Breaking News
Home / Uncategorized / ਦੀਪਕ ਆਨੰਦ ਵੱਲੋਂ ਵਿਦਿਆਰਥੀਆਂ ਲਈ ‘ਹੈਲਥੀ ਬਰੇਕਫਾਸਟ’ ਪ੍ਰੋਗਰਾਮ ਦੀ ਸ਼ੁਰੂਆਤ

ਦੀਪਕ ਆਨੰਦ ਵੱਲੋਂ ਵਿਦਿਆਰਥੀਆਂ ਲਈ ‘ਹੈਲਥੀ ਬਰੇਕਫਾਸਟ’ ਪ੍ਰੋਗਰਾਮ ਦੀ ਸ਼ੁਰੂਆਤ

ਮਿਸੀਸਾਗਾ : ਐੱਮਪੀਪੀ ਦੀਪਕ ਆਨੰਦ ਨੇ ਇੱਥੇ ਕਾਰਪੋਰੇਟ ਦਾਨੀਆਂ ਨਾਲ ਮਿਲ ਕੇ ‘ਹੈਲਥੀ ਬਰੇਕਫਾਸਟ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਫਿਊਲਿੰਗ ਹੈਲਥੀ ਮਾਈਂਡਜ਼ ਪਹਿਲ ਤਹਿਤ ਇਸ ਪ੍ਰੋਗਰਾਮ ਦਾ ਮਕਸਦ ਭੁੱਖੇ ਪੇਟ ਸਕੂਲ ਆਉਣ ਵਾਲੇ ਬੱਚਿਆਂ ਦੀ ਸਹਾਇਤ ਲਈ ਕਾਰਪੋਰੇਟ ਦਾਨੀਆਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਕਿ ਉਹ ਅਜਿਹੇ ਬੱਚਿਆਂ ਲਈ ਪੌਸ਼ਟਿਕ ਨਾਸ਼ਤੇ ਦਾ ਪ੍ਰਬੰਧ ਕਰ ਸਕਣ। ਦੀਪਕ ਆਨੰਦ ਨੇ ਕਿਹਾ ਕਿ ਅੰਕੜਿਆਂ ਮੁਤਾਬਿਕ ਕੈਨੇਡਾ ਵਿੱਚ ਹਰੇਕ 5 ਬੱਚਿਆਂ ਵਿੱਚੋਂ ਇੱਕ ਬੱਚਾ ਭੁੱਖੇ ਪੇਟ ਸਕੂਲ ਆਉਂਦਾ ਹੈ। ਜਦੋਂਕਿ ਮਿਸੀਸਾਗਾ-ਮਲਟਨ ਵਿੱਚ ਇਹ ਅੰਕੜੇ ਹੋਰ ਵੀ ਪੀੜਾਦਾਇਕ 5 ਵਿੱਚੋਂ 2 ਅਤੇ 3 ਵੀ ਹਨ। ਉਹ ਲੋਕਾਂ ਦੀ ਸਹਾਇਤਾ ਨਾਲ ਇਨ੍ਹਾਂ ਅੰਕੜਿਆਂ ਨੂੰ ਬਦਲਣਾ ਚਾਹੁੰਦੇ ਹਨ।
ਇਸ ਮੌਕੇ ‘ਤੇ ਇਸ ਸਬੰਧੀ ਕਾਰਪੋਰੇਟ ਦਾਨਕਰਤਾ ਐੱਮਐੱਚਆਈ ਕੈਨੈਡਾ ਏਅਰੋਸਪੇਸ ਮਾਈਕ ਮੈਕਰਥੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਟੀਡੀ ਬੈਂਕ ਦੇ ਮੈਨੇਜਰ ਵੀ ਮੌਜੂਦ ਸਨ ਜਿਹੜੇ ਦੋ ਸਕੂਲਾਂ ਨੂੰ ਸਹਾਇਤਾ ਪ੍ਰਦਾਨ ਕਰਦੇ ਹਨ। ਇਨ੍ਹਾਂ ਦੋਵੇਂ ਸਕੂਲਾਂ ਅਵਰ ਲੌਰਡ ਕੈਥੋਲਿਕ ਸੈਕੰਡਰੀ ਸਕੂਲ ਅਤੇ ਮਾਰਵਿਨ ਹਾਈਟਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਤੇ ਉਪ ਪ੍ਰਿੰਸੀਪਲ ਵੀ ਮੌਜੂਦ ਸਨ। ਮਾਰਵਿਨ ਹਾਈਟਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਬਲਨੀਤ ਸਿੰਘ ਨੇ ਕਿਹਾ ਕਿ ਉਹ ਐੱਮਪੀਪੀ ਦੀਪਕ ਆਨੰਦ ਅਤੇ ਉਨ੍ਹਾਂ ਦੀ ਟੀਮ ਦੀ ਸਹਾਇਤਾ ਨਾਲ ਬੱਚਿਆਂ ਦੇ ਦਿਨ ਦੀ ਸ਼ੁਰੂਆਤ ਨੂੰ ਬਿਹਤਰ ਬਣਾ ਰਹੇ ਹਨ। ਇਸ ਲਈ ਹੋਰ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
ਫਿਊਲਿੰਗ ਹੈਲਥੀ ਮਾਈਂਡਜ਼’ ਪਹਿਲ ਮਿਸੀਸਾਗਾ-ਮਾਲਟਨ ਵਿੱਚ ਸਕੂਲਾਂ ਅਤੇ ਕੰਪਨੀਆਂ ਵਿਚ ਅਜਿਹੇ ਪੁਲ ਦਾ ਕੰਮ ਕਰਦੀ ਹੈ ਜੋ ਕੰਪਨੀਆਂ ਨੂੰ ਸਕੂਲਾਂ, ਕਲਾਸਾਂ ਜਾਂ ਵਿਦਿਆਰਥੀਆਂ ਨੂੰ ਅਪਣਾਉਣ ਦੀ ਆਗਿਆ ਦਿੰਦਾ ਹੈ ਜਿਸ ਵਿਚ ਉਹ ਉਨ੍ਹਾਂ ਨੂੰ ਪੌਸ਼ਟਿਕ ਨਾਸ਼ਤਾ ਮੁਹੱਈਆ ਕਰਾਉਂਦੇ ਹਨ।

Check Also

ਭਗਵੰਤ ਮਾਨ ਨੇ ਸੰਜੇ ਸਿੰਘ ਦਾ ਘਰ ਪਹੁੰਚਣ ‘ਤੇ ਕੀਤਾ ਸਵਾਗਤ

ਸੰਸਦ ਮੈਂਬਰ ਨੇ ਮਾਨ ਦੀ ਧੀ ਨੂੰ ਆਸ਼ੀਰਵਾਦ ਦਿੱਤਾ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ …