸਿੰਘ ਲਲਤੋਂ ਤੇ ਹਰਵਿੰਦਰ ਧਾਮੀ ਦੇ ਟੋਰਾਂਟੋ ਪਹੁੰਚਣ ‘ਤੇ ਕੀਤਾ ਸਵਾਗਤ

ਜਸਦੇਵ ਸਿੰਘ ਲਲਤੋਂ ਤੇ ਹਰਵਿੰਦਰ ਧਾਮੀ ਦੇ ਟੋਰਾਂਟੋ ਪਹੁੰਚਣ ‘ਤੇ ਕੀਤਾ ਸਵਾਗਤ

ਟੋਰਾਂਟੋ : ਪਿਛਲੇ ਦਿਨੀਂ ਜਸਦੇਵ ਸਿੰਘ ਲਲਤੋਂ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਮਿਲਣ ਲਈ ਪੰਜਾਬ ਤੋਂ ਬਰੈਂਪਟਨ ਪਹੁੰਚੇ। ਉਹ ਪਿਛਲੇ ਲੰਮੇ ਸਮੇਂ ਤੋਂ ਅਧਿਆਪਕ ਤੇ ਹੋਰ ਜਮਹੂਰੀ ਜਥੇਬੰਦੀਆਂ ਵਿੱਚ ਸੰਘਰਸ਼ਸ਼ੀਲ ਰਹੇ ਹਨ ਤੇ ਅਧਿਆਪਕ ਦੇ ਕਿੱਤੇ ਤੋ ਮੁਕਤ ਹੋ ਕੇ ਕਾਮਾਗਾਟਾਮਾਰੂ ਤੇ ਗਦਰੀ ઠਯੋਧਿਆਂ ਦੀ ਯਾਦ ਵਿੱਚ ਜਥੇਬੰਦੀ ਦੀ ਸਥਾਪਨਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਆਪ ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੀ ਯਾਦ ਵਿੱਚ ਹਰ ਸਾਲ ਪਿੰਡ ਵਿੱਚ ਵੱਡੇ ਪੱਧਰ ‘ਤੇ ਸਮਾਗਮ ਰਚਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹਨ । ਇਸੇ ਤਰ੍ਹਾਂ ਹਰਵਿੰਦਰ ਧਾਮੀ ਜੋ ਸੀਨੀਅਰ ਸੈਕੰਡਰੀ ਸਕੂਲ ਸਹੋਲੀ ਵਿੱਚ ਪ੍ਰਿੰਸੀਪਲ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ, ਆਪਣੇ ਬੇਟੇ ਨੂੰ ਮਿਲਣ ਲਈ ਬਰੈਂਪਟਨ ਪਹੁੰਚੇ।ਇਨ੍ਹਾਂ ਦੋਵਾਂ ਸਖਸ਼ੀਅਤਾਂ ਨੂੰ ਮਹਿੰਦਰ ਸਿੰਘ ਮੋਹੀ ਦੇ ਘਰ ਪੁਰਾਣੇ ਮਿੱਤਰਾਂ ਸਨੇਹੀਆਂ ਵਲੋਂ ਜੀ ਆਇਆਂ ਕਿਹਾ ਗਿਆ ਅਤੇ ਸਨਮਾਨਿਤ ਕੀਤਾ ਗਿਆ ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …