-1.8 C
Toronto
Wednesday, December 3, 2025
spot_img
HomeUncategorizedਵਿਧਾਨ ਸਭਾ 'ਚ ਅੱਜ ਛੇਵੇਂ ਦਿਨ ਵੀ ਮਾਹੌਲ ਤਲਖੀ ਵਾਲਾ ਰਿਹਾ

ਵਿਧਾਨ ਸਭਾ ‘ਚ ਅੱਜ ਛੇਵੇਂ ਦਿਨ ਵੀ ਮਾਹੌਲ ਤਲਖੀ ਵਾਲਾ ਰਿਹਾ

ਆਮ ਆਦਮੀ ਪਾਰਟੀ ਨੇ ਕੀਤਾ ਵਾਕ ਆਊਟ, ਸਿੱਧੂ ਤੇ ਮਜੀਠੀਆ ‘ਚ ਹੋਈ ਨੋਕ ਝੋਕ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਛੇਵੇਂ ਦਿਨ ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਹਿੱਤਾਂ ਦੇ ਟਕਰਾਓ ਬਾਰੇ ਪ੍ਰਾਈਵੇਟ ਬਿੱਲ ਰੱਖਣਾ ਸੀ ਪਰ ਸਪੀਕਰ ਨੇ ਉਨ੍ਹਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਿਸ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਅਰੇ ਮਾਰਦੇ ਵਿਧਾਨ ਸਭਾ ਵਿੱਚੋਂ ਬਾਹਰ ਆ ਗਏ। ਅਮਨ ਅਰੋੜਾ ਦਾ ਕਹਿਣਾ ਸੀ ਕਿ ਵਿਧਾਨ ਸਭਾ ਵਿੱਚ ਹਰ ਕਿਸੇ ਵਿਧਾਇਕ ਦੀ ਗੱਲ ਸੁਣਨੀ ਚਾਹੀਦੀ ਹੈ ਪਰ ਸਪੀਕਰ ਵੱਲੋਂ ਉਨ੍ਹਾਂ ਦੇ ਬਿੱਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਜੋ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਉਸ ‘ਤੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਰੋਕ ਲਗਾ ਦਿੱਤੀ ਹੈ ਪਰ ਹੁਣ ਲੋਕਾਂ ਨੂੰ ਰੇਤਾ ਅਤੇ ਬਜਰੀ ਦੁੱਗਣੀਆਂ ਕੀਮਤਾਂ ‘ਤੇ ਮਿਲ ਰਿਹਾ ਹੈ ਜੋ ਲੋਕਾਂ ਦੀ ਅੰਨ੍ਹੀ ਲੁੱਟ ਹੈ । ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ । ਅੱਜ ਫਿਰ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਿਚਕਾਰ ਤਿੱਖੀ ਨੋਕ ਝੋਕ ਹੋਈ।

RELATED ARTICLES

POPULAR POSTS