ਬੀਤਿਆ ਵਰ੍ਹਾ 2020 ਸੰਘਰਸ਼ਾਂ ਵਾਲਾ ਵਰ੍ਹਾ ਰਿਹਾ। ਇਕ ਪਾਸੇ ਦੁਨੀਆ ਭਰ ਵਿਚ ਕਰੋਨਾ ਨੂੰ ਲੈ ਕੇ ਹਾਹਾਕਾਰ ਮਚੀ ਰਹੀ, ਜਿਸ ਨੇ ਵਿਸ਼ਵ ਦੀ ਤਾਕਤ ਅਮਰੀਕਾ ਤੇ ਨੰਬਰ ਵੰਨ ਤਾਕਤ ਬਣਨ ਦੇ ਚਾਹਵਾਨ ਚੀਨ ਤੱਕ ਨੂੰ ਵੀ ਹਿਲਾ ਦਿੱਤਾ। ਇਸ ਕਰੋਨਾ ਨੇ ਭਾਰਤ ਨੂੰ ਵੀ ਝਟਕਾ ਦਿੱਤਾ ਤੇ ਕੈਨੇਡਾ ਵਰਗੇ ਦਰਜਨਾਂ ਮੁਲਕਾਂ ਨੂੰ ਵੀ ਫਿਕਰ ਵਿਚ ਪਾਇਆ। ਕਰੋਨਾ ਨਾਲ ਸੰਘਰਸ਼ ਚੱਲ ਹੀ ਰਿਹਾ ਸੀ ਕਿ ਇਸ ਦੀ ਆੜ ਵਿਚ ਭਾਰਤ ਸਰਕਾਰ ਖੇਤੀ ਸੁਧਾਰ ਦੇ ਨਾਂ ‘ਤੇ ਕਾਲੇ ਕਾਨੂੰਨ ਲੈ ਆਈ। ਬਸ ਫਿਰ ਕੀ ਸੀ ਸੰਘਰਸ਼ ਦਾ ਦੌਰ ਸ਼ੁਰੂ ਹੋਇਆ ਤੇ ਪੰਜਾਬ ‘ਚੋਂ ਉਠੀ ਕਿਸਾਨ ਅੰਦੋਲਨ ਦੀ ਲਹਿਰ ਦੁਨੀਆ ਭਰ ਵਿਚ ਫੈਲ ਗਈ। 2020 ਵਿਚ ਦਿੱਲੀ ਦੇ ਮੂੰਹ ‘ਤੇ ਬੈਠੇ ਸੰਘਰਸ਼ ਨੂੰ ਅਗਲਾ ਸਾਲ ਚੜ੍ਹ ਗਿਆ 2021, ਚਲੋ ਆਸ ਕਰਦੇ ਹਾਂ ਕਿ ਨਵਾਂ ਵਰ੍ਹਾ ਜਿੱਤ ਵਾਲਾ ਵਰ੍ਹਾ ਬਣ ਨਿੱਬੜੇ। ਹੁਣ ਜਿੱਤ ਕੇ ਹੀ ਮਨਾਵਾਂਗੇ ਨਵਾਂ ਸਾਲ। ਜੰਗ ਜਾਰੀ ਹੈ…
– ਰਜਿੰਦਰ ਸੈਣੀ
ਸੰਘਰਸ਼ਾਂ ਦਾ ਵਰ੍ਹਾ
RELATED ARTICLES

