Breaking News
Home / ਕੈਨੇਡਾ / ਰੈੱਡ ਵਿੱਲੋ ਸੀਨੀਅਰਜ਼ ਕਲੱਬ ਵੱਲੋਂ ਭਾਰਤ ਜਾਣ ਵਾਲੇ ਆਪਣੇ ਸਾਥੀਆਂ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ

ਰੈੱਡ ਵਿੱਲੋ ਸੀਨੀਅਰਜ਼ ਕਲੱਬ ਵੱਲੋਂ ਭਾਰਤ ਜਾਣ ਵਾਲੇ ਆਪਣੇ ਸਾਥੀਆਂ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ

ਬਰੈਂਪਟਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ 10 ਅਕਤੂਬਰ ਨੂੰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਕੈਲਡਨ ਪਾਰਕ ਵਿਚ ਆਪਣੇ ਵਤਨ ਭਾਰਤ ਨੂੰ ਜਾਣ ਵਾਲੇ ਸਾਥੀਆਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਬਾਅਦ ਦੁਪਹਿਰ ਦੋ ਵਜੇ ਇਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਰੀਜ਼ਨਲ ਕੌਂਸਲਰ ਪੈਟ ਫੋਰਟਿਨੀ ਨੇ ਵੀ ਕਲੱਬ ਦੇ ਮੈਂਬਰਾਂ ਨਾਲ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਵੱਲੋਂ ਬਰੈਂਪਟਨ ਵਿਚ ਸੀਨੀਅਰਜ਼ ਅਤੇ ਹੋਰ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਰੌਸ਼ਨੀ ਪਾਈ ਗਈ। ਇਨ੍ਹਾਂ ਸੇਵਾਵਾਂ ਵਿਚ ਉਨ੍ਹਾਂ ਵੱਲੋਂ ਸੀਨੀਅਰਜ਼ ਲਈ ਬਰੈਂਪਟਨ ਵਿਚ ਫਰੀ ਬੱਸ ਸੇਵਾ ਸ਼ੁਰੂ ਕਰਨ ਬਾਰੇ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਇਸ ਮੌਕੇ ਜੰਗੀਰ ਸਿੰਘ ਸੈਂਹਬੀ, ਪ੍ਰੋ. ਬਲਵੰਤ ਸਿੰਘ ਅਤੇ ਪਰਮਜੀਤ ਸਿੰਘ ਵੜਿੰਗ ਵੱਲੋਂ ਭਾਰਤ ਜਾ ਰਹੇ ਸਾਥੀਆਂ ਨੂੰ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ। ਅਵਤਾਰ ਸਿੰਘ ਬੈਂਸ ਵੱਲੋਂ ਇਕ ਕਵਿਤਾ ਪੇਸ਼ ਕੀਤੀ ਗਈ। ਨਿਰਮਲਾ ਪ੍ਰਾਸ਼ਰ ਨੇ ਭਜਨ ਦਾ ਗਾਇਨ ਕੀਤਾ ਅਤੇ ਸ਼ਰਨਜੀਤ ਕੌਰ ਨੇ ਇਕ ਖ਼ੂਬਸੂਰਤ ਗੀਤ ਗਾ ਕੇ ਮਾਹੌਲ ਕਾਫ਼ੀ ਰੌਚਕ ਬਣਾ ਦਿੱਤਾ। ਅਖ਼ੀਰ ਵਿਚ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਨੇ ਮੁੱਖ-ਮਹਿਮਾਨ ਪੈਟ ਫੋਰਟਿਨੀ ਅਤੇ ਸਮੂਹ ਮੈਂਬਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਾਰਿਆਂ ਨੇ ਮਿਲ ਕੇ ਚਾਹ-ਪਾਣੀ ਅਤੇ ਸਨੈਕਸ ਦਾ ਅਨੰਦ ਮਾਣਿਆਂ ਅਤੇ ਭਾਰਤ ਨੂੰ ਜਾਣ ਵਾਲੇ ਸਾਥੀਆਂ ਨੂੰ ਹਵਾਈ ਸਫ਼ਰ ਤੇ ਉਨ੍ਹਾਂ ਦੀ ਉੱਥੇ ਠਾਹਰ ਲਈ ਸ਼ੁਭ-ਕਾਮਨਾਵਾਂ ਦਿੱਤੀਆਂ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …