3.2 C
Toronto
Wednesday, December 17, 2025
spot_img
HomeUncategorizedਸਕਾਰਬਰੋ ਵਿੱਚ ਹੋਈ ਮੌਤ ਦੀ ਜਾਂਚ ਕਰ ਰਹੀ ਹੈ ਹੋਮੀਸਾਈਡ ਯੂਨਿਟ

ਸਕਾਰਬਰੋ ਵਿੱਚ ਹੋਈ ਮੌਤ ਦੀ ਜਾਂਚ ਕਰ ਰਹੀ ਹੈ ਹੋਮੀਸਾਈਡ ਯੂਨਿਟ

ਟੋਰਾਂਟੋ/ਬਿਊਰੋ ਨਿਊਜ਼ : ਵੀਰਵਾਰ ਸਵੇਰੇ ਸਕਾਰਬਰੋ ਦੇ ਇੱਕ ਘਰ ਵਿੱਚੋਂ ਮਿਲੀ ਟਰੱਬਲ ਕਾਲ ਤੋਂ ਬਾਅਦ ਮਾਰੇ ਗਏ ਵਿਅਕਤੀ ਦੇ ਮਾਮਲੇ ਦੀ ਜਾਂਚ ਹੋਮੀਸਾਈਡ ਡਿਟੈਕਟਿਵ ਵੱਲੋਂ ਕੀਤੀ ਜਾ ਰਹੀ ਹੈ। ਸਵੇਰੇ ਟੋਰਾਂਟੋ ਪੁਲਿਸ ਨੂੰ ਵਾਸਬੌਰਨ ਵੇਅ ਤੇ ਟੈਪਸਕੌਟ ਰੋਡ ਏਰੀਆ ਤੋਂ ਇੱਕ ਵਿਅਕਤੀ ਵੱਲੋਂ ਕਾਲ ਕੀਤੀ ਗਈ। ਉਹ ਵਿਅਕਤੀ ਕਾਫੀ ਪ੍ਰੇਸ਼ਾਨ ਸੀ। ਉਸ ਦੀ ਕਾਰ ਟਾਊਨ ਹਾਊਸ ਦੀ ਕੰਧ ਨਾਲ ਜਾ ਟਕਰਾਈ ਸੀ। ਪੁਲਿਸ ਨੇ ਦੱਸਿਆ ਕਿ ਇੱਕ ਡਰਾਈਵਰ, ਇੱਕ ਹੋਰ ਵਿਅਕਤੀ ਜ਼ਖਮੀ ਹਾਲਤ ਤੇ ਬਿਨਾਂ ਸਾਹ ਸਤ ਦੇ ਪਏ ਮਿਲੇ।
ਪੁਲਿਸ ਅਨੁਸਾਰ ਪੈਰਾਮੈਡਿਕਸ ਤੁਰੰਤ ਡਰਾਈਵਰ ਨੂੰ ਨਾਜੁਕ ਹਾਲਤ ਵਿੱਚ ਹਸਪਤਾਲ ਲੈ ਗਏ ਤੇ ਉੱਥੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਡਰਾਈਵਰ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਉੱਤੇ ਗੋਲੀ ਚੱਲਣ ਦੇ ਸਬੂਤ ਵੀ ਮਿਲੇ ਹਨ। ਮਾਮਲੇ ਦੀ ਜਾਂਚ ਹੋਮੀਸਾਈਡ ਯੁਨਿਟ ਵੱਲੋਂਆਪਣੇ ਹੱਥ ਲੈ ਲਈ ਗਈ ਹੈ। ਕਿਸੇ ਮਸਕੂਕ ਦੀ ਜਾਣਕਾਰੀ ਵੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ।

 

RELATED ARTICLES

POPULAR POSTS