ਨਵੀਂ ਦਿੱਲੀ/ਬਿਊਰੋ ਨਿਊਜ਼
ਵਾਈਸ ਐਡਮਿਰਲ ਕਰਮਵੀਰ ਸਿੰਘ ਨੇ ਭਾਰਤ ਦੀ ਸਮੁੰਦਰੀ ਫੌਜ ਦੇ ਨਵੇਂ ਮੁਖੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਐਡਮਿਰਲ ਸੁਨੀਲ ਲਾਂਬਾ ਦੀ ਜਗ੍ਹਾ ਲਈ ਹੈ, ਜੋ ਕਿ ਅੱਜ ਸੇਵਾ ਮੁਕਤ ਹੋਏ ਹਨ।ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਕਰਮਬੀਰ ਨੇ ਕਿਹਾ ਕਿ ਇੰਡੀਅਨ ਨੇਵੀ ਹਰ ਰੋਜ਼ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਮੁੰਦਰੀ ਫੌਜਨੂੰ ਸ਼ਕਤੀਸ਼ਾਲੀ ਬਣਾਉਣਾ ਉਨ੍ਹਾਂ ਦਾ ਸਭ ਤੋ ਮੁੱਖ ਮਕਸਦ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਡਮਿਰਲ ਕਰਮਬੀਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਮੂਹ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਧਿਆਨ ਰਹੇ ਕਿ ਸੇਵਾਮੁਕਤ ਹੋਏ ਐਡਮਿਰਲ ਸੁਨੀਲ ਲਾਂਬਾ ਤਿੰਨੋਂ ਫੌਜ ਮੁਖੀਆਂ ਦੀ ਕਮੇਟੀ ਦੇ ਚੇਅਰਮੈਨ ਵੀ ਸਨ ਅਤੇ ਹੁਣ ਇਹ ਅਹੁਦਾ ਹਵਾਈ ਫੌਜ ਦੇ ਮੁਖੀ ਬੀ.ਐਸ. ਧਨੋਆ ਹੋਰਾਂ ਨੂੰ ਦਿੱਤਾ ਗਿਆ ਹੈ।
Home / Uncategorized / ਵਾਈਸ ਐਡਮਿਰਲ ਕਰਮਵੀਰ ਸਿੰਘ ਨੇ ਸਮੁੰਦਰੀ ਫੌਜ ਦੇ ਨਵੇਂ ਮੁਖੀ ਵਜੋਂ ਸੰਭਾਲਿਆ ਅਹੁਦਾਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੰਦਿਆਂ ਕਿਹਾ, ਸਮੂਹ ਪੰਜਾਬੀਆਂ ਲਈ ਮਾਣ ਵਾਲੀ ਗੱਲ
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …