ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜੁਲਾਈ ਮਹੀਨੇ ਦਾ ਸਮਾਗ਼ਮ ਇਸ ਵਾਰ ਨਵੀਂ ਜਗ੍ਹਾ 21 ਕੋਵੈਂਟਰੀ ਰੋਡ, ਬਰੈਂਪਟਨ ਸਥਿਤ ਇਸ ਸਾਲ ਸ਼ੁਰੂ ਹੋਏ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ (ਐੱਫ਼.ਬੀ.ਆਈ.) ਸਕੂਲ ਵਿਚ 17 ਜੁਲਾਈ ਨੂੰ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗਾ। ਇਹ ਸਕੂਲ ਏਅਰਪੋਰਟ ਰੋਡ ਅਤੇ ਕੁਈਨਜ਼ ਰੋਡ ਦੇ ਮੇਨ ਇੰਟਰਸੈੱਕਸ਼ਨ ਦੇ ਨੇੜੇ ਕੋਵੈਂਟਰੀ ਰੋਡ (‘ਵਾਲਮਾਲਟ’ ਦੀ ਵਿਸ਼ਾਲ ਇਮਾਰਤ ਦੇ ਪਿਛਲੇ ਪਾਸੇ) ਉੱਪਰ ਦੂਰੋਂ ਹੀ ਦਿਖਾਈ ਦਿੰਦੀ ਤਿੰਨ-ਮੰਜ਼ਲੀ ਲਾਲ ਰੰਗ ਦੀ 21 ਨੰਬਰ ਬਿਲਡਿੰਗ ਵਿਚ ਇਸ ਸਾਲ 2018 ਵਿਚ ਹੀ ਸ਼ੁਰੂ ਕੀਤਾ ਗਿਆ ਹੈ ਅਤੇ ਸਕੂਲ ਦੇ ਪ੍ਰਬੰਧਕਾਂ ਅਤਤੇ ਪ੍ਰਿੰਸੀਪਲ ਸੰਜੀਵ ਧਵਨ ਵੱਲੋਂ ਇਕ ਵੱਡਾ ਹਾਲ ਕਮਰਾ ਸਭਾ ਦੀਆਂ ਮਾਸਿਕ-ਇਕੱਤਰਤਾਵਾਂ ਲਈ ਦਿੱਤਾ ਗਿਆ ਹੈ। ਇਸ ਮਹੀਨਾਵਾਰ ਸਮਾਗ਼ਮ ਵਿਚ ਕਰਨ ਅਜਾਇਬ ਸਿੰਘ ਸੰਘਾ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਤਰਕ-ਅਤਰਕ’ ਲੋਕ-ਅਰਪਨ ਕੀਤੀ ਜਾਏਗੀ ਅਤੇ ਇਸ ਉੱਪਰ ਜਸਬੀਰ ਕਾਲਰਵੀ ਅਤੇ ਕੁਲਜੀਤ ਮਾਨ ਆਪਣੇ ਵਿਚਾਰ ਪੇਪਰਾਂ ਰਾਹੀਂ ਪੇਸ਼ ਕਰਨਗੇ। ਇਸ ਤੋਂ ਇਲਾਵਾ ਪੰਜਾਬ ਤੋਂ ਬੀਤੇ ਦਿਨੀਂ ਇੱਥੇ ਟੋਰਾਂਟੋ ਪਹੁੰਚੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਦੀ ਪ੍ਰਿੰਸੀਪਲ (ਡਾ.) ਬਰਿੰਦਰ ਕੌਰ ਜੋ ਜਲੰਧਰ ਦੂਰ-ਦਰਸ਼ਨ ਤੋਂ ਪੰਜਾਬੀ ਖ਼ਬਰਾਂ ਦਾ ਬੁਲਿਟਨ ਪ੍ਰਸਾਰਿਤ ਕਰਦੇ ਰਹੇ ਹਨ, ਦੀ ਪੁਸਤਕ ‘ਪੰਜਾਬੀ ਲੋਕ-ਨਾਟਕ’ ਵੀ ਰੀਲੀਜ਼ ਕੀਤੀ ਜਾਏਗੀ ਜਿਸ ਦੇ ਬਾਰੇ ਸੰਖੇਪ ਜਾਣਕਾਰੀ ਪ੍ਰੋ. ਜਗੀਰ ਸਿੰਘ ਕਾਹਲੋਂ ਦੇਣਗੇ। ਉਪਰੰਤ, ਕਵੀ-ਦਰਬਾਰ ਹੋਵੇਗਾ ਜਿਸ ਵਿਚ ਕਵੀ-ਜਨ ਅਤੇ ਗਾਇਕ ਆਪਣੀਆਂ ਕਵਿਤਾਵਾਂ ਤੇ ਗੀਤ ਪੇਸ਼ ਕਰਨਗੇ। ਸਮੂਹ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਸਮਾਗ਼ਮ ਵਿਚ ਸਮੇਂ-ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਸਮਾਗ਼ਮ ਦੀ ਨਵੀਂ ਥਾਂ ਜਾਂ ਇਸ ਸਮਾਗ਼ਮ ਸਬੰਧੀ ਹੋਰ ਜਾਣਕਾਰੀ ਲਈ 647-567-9128, 905-497-1216 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …